
ਇਸ ਘੁਟਾਲੇ ਦੀ ਕੀ ਹੈ ਵਜ੍ਹਾ
ਨਵੀਂ ਦਿੱਲੀ: ਬਜਟ ਤੋਂ ਬਾਅਦ ਇਸ ਦੇ ਅੰਕੜਿਆਂ ਵਿਚ ਇਕ ਵੱਡਾ ਘੁਟਾਲਾ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅੰਕੜਿਆਂ ਦਾ ਇਹ ਹੇਰ ਫੇਰ 1.7 ਲੱਖ ਕਰੋੜ ਰੁਪਏ ਦਾ ਹੈ। ਅੰਕੜਿਆਂ ਦੇ ਇਸ ਘੁਟਾਲੇ ਵੱਲ ਕਿਸੇ ਹੋਰ ਨੇ ਨਹੀਂ ਬਲਕਿ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਮੈਂਬਰ ਰਥਿਨ ਰਾਇ ਨੇ ਇਸ਼ਾਰਾ ਕੀਤਾ ਹੈ।
Money
ਬਿਜ਼ਨੈਸ ਸਟੈਂਡਰਸ ਵਿਚ ਲਿਖੇ ਇਕ ਲੇਖ ਵਿਚ ਉਹਨਾਂ ਦਿਖਾਇਆ ਕਿ ਸਰਕਾਰ ਵੱਲੋਂ 2018-19 ਦੇ ਇਕਨਾਮਿਕ ਸਰਵੇ ਅਤੇ 2019 ਦੇ ਬਜਟ ਵਿਚ ਮਾਲੀਆ ਆਂਕਲਨ ਨਾਲ ਜੁੜੇ ਜੋ ਅੰਕੜੇ ਦਿੱਤੇ ਗਏ ਹਨ ਉਹ ਵੱਖ-ਵੱਖ ਹਨ ਅਤੇ ਇਹ ਅੰਤਰ ਕੋਈ ਮਾਮੂਲੀ ਨਹੀਂ ਹੈ ਬਲਕਿ ਇਕ ਫ਼ੀਸਦੀ ਪਵਾਇੰਟ ਯਾਨੀ 1.7 ਲੱਖ ਕਰੋੜ ਰੁਪਏ ਦਾ ਹੈ। ਮਾਲੀਆ ਆਂਕਲਨ ਦਾ ਮਤਲਬ ਉਸ ਰਾਸ਼ੀ ਤੋਂ ਹੈ ਜੋ ਸਰਕਾਰ ਨੇ ਕਿਸੇ ਵਿੱਤੀ ਸਾਲ ਨੇ ਕਮਾਏ ਹਨ।
ਹੁਣ ਅੰਕੜਿਆਂ 'ਤੇ ਨਜ਼ਰ ਹੈ। ਬਜਟ ਦਸਤਾਵੇਜ਼ਾਂ ਮੁਤਾਬਕ 2018-19 ਵਿਚ ਸਰਕਾਰ ਨੇ 17.3 ਲੱਖ ਕਰੋੜ ਰੁਪਏ ਕਮਾਏ ਹਨ ਜਦਕਿ ਆਮਦਨੀ ਸਰਵੇ ਵਿਚ ਕਮਾਈ 15.6 ਲੱਖ ਕਰੋੜ ਰੁਪਏ ਦੱਸੀ ਗਈ ਹੈ। ਫ਼ੀਸਦੀ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਬਜਟ ਵਿਚ ਮਾਲੀਆ ਆਂਕਲਨ ਜੀਡੀਪੀ ਦਾ 9.2 ਫ਼ੀਸਦੀ ਦਸਿਆ ਗਿਆ ਹੈ ਜਦ ਕਿ ਇਕਨਾਮਿਕ ਸਰਵੇ ਵਿਚ ਇਸ ਨੂੰ 8.2 ਦਸਿਆ ਗਿਆ ਹੈ। ਅੰਕੜਿਆਂ ਵਿਚ ਇਸ ਹੇਰ ਫੇਰ ਦਾ ਅਸਰ ਸਰਕਾਰ ਦੇ ਖਰਚ 'ਤੇ ਪਿਆ ਹੋਵੇਗਾ।
ਜੇ ਅਜਿਹਾ ਨਾ ਹੁੰਦਾ ਤਾਂ ਬੈਲੇਂਸ ਸ਼ੀਟ ਵਿਚ ਵੀ ਅੰਕੜਿਆਂ ਦਾ ਮਿਲਣਾ ਨਹੀਂ ਹੋਵੇਗਾ। ਬਜਟ ਵਿਚ 2018-19 ਦੌਰਾਨ ਖਰਚ 24.6 ਲੱਖ ਕਰੋੜ ਰੁਪਏ ਦਿਖਾਇਆ ਗਿਆ ਹੈ। ਜਦਕਿ ਆਮਦਨੀ ਸਰਵੇ ਵਿਚ ਖਰਚ 23.1 ਲੱਖ ਕਰੋੜ ਰੁਪਏ ਦਿਖਾਇਆ ਗਿਆ ਹੈ।