
ਕੰਗਨਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਤਮਿਲਨਾਡੂ ਦੀ ਪਾਰਟੀ ਵੱਲੋਂ ਸੋਨੇ ਦੀ ਅੰਗੂਠੀ ਭੇਜਣ ਦਾ ਐਲਾਨ
Kulwinder Kaur : ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਉਸ ਦੇ ਸੁਰਖੀਆਂ 'ਚ ਰਹਿਣ ਦਾ ਕਾਰਨ ਥੱਪੜ ਕਾਂਡ ਹੈ। ਬੀਤੇ ਦਿਨੀਂ ਚੰਡੀਗੜ੍ਹ ਏਅਰਪੋਰਟ 'ਤੇ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਨੂੰ ਥੱਪੜ ਮਾਰਿਆ ਸੀ। ਉਸ ਦੀ ਪੰਜਾਬ ਹੀ ਨਹੀਂ, ਸਗੋਂ ਦੁਨੀਆ ਭਰ 'ਚ ਸ਼ਲਾਘਾ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਕੁਲਵਿੰਦਰ ਕੌਰ ਨੂੰ CISF ਨੇ ਭਾਵੇਂ ਮੁਅੱਤਲ ਕਰ ਦਿੱਤਾ ਪਰ ਤਾਮਿਲਨਾਡੂ ਦੀ ਸਿਆਸੀ ਪਾਰਟੀ 'ਥਾਂਥਾਈ ਪੇਰਿਯਾਰ ਦ੍ਰਵਿੜ ਕਜ਼ਗਮ' (TPDK) ਨੇ CISF ਕਾਂਸਟੇਬਲ ਕੁਲਵਿੰਦਰ ਕੌਰ ਨੂੰ ਸੋਨੇ ਦੀ ਅੰਗੂਠੀ ਭੇਜਣ ਦਾ ਐਲਾਨ ਕੀਤਾ ਹੈ।
ਤਾਮਿਲਨਾਡੂ ਤੋਂ ਭੇਜੀ ਜਾ ਰਹੀ ਹੈ ਸੋਨੇ ਦੀ ਅੰਗੂਠੀ
ਟੀਪੀਡੀਕੇ ਦੇ ਜਨਰਲ ਸਕੱਤਰ ਕੁਮਾਰ ਰਾਮਕ੍ਰਿਸ਼ਨਨ ਨੇ ਦੱਸਿਆ ਕਿ ਅਸੀਂ ਕਿਸਾਨਾਂ ਲਈ ਖੜੀ ਹੋਣ ਵਾਲੀ ਕੁਲਵਿੰਦਰ ਕੌਰ ਦੀ ਸ਼ਲਾਘਾ ਕਰਨ ਬਦਲੇ ਉਸ ਨੂੰ ਅੱਠ ਗ੍ਰਾਮ ਸੋਨੇ ਦੀ ਅੰਗੂਠੀ ਭੇਜ ਰਹੇ ਹਾਂ। ਉਨ੍ਹਾਂ ਦੀ ਮਾਂ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਦੇਣ ਵਾਲੇ ਕਿਸਾਨਾਂ 'ਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉਹ ਕੁਲਵਿੰਦਰ ਕੌਰ ਘਰ ਦੇ ਪਤੇ 'ਤੇ ਅੰਗੂਠੀ ਭੇਜਣਗੇ।
ਜੇਕਰ ਕੁਰੀਅਰ ਸੇਵਾਵਾਂ ਸੋਨੇ ਦੀ ਅੰਗੂਠੀ ਪ੍ਰਵਾਨ ਨਹੀਂ ਕਰਦੀਆਂ ਤਾਂ ਅਸੀਂ ਅਪਣਾ ਇਕ ਪਾਰਟੀ ਮੈਂਬਰ ਉਸ ਦੇ ਘਰ ਭੇਜਾਂਗੇ। ਉਨ੍ਹਾਂ ਨੂੰ ਸੋਨੇ ਦੀ ਅੰਗੂਠੀ ਤੇ ਪੇਰਿਯਾਰ ਬਾਰੇ ਕੁਝ ਕਿਤਾਬਾਂ ਦਿਤੀਆਂ ਜਾਣਗੀਆਂ। ਕੁਲਵਿੰਦਰ ਕੌਰ ਨੂੰ ਦੇਸ਼ ਤੋਂ ਹੀ ਨਹੀਂ, ਵਿਦੇਸ਼ ਤੋਂ ਵੀ ਕਈ ਆਮ ਲੋਕਾਂ ਤੇ ਜਥੇਬੰਦੀਆਂ ਨੇ ਇਨਾਮ-ਸਨਮਾਨ ਦੇਣ ਦਾ ਐਲਾਨ ਕੀਤਾ ਹੈ।
ਜ਼ੀਰਕਪੁਰ ਦੇ ਇੱਕ ਕਾਰੋਬਾਰੀ ਨੇ ਵੀ ਕੰਗਨਾ ਨੂੰ ਥੱਪੜ ਮਾਰਨ ਵਾਲੀ ਕਾਂਸਟੇਬਲ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜ਼ੀਰਕਪੁਰ ਦੇ ਕਾਰੋਬਾਰੀ ਸ਼ਿਵਰਾਜ ਸਿੰਘ ਬੈਂਸ ਨੇ ਐਲਾਨ ਕੀਤਾ ਸੀ ਕਿ ਉਹ ਚੰਡੀਗੜ੍ਹ ਹਵਾਈ ਅੱਡੇ 'ਤੇ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਦੇਣਗੇ। ਉਨ੍ਹਾਂ ਨੇ ਇਸ ਦਾ ਇੱਕ ਵੀਡੀਓ ਜਾਰੀ ਕੀਤਾ ਸੀ।
ਦੱਸ ਦਈਏ ਕਿ 6 ਜੂਨ ਵੀਰਵਾਰ ਨੂੰ ਕੰਗਨਾ ਰਣੌਤ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਣਾ ਸੀ। ਇਸ ਦੌਰਾਨ ਹੀ ਜਦੋਂ ਉਹ ਚੈਕਿੰਗ ਲਈ ਆਈ ਤਾਂ ਕੁਲਵਿੰਦਰ ਕੌਰ ਨੇ ਅਦਾਕਾਰਾ ਦੇ ਥੱਪੜ ਜੜ੍ਹ ਦਿੱਤਾ।
ਸੋਸ਼ਲ ਮੀਡੀਆ 'ਤੇ ਇਸ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਲਵਿੰਦਰ ਕੌਰ ਕੰਗਨਾ ਨੂੰ ਕਥਿਤ ਤੌਰ 'ਤੇ ਥੱਪੜ ਮਾਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਮਹਿਲਾ ਸੁਰੱਖਿਆ ਕਰਮਚਾਰੀ ਕਿਸਾਨ ਅੰਦੋਲਨ ਦੌਰਾਨ ਕੰਗਨਾ ਦੇ ਬਿਆਨ ਦਾ ਹਵਾਲਾ ਦਿੰਦੀ ਨਜ਼ਰ ਆ ਰਹੀ ਹੈ। ਐੱਮਪੀ ਚੁਣੇ ਜਾਣ ਤੋਂ ਪਹਿਲਾਂ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕਈ ਟਵੀਟ ਕੀਤੇ ਸਨ।
ਰਟ 'ਤੇ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਨੂੰ ਥੱਪੜ ਮਾਰਿਆ ਸੀ। ਉਸ ਦੀ ਪੰਜਾਬ ਹੀ ਨਹੀਂ, ਸਗੋਂ ਦੁਨੀਆ ਭਰ 'ਚ ਸ਼ਲਾਘਾ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਕੁਲਵਿੰਦਰ ਕੌਰ ਨੂੰ CISF ਨੇ ਭਾਵੇਂ ਮੁਅੱਤਲ ਕਰ ਦਿੱਤਾ ਪਰ ਤਾਮਿਲਨਾਡੂ ਦੀ ਸਿਆਸੀ ਪਾਰਟੀ 'ਥਾਂਥਾਈ ਪੇਰਿਯਾਰ ਦ੍ਰਵਿੜ ਕਜ਼ਗਮ' (TPDK) ਨੇ CISF ਕਾਂਸਟੇਬਲ ਕੁਲਵਿੰਦਰ ਕੌਰ ਨੂੰ ਸੋਨੇ ਦੀ ਅੰਗੂਠੀ ਭੇਜਣ ਦਾ ਐਲਾਨ ਕੀਤਾ ਹੈ।