ਹਨੀਮੂਨ ਮਨਾਉਣ ਗਿਆ ਇਕ ਹੋਰ ਨਵ-ਵਿਆਹੁਤਾ ਜੋੜਾ ਹੋਇਆ ਲਾਪਤਾ

By : JUJHAR

Published : Jun 11, 2025, 2:08 pm IST
Updated : Jun 11, 2025, 2:14 pm IST
SHARE ARTICLE
Another newlywed couple goes missing on honeymoon
Another newlywed couple goes missing on honeymoon

ਜੋੜੇ ਸਮੇਤ 7 ਹੋਰ ਲੋਕ ਵੀ ਲਾਪਤਾ

ਹਨੀਮੂਨ ਲਈ ਸਿੱਕਮ ਗਏ ਪ੍ਰਤਾਪਗੜ੍ਹ ਦੇ ਕੌਸ਼ਲੇਂਦਰ-ਅੰਕਿਤਾ ਕਿੱਥੇ ਲਾਪਤਾ ਹੋ ਗਏ? ਇਹ ਰਹੱਸ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਪ੍ਰਤਾਪਗੜ੍ਹ ਜ਼ਿਲ੍ਹੇ ਦਾ ਇਕ ਨਵ-ਵਿਆਹੁਤਾ ਜੋੜਾ (ਕੌਸ਼ਲੇਂਦਰ ਅਤੇ ਅੰਕਿਤਾ), ਜੋ ਹਨੀਮੂਨ ਲਈ ਸਿੱਕਮ ਗਿਆ ਸੀ, ਭਾਰੀ ਬਾਰਿਸ਼ ਦੌਰਾਨ ਉਨ੍ਹਾਂ ਦੀ ਗੱਡੀ ਤੀਸਤਾ ਨਦੀ ਵਿਚ ਡਿੱਗਣ ਤੋਂ ਬਾਅਦ ਲਾਪਤਾ ਹੈ।  ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦਾ ਇਕ ਨਵ-ਵਿਆਹੁਤਾ ਜੋੜਾ, ਜੋ ਹਨੀਮੂਨ ਲਈ ਸਿੱਕਮ ਗਿਆ ਸੀ, ਉੱਥੇ ਭਾਰੀ ਬਾਰਿਸ਼ ਦੌਰਾਨ ਉਨ੍ਹਾਂ ਦੀ ਗੱਡੀ ਤੀਸਤਾ ਨਦੀ ਵਿਚ ਡਿੱਗਣ ਤੋਂ ਬਾਅਦ ਲਾਪਤਾ ਹੈ।

ਇਹ ਘਟਨਾ 29 ਮਈ ਨੂੰ ਵਾਪਰੀ, ਜਦੋਂ ਨਵ-ਵਿਆਹੁਤਾ ਜੋੜਾ ਲਾਚਨ ਤੋਂ ਲਾਚੁੰਗ ਵਾਪਸ ਆ ਰਿਹਾ ਸੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਨਵ-ਵਿਆਹੇ ਜੋੜੇ ਸਮੇਤ ਕੁੱਲ 9 ਲੋਕ ਅਜੇ ਵੀ ਲਾਪਤਾ ਹਨ। ਉਨ੍ਹਾਂ ਨੂੰ ਲੱਭਣ ਲਈ ਇਕ ਵਿਸ਼ਾਲ ਖੋਜ ਮੁਹਿੰਮ ਚਲਾਈ ਜਾ ਰਹੀ ਹੈ, ਪਰ ਹੁਣ ਤਕ ਕੋਈ ਸਫਲਤਾ ਨਹੀਂ ਮਿਲੀ ਹੈ। ਲਾਪਤਾ ਨੌਜਵਾਨ ਦੀ ਪਛਾਣ 29 ਸਾਲਾ ਕੌਸ਼ਲੇਂਦਰ ਪ੍ਰਤਾਪ ਸਿੰਘ ਵਜੋਂ ਹੋਈ ਹੈ, ਜੋ ਕਿ ਭਾਜਪਾ ਨੇਤਾ ਉਮੇਦ ਸਿੰਘ ਦਾ ਭਤੀਜਾ ਹੈ। ਕੌਸ਼ਲੇਂਦਰ ਨੇ 5 ਮਈ ਨੂੰ ਧਨਗੜ੍ਹ ਸਰਾਏ ਚਿਵਲਾਹਾ ਪਿੰਡ ਦੇ ਵਿਜੇ ਸਿੰਘ ਡੱਬੂ ਦੀ ਧੀ 26 ਸਾਲਾ ਅੰਕਿਤਾ ਸਿੰਘ ਨਾਲ ਵਿਆਹ ਕੀਤਾ ਸੀ।

ਕੌਸ਼ਲੇਂਦਰ ਦੇ ਚਾਚਾ ਦਿਨੇਸ਼ ਸਿੰਘ ਦੇ ਅਨੁਸਾਰ, ਇਹ ਜੋੜਾ 25 ਮਈ ਨੂੰ ਰੇਲਗੱਡੀ ਰਾਹੀਂ ਸਿੱਕਮ ਲਈ ਰਵਾਨਾ ਹੋਇਆ ਸੀ ਅਤੇ 26 ਮਈ ਨੂੰ ਮੰਗਨ ਜ਼ਿਲ੍ਹੇ ਪਹੁੰਚਿਆ ਸੀ। ਭਾਰੀ ਬਾਰਿਸ਼ ਕਾਰਨ ਵਾਹਨ 1000 ਫੁੱਟ ਡੂੰਘੀ ਖੱਡ ਵਿਚ ਡਿੱਗ ਗਿਆ, ਜਿਸ ਕਾਰਨ 9 ਲੋਕ ਨਦੀ ਵਿਚ ਡੁੱਬ ਗਏ। ਪਤਾ ਲੱਗਾ ਹੈ ਕਿ 29 ਮਈ ਨੂੰ ਲਾਚਨ ਤੋਂ ਵਾਪਸ ਆਉਂਦੇ ਸਮੇਂ ਕੌਸ਼ਲੇਂਦਰ ਅਤੇ ਅੰਕਿਤਾ ਦੀ ਗੱਡੀ ਭਾਰੀ ਬਾਰਿਸ਼ ਦੌਰਾਨ ਤੀਸਤਾ ਨਦੀ ਵਿਚ ਡਿੱਗ ਗਈ। ਅਧਿਕਾਰੀਆਂ ਨੇ ਦਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਲਗਭਗ 1000 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ ਅਤੇ ਨਦੀ ਵਿਚ ਜਾ ਡਿੱਗੀ।

ਨਵ-ਵਿਆਹੇ ਜੋੜੇ ਤੋਂ ਇਲਾਵਾ, ਸੱਤ ਹੋਰ ਸੈਲਾਨੀ ਵੀ ਗੱਡੀ ਵਿਚ ਸਵਾਰ ਸਨ। ਇਨ੍ਹਾਂ ਵਿਚ ਉੱਤਰ ਪ੍ਰਦੇਸ਼ ਦੇ ਦੋ, ਤ੍ਰਿਪੁਰਾ ਦੇ ਦੋ ਅਤੇ ਓਡੀਸ਼ਾ ਦੇ ਚਾਰ ਸੈਲਾਨੀ ਸ਼ਾਮਲ ਸਨ। ਉਨ੍ਹਾਂ ਦੇ ਨਾਲ ਸਥਾਨਕ ਡਰਾਈਵਰ ਵੀ ਲਾਪਤਾ ਹੈ। ਕੁੱਲ ਮਿਲਾ ਕੇ, 9 ਲੋਕ ਅਜੇ ਵੀ ਲਾਪਤਾ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement