ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਕਾਕੋਰੀ ਥਾਣਾ ਖੇਤਰ ਵਿਚ ਏਟੀਐਸ ਨੇ ਸਰਚ ਆਪਰੇਸ਼ਨ ਵਿਚ ਅਲਕਾਇਦਾ ਦੇ ਦੋ ਅਤਿਵਾਦੀ ਗ੍ਰਿਫ਼ਤਾਰ ਕੀਤੇ ਹਨ।
ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਕਾਕੋਰੀ ਥਾਣਾ ਖੇਤਰ ਵਿਚ ਏਟੀਐਸ ਨੇ ਸਰਚ ਆਪਰੇਸ਼ਨ ਵਿਚ ਅਲਕਾਇਦਾ ਦੇ ਦੋ ਅਤਿਵਾਦੀ ਗ੍ਰਿਫ਼ਤਾਰ ਕੀਤੇ ਹਨ। ਮਿਲੀ ਜਾਣਕਾਰੀ ਅਨੁਸਾਰ ਉਹਨਾਂ ਕੋਲ ਪ੍ਰੈਸ਼ਰ ਕੂਕਰ ਬੰਬ, 4 ਸੂਟਕੇਸ ਬਾਰੂਦ ਅਤੇ ਹੋਰ ਵਿਸਫੋਟਕ ਸਮਾਨ ਵੀ ਮਿਲਿਆ ਹੈ। ਸ਼ੱਕੀ ਅਤਿਵਾਦੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸੀ।
ਹੋਰ ਪੜ੍ਹੋ: ਦਰਦਨਾਕ ਹਾਦਸਾ: ਤੇਜ਼ ਰਫ਼ਤਾਰ ਟਰੱਕ ਨੇ 7 ਲੋਕਾਂ ਨੂੰ ਕੁਚਲਿਆ, ਮਾਂ-ਪੁੱਤ ਦੀ ਹੋਈ ਮੌਤ
ਅਤਿਵਾਦੀ ਹੋਣ ਦੀ ਖ਼ਬਰ ਨਾਲ ਇਲਾਕੇ ਵਿਚ ਹੜਕੰਪ ਮਚ ਗਿਆ ਹੈ। ਆਸਪਾਸ ਦੇ ਘਰਾਂ ਨੂੰ ਵੀ ਖਾਲੀ ਕਰਵਾਇਆ ਗਿਆ ਹੈ। ਪੂਰਾ ਇਲਾਕਾ ਪੁਲਿਸ ਛਾਊਣੀ ਵਿਚ ਤਬਦੀਲ ਹੋ ਗਿਆ ਹੈ। ਏਟੀਐਸ ਨੂੰ ਸੂਚਨਾ ਮਿਲੀ ਕਿ ਕਾਕੋਰੀ ਖੇਤਰ ਵਿਚ ਦੁਬੱਗਾ ਚੁਰਾਹੇ ਨੇੜੇ ਇਕ ਘਰ ਵਿਚ ਅਤਿਵਾਦੀ ਸੁੱਤੇ ਹੋਏ ਹਨ। ਏਟੀਐਸ ਅਤੇ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ। ਕੁਝ ਹੀ ਦੇਰ ਵਿਚ ਇਲਾਕੇ ਨੂੰ ਪੁਲਿਸ ਨੇ ਘੇਰ ਲਿਆ। ਟੀਮ ਨੇ ਅਲਕਾਇਦਾ ਦੇ ਦੋ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਹੋਰ ਪੜ੍ਹੋ: ਪੰਜਾਬ ਵਾਸੀਆਂ ਨੂੰ ਮਿਲੀ ਤਪਦੀ ਗਰਮੀ ਤੋਂ ਰਾਹਤ! ਪਠਾਨਕੋਟ ਸਣੇ ਕਈ ਜ਼ਿਲਿ੍ਆਂ ‘ਚ ਹੋਈ ਬਾਰਿਸ਼
ਗ੍ਰਿਫ਼ਤਾਰ ਅਤਿਵਾਦੀਆਂ ਕੋਲੋਂ ਦੋ ਪ੍ਰੈਸ਼ਰ ਕੂਕਰ ਬੰਬ ਅਤੇ ਹੋਰ ਵਿਸਫੋਟਕ ਸਮਾਨ ਅਤੇ ਬਾਰੂਦ ਮਿਲਣ ਦੀ ਵੀ ਸੂਚਨਾ ਹੈ, ਜਿਸ ਨੂੰ ਨਸ਼ਟ ਕਰਨ ਲਈ ਬੰਬ ਡਿਸਪੋਜ਼ਲ ਟੀਮ ਨੂੰ ਬੁਲਾਇਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਗ੍ਰਿਫ਼ਤਾਰ ਦੋ ਅਤਿਵਾਦੀਆਂ ਦੇ 5 ਸਾਥੀਆਂ ਦੇ ਭੱਜਣ ਦੀ ਸੂਚਨਾ ਮਿਲੀ ਹੈ। ਇਸ ਦੇ ਨਾਲ ਹੀ ਲਖਨਊ ਦੇ ਨਾਲ ਲੱਗਦੇ ਹੋਰ ਜ਼ਿਲ੍ਹਿਆਂ ਵਿਚ ਵੀ ਅਲਰਟ ਜਾਰੀ ਕੀਤਾ ਗਿਆ ਹੈ।