ਗੁਰੂ ਰੰਧਾਵਾ ਦੇ ਗੀਤਾਂ ਨੇ ਦੂਜੀ ਵਾਰ ਬਣਾਈ ਬਿਲਬੋਰਡ 'ਤੇ ਅਪਣੀ ਜਗ੍ਹਾ
Published : Jun 22, 2018, 5:36 pm IST
Updated : Jun 22, 2018, 5:36 pm IST
SHARE ARTICLE
guru randhawa
guru randhawa

ਇਕ ਹੁੰਦੇ ਹਿੱਟ ਤੇ ਇੱਕ ਹੁੰਦਾ ਸੁਪਰਹਿੱਟ.. ਪਰ ਉਸਤੋਂ ਵੀ ਉੱਪਰ ਯਾਨੀ ਸੁਪਰ ਦੁਪਰ ਹਿੱਟ ਹੋ ਗਿਆ ਹੈ ਜੀ 'ਮੇਡ ਇਨ ਇੰਡੀਆ' ਉਹ ਕੀ 'ਮੇਡ ਇਨ ਇੰਡੀਆ'...

ਇਕ ਹੁੰਦੇ ਹਿੱਟ ਤੇ ਇਕ ਹੁੰਦਾ ਸੁਪਰਹਿੱਟ.. ਪਰ ਉਸ ਤੋਂ ਵੀ ਉੱਪਰ  ਯਾਨੀ ਸੁਪਰ ਡੁਪਰ ਹਿੱਟ ਹੋ ਗਿਆ ਹੈ ਜੀ 'ਮੇਡ ਇਨ ਇੰਡੀਆ' ਇਹ ਹੈ ਗੁਰੂ ਰੰਧਾਵਾ ਦਾ ਗੀਤ 'ਮੇਡ ਇਨ ਇੰਡੀਆ'। ਬਾਲੀਵੁੱਡ 'ਚ ਤਾਂ ਇਨ੍ਹਾਂ ਨੇ ਖਲਬਲੀ ਮਚਾ ਹੀ ਰੱਖੀ ਹੈ, ਨਾਲ ਹੀ ਆਪਣੀ ਰਿਕਾਰਡ ਤੋੜ ਪਰਫੋਰਮੈਂਸ ਗੀਤਾਂ ਨਾਲ ਪੂਰੇ ਵਿਸ਼ਵ ਵਿਚੋਂ ਵੀ ਪ੍ਰਸਿੱਧੀ ਬਟੋਰ ਰਹੇ ਹਨ।  ਜੀ ਹਾਂ ਇਸੇ ਲਈ ਤਾਂ ਗੁਰੂ ਤੇ ਉਨ੍ਹਾਂ ਦੇ ਗੀਤ ਹਮੇਸ਼ਾ ਚਰਚਾ ਵਿਚ ਰਹਿੰਦੇ ਹਨ.. ਤੇ ਅੱਜਕਲ ਜਿਸ ਗੀਤ ਨੇ ਧੁੰਮਾਂ ਪਾਈਆਂ ਹੋਈਆਂ ਨੇ ਜੀ ਉਹ ਹੈ 'ਮੇਡ ਇਨ ਇੰਡੀਆ'।

guru randhawaguru randhawaਇਕ ਤੋਂ ਬਾਅਦ ਇਕ ਸਾਰੇ ਰਿਕਾਰਡ ਤੋੜੀ ਜਾ ਰਿਹਾ ਹੈ  ਗੁਰੂ ਰੰਧਾਵਾ ਦਾ ਇਹ ਗੀਤ। ਗੁਰੂ ਦਾ ਗੀਤ 'ਮੇਡ ਇਨ ਇੰਡੀਆ' ਐਸਾ ਪਹਿਲਾ ਭਾਰਤੀ ਗੀਤ ਬਣ ਗਿਆ ਸੀ, ਜਿਸ ਨੂੰ ਸਭ ਤੋਂ ਛੇਤੀ ਮਹਿਜ਼ 10 ਦਿਨਾਂ ਵਿਚ 50 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਸਨ ਤੇ ਹੁਣ ਇਕ ਹੋਰ ਨਵਾਂ ਰਿਕਾਰਡ ਇਸ ਗੀਤ ਨੇ ਆਪਣੇ ਨਾਂ ਦਰਜ ਕਰ ਲਿਆ ਹੈ। ਜੀ ਹਾਂ ਭਾਰਤ ਨੂੰ ਬਿਲਬੋਰਡ ਯੂਟਿਊਬ ਸਟੈਟਸ ਤੇ  ਪੇਸ਼ ਕਰਦਾ ਹੋਇਆ ਇਹ ਗੀਤ 11 ਨੰਬਰ 'ਤੇ ਆਪਣੀ ਜਗ੍ਹਾ ਬਣਾ ਚੁੱਕਿਆ ਹੈ।

guru randhawaguru randhawaਤੁਹਾਨੂੰ  ਦਸ  ਦਈਏ  ਕਿ ਇਸਦੇ ਨਾਲ ਹੀ  ਗੁਰੂ  ਪਹਿਲੇ ਭਾਰਤੀ ਗਾਇਕ ਬਣ ਚੁੱਕੇ ਹਨ, ਜਿਨ੍ਹਾਂ ਦੇ  ਗੀਤ ਦੋ ਵਾਰ ਬਿਲਬੋਰਡ ਯੂਟਿਊਬ ਸਟੇਟਸ 'ਤੇ ਭਾਰਤ ਨੂੰ ਰਿਪ੍ਰਜੈਂਟ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਗੀਤ ਲਾਹੌਰ ਨੇ ਵੀ ਇਸੇ ਤਰ੍ਹਾਂ ਪ੍ਰਸਿੱਧੀ ਬਟੋਰੀ ਸੀ ਤੇ ਉਸਨੇ ਬਿਲਬੋਰਡ ਟਾਪ 25 'ਚੋਂ 21 ਵੇਂ ਨੰਬਰ 'ਤੇ ਆਪਣੀ ਜਗ੍ਹਾ ਬਣਾਈ ਸੀ। ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਵਿਸ਼ਵ ਦੇ ਨਾਮੀ ਕਲਾਕਾਰਾਂ ਵਿਚ ਆਪਣਾ ਨਾਮ ਦਰਜ ਕਰਵਾ ਕੇ ਸਾਡੇ ਹਾਈ ਰਾਟੇਡ ਗੱਭਰੂ ਨੇ ਸਾਡੀ ਸ਼ਾਨ ਵਧਾਈ ਹੈ। 

guru randhawaguru randhawaਪੰਜਾਬੀ ਗੀਤਾਂ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਅੱਜ ਇੰਨਾ ਕੁ ਵੱਧ ਗਿਆ ਹੈ ਕਿ ਹੁਣ ਸਿਰਫ ਪੰਜਾਬ ਨਹੀਂ,ਭਾਰਤ ਨਹੀਂ ਸਗੋਂ ਪੂਰੇ ਵਿਸ਼ਵ ਵਿਚ ਇਨ੍ਹਾਂ ਦੇ ਗੀਤਾਂ ਦੀ ਤੂਤੀ ਬੋਲਦੀ ਹੈ। ਖੈਰ ਅਸੀਂ ਤਾਂ ਹੀ ਉਮੀਦ ਕਰਦੇ ਆਂ ਕਿ ਕਾਮਯਾਬੀ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਹੇ ਤੇ ਇਹ ਇਸੇ ਤਰ੍ਹਾਂ ਸਾਨੂ ਹੋਰ ਵਧੀਆ ਵਧੀਆ ਗੀਤ ਦੇਕੇ ਸਾਡੀ ਜ਼ਿੰਦਗੀ ਦੀ ਧੁਨ ਨੂੰ ਹੋਰ ਸੁਰੀਲਾ ਬਣਾਉਂਦੇ ਰਹਿਣ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement