
ਪੰਜਾਬ ਦੇ ਕਈ ਜ਼ਿਲਿ੍ਆਂ ‘ਚ ਹੋਈ ਹਲਕੀ ਬਾਰਿਸ਼। ਤਪਦੀ ਗਰਮੀ ਤੋਂ ਪਰੇਸ਼ਾਨ ਲੋਕਾਂ ਦੇ ਚੇਹਰਿਆਂ ’ਤੇ ਛਾਈਆਂ ਖੁਸ਼ੀਆਂ।
ਪਠਾਨਕੋਟ: ਪੰਜਾਬ ‘ਚ ਮਾਨਸੂਨ (Punjab Monsoon) ਫਿਰ ਸਰਗਰਮ ਹੋ ਗਿਆ ਹੈ। ਤੇਜ਼ ਹਵਾਵਾਂ ਦੇ ਨਾਲ-ਨਾਲ ਸੂਬੇ ਦੇ ਕਈ ਜ਼ਿਲਿ੍ਆਂ ‘ਚ ਹਲਕੀ ਬਾਰਿਸ਼ (Rain) ਵੀ ਹੋਈ। ਤਪਦੀ ਗਰਮੀ ਤੋਂ ਪਰੇਸ਼ਾਨ ਲੋਕਾਂ ਦੇ ਚੇਹਰਿਆਂ ’ਤੇ ਖੁਸ਼ੀਆਂ ਛਾ ਗਈਆਂ। ਆਮ ਤੌਰ ’ਤੇ ਜੁਲਾਈ ਦੇ ਪਹਿਲੇ ਹਫ਼ਤੇ 49 ਐੱਮਐੱਸ ਤੱਕ ਬਾਰਿਸ਼ ਪੈਂਦੀ ਹੈ, ਪਰ ਇਸ ਵਾਰ ਸਿਰਫ਼ 27.4 ਐੱਮਐੱਸ ਤੱਕ ਬਾਰਿਸ਼ ਹੋਈ ਹੈ।
ਹੋਰ ਪੜ੍ਹੋ: ਦੁਖਦਾਈ ਖ਼ਬਰ: ਕਿਸਾਨੀ ਅੰਦੋਲਨ ਤੋਂ ਪਰਤੇ ਇਕ ਹੋਰ ਕਿਸਾਨ ਦੀ ਹੋਈ ਮੌਤ
Punjab Monsoon
PAU ਦੇ ਮੌਸਮ ਮਾਹਰ ਡਾ. ਕੇਕੇ ਗਿੱਲ (Meteorologist Dr. KK Gill) ਮੁਤਾਬਕ ਮਾਨਸੂਨ ਐਤਵਾਰ ਅਤੇ ਸੋਮਵਾਰ ਨੂੰ ਪੂਰੇ ਪੰਜਾਬ ‘ਚ ਤੇਜ਼ੀ ਨਾਲ ਕਾਰਜਸ਼ੀਲ ਹੋਵੇਗਾ। ਇਸ ਦੌਰਾਨ ਤੇਜ਼ ਹਵਾਵਾਂ ਦੇ ਨਾਲ ਹੁਸ਼ਿਆਰਪੁਰ, ਪਠਾਨਕੋਟ (Pathankot), ਗੁਰਦਾਸਪੁਰ (Gurdaspur), ਰੋਪੜ, ਐੱਸਬੀਐੱਸ ਨਗਰ ‘ਚ ਭਾਰੀ ਬਾਰਿਸ਼ ਪੈ ਸਕਦੀ ਹੈ। ਜਦਕਿ ਬਾਕੀ ਦੇ ਜ਼ਿਲਿ੍ਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ। ਦੱਸਿਆ ਗਿਆ ਹੈ ਕਿ ਮੌਨਸੂਨ ਦੀ ਰਫ਼ਤਾਰ 13 ਜੁਲਾਈ ਤੋਂ ਹੌਲੀ ਹੋ ਜਾਵੇਗੀ।
ਹੋਰ ਪੜ੍ਹੋ: Delhi Unlock-7: ਟ੍ਰੇਨਿੰਗ ਲਈ 50% ਸਮਰੱਥਾ ਨਾਲ ਖੁਲ੍ਹ ਸਕਣਗੇ Auditorium-ਅਸੈਂਬਲੀ ਹਾਲ
PHOTO
ਹੋਰ ਪੜ੍ਹੋ: 23 ਸਾਲ ਦੀ ਪੰਜਾਬਣ ਨੇ ਕਰਾਤੀ ਬੱਲੇ-ਬੱਲੇ, ਕ੍ਰਿਕਟ ਮੈਚ 'ਚ ਫੜ੍ਹੀ ਸ਼ਾਨਦਾਰ ਕੈਚ, ਹੋਈ ਵਾਇਰਲ
ਦੂਜੇ ਪਾਸੇ ਖੇਤੀ ਮਾਹਰਾਂ (Agricultural experts) ਦਾ ਮੰਨਣਾ ਹੈ ਕਿ ਜੁਲਾਈ ਦੇ ਬਾਕੀ ਸਮੇਂ ‘ਚ ਵੀ ਬਾਰਿਸ਼ ਪੈਣਾ ਜ਼ਰੂਰੀ ਹੈ। ਇਸ ਸਮੇਂ ਬਾਰਿਸ਼ ਸਧਾਰਨ (Normal Rain) ਹੋਣ ਕਾਰਨ ਬਿਜਲੀ ਉਤਪਾਦਨ ’ਤੇ ਵੀ ਅਸਰ ਪੈ ਰਿਹਾ ਹੈ। ਕਿਸਾਨਾਂ ਨੂੰ ਲੋੜੀਂਦੀ ਬਿਜਲੀ ਨਾ ਮਿਲਣ ਦੇ ਨਾਲ ਖੇਤਾਂ ਵਿਚ ਪੰਪਾਂ ’ਤੇ ਡੀਜ਼ਲ ਦਾ ਜ਼ਿਆਦਾ ਖਰਚਾ ਕਰਨਾ ਪੈ ਰਿਹਾ ਹੈ।