ਭਾਰਤ ਨੇ ਨੇਵਾਰਕ ਹਵਾਈ ਅੱਡੇ ’ਤੇ ਭਾਰਤੀ ਨੌਜਵਾਨ ਨਾਲ ‘ਦੁਰਵਿਵਹਾਰ’ ਦਾ ਮੁੱਦਾ ਅਮਰੀਕਾ ਕੋਲ ਉਠਾਇਆ

By : PARKASH

Published : Jun 11, 2025, 1:32 pm IST
Updated : Jun 11, 2025, 1:32 pm IST
SHARE ARTICLE
India raises issue of 'mistreatment' of Indian youth at Newark airport with US
India raises issue of 'mistreatment' of Indian youth at Newark airport with US

ਨੌਜਵਾਨ ਨੂੰ ਹੱਥਕੜੀ ਲਗਾ ਕੇ ਅਪਰਾਧੀ ਵਾਂਗ ਕੀਤਾ ਗਿਆ ਸੀ ਵਿਵਹਾਰ

 

India raises issue of 'mistreatment' of Indian youth at Newark airport with US: ਭਾਰਤ ਨੇ ਅਮਰੀਕਾ ਦੇ ਨੇਵਾਰਕ ਹਵਾਈ ਅੱਡੇ ’ਤੇ ਇੱਕ ਭਾਰਤੀ ਵਿਅਕਤੀ ਨੂੰ ਹੱਥਕੜੀ ਲਗਾ ਕੇ ਕਥਿਤ ਤੌਰ ’ਤੇ ਅਪਰਾਧੀ ਵਾਂਗ ਵਿਵਹਾਰ ਕੀਤੇ ਜਾਣ ਦੀ ਘਟਨਾ ਨੂੰ ਉਠਾਇਆ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਇਹ ਮਾਮਲਾ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਕੋਲ ਉਠਾਇਆ ਹੈ।
ਸਾਹਮਣੇ ਆਈ ਇੱਕ ਵੀਡੀਓ ਵਿੱਚ, ਭਾਰਤੀ ਨੌਜਵਾਨ ਨੂੰ ਅਮਰੀਕੀ ਅਧਿਕਾਰੀਆਂ ਦੁਆਰਾ ਨੇਵਾਰਕ ਹਵਾਈ ਅੱਡੇ ’ਤੇ ਹੱਥ ਉਸਦੀ ਪਿੱਠ ਪਿੱਛੇ ਬੰਨ੍ਹ ਕੇ ਜ਼ਮੀਨ ’ਤੇ ਸੁੱਟੇ ਹੋਏ ਦੇਖਿਆ ਜਾ ਸਕਦਾ ਹੈ।

ਸੂਤਰਾਂ ਨੇ ਕਿਹਾ ਕਿ ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਦੂਤਾਵਾਸ ਅਤੇ ਨਿਊਯਾਰਕ ਵਿੱਚ ਭਾਰਤੀ ਕੌਂਸਲੇਟ ਵੀ ਮਾਮਲੇ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਅਮਰੀਕੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਇੱਕ ਸੂਤਰ ਨੇ ਕਿਹਾ, ‘‘ਸਾਨੂੰ ਅਜੇ ਤੱਕ ਇਸ ਘਟਨਾ ਜਾਂ ਉਨ੍ਹਾਂ ਹਾਲਾਤਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਜਿਸ ਲਈ ਉਸਨੂੰ ਰੋਕਿਆ ਗਿਆ ਸੀ, ਉਸਨੂੰ ਕਿਹੜੀ ਉਡਾਣ ਵਿੱਚ ਚੜ੍ਹਨਾ ਸੀ ਜਾਂ ਉਸਦੀ ਆਖ਼ਰੀ ਮੰਜ਼ਿਲ ਕੀ ਸੀ।’’

ਸੂਤਰਾਂ ਨੇ ਕਿਹਾ ਕਿ ਭਾਰਤ ਇਸ ਮਾਮਲੇ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਭਾਰਤੀ ਨੌਜਵਾਨ ਨੂੰ ‘ਹਥਕੜੀ ਲਗਾਈ ਜਾਣ ਅਤੇ ਕਥਿਤ ਤੌਰ ’ਤੇ ਅਪਰਾਧੀ ਵਾਂਗ ਵਿਵਹਾਰ ਕੀਤੇ ਜਾਣ’ ਦੀ ਘਟਨਾ ਦਾ ਵੀਡੀਓ ਭਾਰਤੀ-ਅਮਰੀਕੀ ਕੁਨਾਲ ਜੈਨ ਦੁਆਰਾ ਬਣਾਇਆ ਗਿਆ ਸੀ, ਜਿਸ ਨੇ ਕਿਹਾ ਸੀ ਕਿ ਉਹ ‘ਬੇਵੱਸ ਅਤੇ ਦੁਖੀ ਮਹਿਸੂਸ ਕਰ ਰਿਹਾ ਸੀ।’

(For more news apart from New delhi Latest News, stay tuned to Rozana Spokesman)

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement