
DGCI ਨੇ ਸਕਿੱਨ ਦੇ ਸੋਰਾਇਸਿਸ ਨੂੰ ਠੀਕ ਕਰਨ ਲਈ ਵਰਤੀ ਜਾਣ ਵਾਲੀ ਦਵਾਈ ਇਟੋਲੀਜ਼ੁਮੈਬ ਨੂੰ ਮਰੀਜਾਂ ‘ਤੇ ‘ਐਮਰਜੈਂਸੀ ਵਰਤੋਂ’ ਲਈ ਮਨਜ਼ੂਰੀ ਦੇ ਦਿੱਤੀ ਹੈ।
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੌਰਾਨ ਭਾਰਤ ਦੀ ਡਰੱਗ ਰੈਗੂਲੇਟਰੀ ਬਾਡੀ (DGCI) ਨੇ ਸਕਿੱਨ ਦੇ ਸੋਰਾਇਸਿਸ ਨੂੰ ਠੀਕ ਕਰਨ ਲਈ ਵਰਤੀ ਜਾਣ ਵਾਲੀ ਦਵਾਈ ਇਟੋਲੀਜ਼ੁਮੈਬ ਨੂੰ ਮਰੀਜਾਂ ‘ਤੇ ‘ਐਮਰਜੈਂਸੀ ਵਰਤੋਂ’ ਲਈ ਮਨਜ਼ੂਰੀ ਦੇ ਦਿੱਤੀ ਹੈ।
Psoriasis Injection
ਕੋਰੋਨਾ ਦੇ ਇਲਾਜ ਲਈ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਡਾਕਟਰ ਵੀਜੀ ਸੋਮਾਨੀ ਨੇ ਮੋਨੋਕਲੋਨਲ ਐਂਟੀਬਾਡੀ ਇੰਜੈਕਸ਼ਨ ਇਟੋਲੀਜ਼ੁਮੈਬ ਬਾਇਓਕਾਨ ਦੀ ਪਹਿਲਾਂ ਤੋਂ ਹੀ ਮਨਜ਼ੂਰਸ਼ੁਦਾ ਦਵਾਈ ਨੂੰ ਮਰੀਜਾਂ ‘ਤੇ ਵਰਤਣ ਦੀ ਇਜਾਜ਼ਤ ਦੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਹ ਦਵਾਈ ਉਹਨਾਂ ਰੋਗੀਆਂ ਨੂੰ ਦਿੱਤੀ ਜਾਵੇਗੀ, ਜੋ ਸਾਹ ਲੈਣ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਗੇ।
Psoriasis Injection
ਇਸ ਦਵਾਈ ਦੀ ਵਰਤੋਂ ਨਾਲ ਸਾਹ ਲੈਣ ਵਿਚ ਆ ਰਹੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਅਧਿਕਾਰੀ ਨੇ ਦੱਸਿਆ, ‘ਭਾਰਤ ਵਿਚ ਕੋਰੋਨਾ ਦੇ ਰੋਗੀਆਂ ‘ਤੇ ਕਲੀਨਿਕਲ ਟਰਾਇਲ ਤੋਂ ਬਾਅਦ ਇਸ ਨੂੰ ਮਨਜ਼ੂਰੀ ਦਿੱਤੀ ਗਈ। ਇਸ ਨੂੰ ਮਨਜ਼ੂਰੀ ਦੇਣ ਵਾਲੇ ਮਾਹਰਾਂ ਵਿਚ ਏਮਜ਼ ਦੇ ਪਲਮਨੋਲਾਜਿਸਟ, ਫਾਰਮਾਸਿਸਟ ਅਤੇ ਦਵਾਈ ਮਾਹਰ ਸ਼ਾਮਲ ਸਨ’।
Covid-19
ਅਧਿਕਾਰੀ ਨੇ ਕਿਹਾ ਕਿ ਇਹ ਪਹਿਲਾਂ ਤੋਂ ਹੀ ਸੋਰਾਇਸਿਸ ਦੇ ਇਲਾਜ ਲਈ ਬਾਇਓਕਾਨ ਦੀ ਮਨਜ਼ੂਰਸ਼ੁਦਾ ਦਵਾਈ ਹੈ। ਇਸ ਦਵਾਈ ਦੀ ਵਰਤੋਂ ਤੋਂ ਪਹਿਲਾਂ ਰੋਗੀ ਨੂੰ ਲਿਖਤੀ ਵਿਚ ਜਾਣਕਾਰੀ ਦਿੰਦੇ ਹੋਏ, ਉਸ ਕੋਲੋਂ ਸਹਿਮਤੀ ਲਈ ਜਾਵੇਗੀ।
Covid-19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।