
ਉਹਨਾਂ ਦੇ ਇਸ ਕਦਮ ਦੀ ਹਰ ਪਾਸੇ ਹੋ ਰਹੀ ਹੈ ਸ਼ਲਾਘਯੋਗ
ਕੋਚੀ: ਕੇਰਲ ਦੇ ਉਚੇਰੀ ਸਿੱਖਿਆ ਮੰਤਰੀ ਆਰ ਬਿੰਦੂ ਨੇ ਸਮਾਜ ਲਈ ਇਕ ਪ੍ਰੇਰਨਾ ਪੇਸ਼ ਕੀਤੀ ਹੈ। ਉਹਨਾਂ ਨੇ ਕਿਡਨੀ ਦੀ ਬਿਮਾਰੀ ਤੋਂ ਪੀੜਤ ਇੱਕ ਮਰੀਜ਼ ਦੇ ਇਲਾਜ ਲਈ ਆਪਣੀ ਇੱਕ ਸੋਨੇ ਦੀ ਚੂੜੀ ਦਾਨ ਕੀਤੀ ਹੈ। ਦਰਅਸਲ ਇਸ ਮਰੀਜ਼ ਦਾ ਕਿਡਨੀ ਟਰਾਂਸਪਲਾਂਟ ਕਰਵਾਉਣਾ ਸੀ ਪਰ ਉਸ ਕੋਲ ਇਲਾਜ ਲਈ ਪੈਸੇ ਨਹੀਂ ਸਨ।
Kerala Minister Donated Bangle
ਅਜਿਹੇ 'ਚ ਇਰਿੰਜਲਕੁਡਾ ਇਲਾਕੇ 'ਚ ਇਕ ਮੀਟਿੰਗ 'ਚ ਸ਼ਾਮਲ ਹੋਣ ਆਏ ਬਿੰਦੂ ਨੇ ਮਰੀਜ਼ ਵਿਵੇਕ ਪ੍ਰਭਾਕਰ (27) ਦੀ ਹਾਲਤ ਨੂੰ ਦੇਖਦੇ ਹੋਏ ਉਸ ਦੀ ਮਦਦ ਕਰਨ ਦਾ ਫੈਸਲਾ ਕੀਤਾ। ਉਸਨੇ ਆਪਣੇ ਗੁੱਟ ਤੋਂ ਸੋਨੇ ਦੀ ਚੂੜੀ ਉਤਾਰ ਦਿੱਤੀ ਅਤੇ ਮਰੀਜ਼ ਨੂੰ ਉਸਦੇ ਇਲਾਜ ਦੇ ਖਰਚੇ ਲਈ ਦਾਨ ਕਰ ਦਿੱਤੀ। ਜ਼ਿਕਰਯੋਗ ਹੈ ਕਿ ਕਮੇਟੀ ਦੀ ਮੀਟਿੰਗ ਵਿੱਚ ਮੰਤਰੀ ਨੂੰ ਇਰਿੰਜਾਲਕੁਡਾ ਦੇ ਨੁਮਾਇੰਦੇ ਵਜੋਂ ਬੁਲਾਇਆ ਗਿਆ ਸੀ।
Kerala Minister Donated Bangle
ਇਸ ਤੋਂ ਪਹਿਲਾਂ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਇੱਕ ਵਿਦਿਆਰਥੀ ਦੀ ਮਦਦ ਕੀਤੀ ਸੀ। ਦਰਅਸਲ ਇੰਡੀਗੋ ਏਅਰਲਾਈਨ ਦੀ ਫਲਾਈਟ ਦੌਰਾਨ ਕਾਲਜ ਦੇ ਵਿਦਿਆਰਥੀ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਵਿਦਿਆਰਥੀ ਨੇ ਟਵਿੱਟਰ 'ਤੇ ਆਪਣਾ ਅਨੁਭਵ ਸਾਂਝਾ ਕੀਤਾ। ਇਸ ਤੋਂ ਬਾਅਦ ਸਿੰਧੀਆ ਨੇ ਵਿਦਿਆਰਥੀ ਦਾ ਸਾਮਾਨ ਉਨ੍ਹਾਂ ਦੇ ਹੋਸਟਲ ਦੇ ਗੇਟ 'ਤੇ ਪਹੁੰਚਾਉਣ ਦਾ ਪ੍ਰਬੰਧ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਵਿਦਿਆਰਥਣ ਨੂੰ ਦੱਸਿਆ ਕਿ ਉਸ ਦਾ ਸਾਮਾਨ ਉਸ ਦੇ ਹੋਸਟਲ ਦੇ ਗੇਟ 'ਤੇ ਪਹੁੰਚ ਗਿਆ ਹੈ। ਸਾਮਾਨ ਮਿਲਣ ਤੋਂ ਬਾਅਦ ਲੜਕੀ ਦੇ ਚਿਹਰੇ 'ਤੇ ਖੁਸ਼ੀ ਵਾਪਸ ਆ ਗਈ।