Preliminary Examination Result: UPSC ਨੇ ਸਿਵਲ ਸੇਵਾਵਾਂ ਸ਼ੁਰੂਆਤੀ ਇਮਤਿਹਾਨ 2025 ਦੇ ਨਤੀਜੇ ਐਲਾਨੇ
Published : Jun 11, 2025, 10:10 pm IST
Updated : Jun 11, 2025, 10:10 pm IST
SHARE ARTICLE
Preliminary Examination Result: UPSC declares Civil Services Preliminary Examination 2025 results
Preliminary Examination Result: UPSC declares Civil Services Preliminary Examination 2025 results

ਸਫ਼ਲ ਉਮੀਦਵਾਰਾਂ ਨੂੰ 16 ਤੋਂ 25 ਜੂਨ ਤਕ ਕਮਿਸ਼ਨ ਦੀ ਵੈੱਬਸਾਈਟ ’ਤੇ ਕੁੱਝ ਵੇਰਵੇ ਭਰਨ ਲਈ ਕਿਹਾ ਗਿਆ

Preliminary Examination Result: ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਨੇ ਬੁਧਵਾਰ  ਨੂੰ ਸਿਵਲ ਸੇਵਾਵਾਂ (ਸ਼ੁਰੂਆਤੀ) ਇਮਤਿਹਾਨ 2025 ਦੇ ਨਤੀਜੇ ਐਲਾਨ ਦਿਤੇ ਹਨ। ਸ਼ੁਰੂਆਤੀ ਇਮਤਿਹਾਨ 25 ਮਈ ਨੂੰ ਹੋਇਆ ਸੀ। ਯੂ.ਪੀ.ਐਸ.ਸੀ. ਨੇ ਨਤੀਜਿਆਂ ਦਾ ਐਲਾਨ ਕਰ ਦਿਤਾ ਹੈ ਅਤੇ ਅਪਣੀ ਵੈੱਬਸਾਈਟ ’ਤੇ  ਸਿਵਲ ਸੇਵਾਵਾਂ (ਮੁੱਖ) ਇਮਤਿਹਾਨ ਲਈ ਯੋਗਤਾ ਪ੍ਰਾਪਤ ਕਰਨ ਵਾਲੇ ਸਫਲ ਉਮੀਦਵਾਰਾਂ ਦੇ ਰੋਲ ਨੰਬਰਾਂ ਦੀ ਸੂਚੀ ਸਾਂਝੀ ਕੀਤੀ ਹੈ।

ਕਮਿਸ਼ਨ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐਸ.), ਭਾਰਤੀ ਵਿਦੇਸ਼ ਸੇਵਾ (ਆਈ.ਐਫ.ਐਸ.) ਅਤੇ ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ.) ਦੇ ਅਧਿਕਾਰੀਆਂ ਦੀ ਚੋਣ ਕਰਨ ਲਈ ਹਰ ਸਾਲ ਤਿੰਨ ਪੜਾਵਾਂ - ਸ਼ੁਰੂਆਤੀ, ਮੁੱਖ ਅਤੇ ਇੰਟਰਵਿਊ ’ਚ ਸਿਵਲ ਸੇਵਾਵਾਂ ਦੀ ਇਮਤਿਹਾਨ ਲੈਂਦਾ ਹੈ।

ਉਮੀਦਵਾਰਾਂ ਨੂੰ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਸ਼ੁਰੂਆਤੀ ਇਮਤਿਹਾਨ ਦੇ ਅੰਕ, ਕਟ-ਆਫ ਅੰਕ ਅਤੇ ਉੱਤਰ ਕੁੰਜੀਆਂ ਕਮਿਸ਼ਨ ਦੀ ਵੈੱਬਸਾਈਟ ਯਾਨੀ https://upsc.gov.in ’ਤੇ  ਸਿਵਲ ਸੇਵਾਵਾਂ ਪ੍ਰੀਖਿਆ, 2025 ਅਤੇ ਭਾਰਤੀ ਜੰਗਲਾਤ ਸੇਵਾ ਪ੍ਰੀਖਿਆ, 2025 ਦੀ ਪੂਰੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਭਾਵ ਅੰਤਿਮ ਨਤੀਜੇ ਦੇ ਐਲਾਨ ਤੋਂ ਬਾਅਦ ਅਪਲੋਡ ਕੀਤੀਆਂ ਜਾਣਗੀਆਂ।

ਯੂ.ਪੀ.ਐਸ.ਸੀ. ਨੇ ਉਨ੍ਹਾਂ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ ਜਿਨ੍ਹਾਂ ਨੇ ਸਿਵਲ ਸੇਵਾਵਾਂ ਦੀ ਸ਼ੁਰੂਆਤੀ ਇਮਤਿਹਾਨ ਰਾਹੀਂ ਸਕ੍ਰੀਨਿੰਗ ਟੈਸਟ ਦੇ ਅਧਾਰ ’ਤੇ  ਭਾਰਤੀ ਜੰਗਲਾਤ ਸੇਵਾ (ਮੁੱਖ) ਪ੍ਰੀਖਿਆ, 2025 ਲਈ ਯੋਗਤਾ ਪ੍ਰਾਪਤ ਕੀਤੀ ਹੈ। ਕਮਿਸ਼ਨ ਦਾ ਨਵੀਂ ਦਿੱਲੀ ਦੇ ਸ਼ਾਹਜਹਾਂ ਰੋਡ ਸਥਿਤ ਧੌਲਪੁਰ ਹਾਊਸ ਵਿਖੇ ਇਮਤਿਹਾਨ ਹਾਲ ਦੀ ਇਮਾਰਤ ਦੇ ਨੇੜੇ ਇਕ  ਸੁਵਿਧਾ ਕਾਊਂਟਰ ਹੈ।  

ਯੂਪੀਐਸਸੀ ਵਲੋਂ  ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਉਮੀਦਵਾਰ ਸਾਰੇ ਕੰਮਕਾਜੀ ਦਿਨਾਂ ’ਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ  ਨਿੱਜੀ ਤੌਰ ’ਤੇ  ਜਾਂ ਟੈਲੀਫੋਨ ਨੰਬਰ 011-23385271, 011-23098543 ਜਾਂ 011-23381125 ’ਤੇ  ਸੁਵਿਧਾ ਕਾਊਂਟਰ ਤੋਂ ਅਪਣੇ  ਨਤੀਜੇ ਬਾਰੇ ਕੋਈ ਵੀ ਜਾਣਕਾਰੀ/ਸਪਸ਼ਟੀਕਰਨ ਪ੍ਰਾਪਤ ਕਰ ਸਕਦੇ ਹਨ।   

ਸਫਲ ਉਮੀਦਵਾਰਾਂ ਨੂੰ 16 ਤੋਂ 25 ਜੂਨ ਤਕ  ਕਮਿਸ਼ਨ ਦੀ ਵੈੱਬਸਾਈਟ ’ਤੇ  ਖੋਲ੍ਹੀ ਜਾਣ ਵਾਲੀ ਸਮਰਪਿਤ ਵਿੰਡੋ ਰਾਹੀਂ ਕੁੱਝ  ਵੇਰਵੇ ਭਰਨ ਲਈ ਕਿਹਾ ਗਿਆ ਹੈ।
ਯੂ.ਪੀ.ਐਸ.ਸੀ. ਨੇ ਕਿਹਾ ਕਿ ਸਫਲ ਉਮੀਦਵਾਰਾਂ ਨੂੰ ਸਿਵਲ ਸੇਵਾਵਾਂ (ਮੁੱਖ) ਪ੍ਰੀਖਿਆ, 2025 ’ਚ ਦਾਖਲੇ ਲਈ 200 ਰੁਪਏ ਦੀ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ।  
ਭਾਰਤੀ ਜੰਗਲਾਤ ਸੇਵਾ (ਮੁੱਖ) ਇਮਤਿਹਾਨ ਲਈ ਯੋਗਤਾ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਲਈ ਇਸੇ ਤਰ੍ਹਾਂ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਮੁੱਖ ਇਮਤਿਹਾਨ ਲਈ ਵੱਡੇ ਫੌਂਟ ਵਿਚ ਲਿਖਾਰੀ, ਸਹਾਇਕ ਉਪਕਰਣ ਅਤੇ ਪ੍ਰਸ਼ਨ ਚਿੱਠੀ ਨਾਲ ਸਬੰਧਤ ਵੇਰਵੇ ਵੀ ਆਨਲਾਈਨ ਜਮ੍ਹਾ ਕੀਤੇ ਜਾ ਸਕਦੇ ਹਨ ਜਾਂ ਅਪਡੇਟ ਕੀਤੇ ਜਾ ਸਕਦੇ ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Chat Viral | MP ਅੰਮ੍ਰਿਤਪਾਲ ਦੀਆਂ ਕੁੜੀਆਂ ਨਾਲ ਅਸ਼ਲੀਲ ਗੱਲਾਂ ? TINDER ਚੈਟ 'ਚ ਵੱਡੇ ਖੁਲਾਸੇ

28 Jul 2025 5:19 PM

ਮੋਟਰ 'ਤੇ CM ਨਾਲ ਗੱਲ ਕਰਨ ਮਗਰੋਂ ਕੀ ਬੋਲੇ ਕਿਸਾਨ ?

28 Jul 2025 5:18 PM

Operation Mahadev : Terrorist Hashim Musa | Who was Hashim Musa?Mastermind of Pahalgam terror attack

28 Jul 2025 5:16 PM

Patiala Police vs Kisan : ਪਟਿਆਲਾ 'ਚ ਅਕਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਹੋਏ ਆਹਮੋ ਸਾਹਮਣੇ

26 Jul 2025 5:49 PM

ਕਾਰਗਿਲ ਜੰਗ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਦਾ ਅੱਜ ਵੀ ਹੈ ਘਰ 'ਚ ਕਮਰਾ, ਹਰ ਵਕਤ ਕਮਰੇ 'ਚ ਚਲਦਾ ਹੈ ਪੱਖਾ ਅਤੇ ਲਾਈਟ

26 Jul 2025 5:48 PM
Advertisement