ਬਾਸਮਤੀ ਤੇ ਗੈਰ ਬਾਸਮਤੀ ਚੌਲਾਂ ਬਾਰੇ ਸਰਕਾਰ ਦਾ ਵੱਡਾ ਫੈਸਲਾ, Export ਨਿਯਮਾਂ 'ਚ ਦਿੱਤੀ ਢਿੱਲ 
Published : Aug 11, 2020, 2:21 pm IST
Updated : Aug 11, 2020, 2:21 pm IST
SHARE ARTICLE
Basmati rice
Basmati rice

ਏਪੀਡਾ ਅਨੁਸਾਰ ਵਿੱਤੀ ਸਾਲ 2019-2020 ਦੇ ਪਹਿਲੇ 11 ਮਹੀਨੇ ਅ੍ਰਪੈਲ ਤੋਂ ਫਰਵਰੀ ਦੌਰਾਨ ਬਾਸਮਤੀ ਚੌਲਾਂ ਦਾ ਨਿਰਯਾਤ 38.36 ਲੱਖ ਟਨ ਦਾ ਹੋਇਆ ਹੈ

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਬਾਸਮਤੀ ਚੌਲਾਂ ਅਤੇ ਗੈਰ ਬਾਸਮਤੀ ਚੌਲਾਂ ਬਾਰੇ ਵੱਡਾ ਫੈਸਲਾ ਲੈਂਦੇ ਹੋਏ ਉਹਨਾਂ ਦੇ ਨਿਰਯਾਤ ਦੀਆਂ ਸ਼ਰਤਾਂ ਵਿਚ ਢਿੱਲ ਦਿੱਤੀ ਹੈ। ਇਹ ਛੋਟ ਯੂਰਪੀਅਨ ਦੇਸ਼ਾਂ ਦੇ ਨਿਰਯਾਤ ਵਿਚ ਦਿੱਤੀ ਗਈ ਹੈ। ਵਣਜ ਮੰਤਰਾਲੇ ਨੇ ਇਸ ਬਾਰੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦੱਸ ਦੇਈਏ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੌਲ ਬਰਾਮਦ ਕਰਨ ਵਾਲਾ ਦੇਸ਼ ਹੈ ਜਿਸ ਵਿਚ 25% ਗਲੋਬਲ ਹਿੱਸੇਦਾਰੀ ਹੈ।

Central government Narendra Modi PunjabCentral government 

ਏਪੀਡਾ ਅਨੁਸਾਰ ਵਿੱਤੀ ਸਾਲ 2019-2020 ਦੇ ਪਹਿਲੇ 11 ਮਹੀਨੇ ਅ੍ਰਪੈਲ ਤੋਂ ਫਰਵਰੀ ਦੌਰਾਨ ਬਾਸਮਤੀ ਚੌਲਾਂ ਦਾ ਨਿਰਯਾਤ 38.36 ਲੱਖ ਟਨ ਦਾ ਹੋਇਆ ਹੈ ਜੋ ਕਿ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ ਦੇ 38.55 ਲੱਖ ਟਨ ਤੋਂ ਥੋੜ੍ਹਾ ਘੱਟ ਹੈ।  ਵਿੱਤੀ ਸਾਲ 2019-20 ਦੇ ਅਪ੍ਰੈਲ-ਫਰਵਰੀ ਦੌਰਾਨ ਬਾਸਮਤੀ ਚੌਲਾਂ ਦੀ ਬਰਾਮਦ ਦਾ ਮੁੱਲ 27,427 ਕਰੋੜ ਰੁਪਏ ਰਿਹਾ ਹੈ ਜਦੋਂਕਿ  ਇਸ ਦੇ ਪਿਛਲੇ ਵਿੱਤੀ ਸਾਲ ਵਿਚ 28,604 ਕਰੋੜ ਰੁਪਏ ਮੁੱਲ ਦਾ ਨਿਰਯਾਤ ਹੋਇਆ ਸੀ।

Basmati RiceBasmati Rice

ਗੈਰ ਬਾਸਮਤੀ ਚੌਲਾਂ ਦਾ ਨਿਰਯਾਤ ਵਿੱਤੀ ਸਾਲ 2019-20 ਤੋਂ ਪਹਿਲਾਂ 11 ਮਹੀਨਿਆਂ ਵਿਚ ਘਟ ਕੇ 46.56 ਲੱਖ ਟਨ ਦਾ ਹੀ ਹੋਇਆ, ਜਦੋਂ ਕਿ ਇਸ ਦੇ ਪਿਛਲੇ ਵਿੱਤੀ ਸਾਲ ਵਿਚ ਇਸ ਦਾ ਨਿਯਾਤ68.25 ਲੱਖ ਟਨ ਦਾ ਹੋਇਆ ਸੀ। ਚੌਲ ਨਿਰਯਾਤ ਕਰਨ ਵਾਲੀ ਕੰਪਨੀ ਕੇਆਰਬੀਐਲ ਲਿਮਟਿਡ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨਿਲ ਕੁਮਾਰ ਮਿੱਤਲ ਨੇ ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਬਾਸਮਤੀ ਚੌਲਾਂ ਦੀ ਮੰਗ ਸਾਊਦੀ ਅਰਬ, ਯਮਨ, ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਦੁਆਰਾ ਲਗਾਤਾਰ ਬਣੀ ਹੋਈ ਹੈ।

Export of non- basmati riceExport of non- basmati rice

ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਵੀ ਇਨ੍ਹਾਂ ਦੇਸ਼ਾਂ ਦੀ ਦਰਾਮਦ ਦੀ ਮੰਗ ਚੰਗੀ ਰਹੀ ਹੈ, ਜਿਸ ਕਾਰਨ ਘਰੇਲੂ ਬਜ਼ਾਰ ਵਿੱਚ ਚੌਲਾਂ ਅਤੇ ਝੋਨੇ ਦੀਆਂ ਕੀਮਤਾਂ ਵਿੱਚ ਸੁਧਾਰ ਹੋਇਆ ਹੈ। ਈਰਾਨ ਭਾਰਤ ਤੋਂ ਬਾਸਮਤੀ ਚੌਲਾਂ ਦਾ ਸਭ ਤੋਂ ਵੱਡਾ ਦਰਾਮਦ ਕਰਨ ਵਾਲਾ ਦੇਸ਼ ਹੈ, ਪਰ ਭਾਰਤੀ ਬਰਾਮਦਕਾਰਾਂ ਦਾ ਪੈਸਾ ਅਜੇ ਵੀ ਈਰਾਨ ਵਿਚ ਫਸਿਆ ਹੋਇਆ ਹੈ, ਇਸ ਲਈ ਨਿਰਯਾਤ ਕਰਨ ਵਾਲੇ ਸਿੱਧੇ ਈਰਾਨ ਨੂੰ ਨਿਰਯਾਤ ਨਹੀਂ ਕਰ ਰਹੇ ਹਨ।

All India Rice Exporters AssociationAll India Rice Exporters Association

ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਵਿਨੋਦ ਕੌਲ ਦਾ ਕਹਿਣਾ ਹੈ ਕਿ ਸਾਲ 2018-19 ਵਿਚ ਇਰਾਨ ਨੂੰ 1.4.5 ਮਿਲੀਅਨ ਟਨ ਬਾਸਮਤੀ ਚੌਲਾਂ ਦੀ ਬਰਾਮਦ ਕੀਤੀ ਗਈ ਸੀ। ਹਾਲਾਂਕਿ, ਮਾਰਚ ਵਿਚ ਕੋਰੋਨਾ ਹੋਣ ਕਾਰਨ, ਇਰਾਨ ਜਾਣ ਵਾਲੇ ਚੌਲਾਂ 'ਤੇ ਜ਼ਿਆਦਾ ਅਸਰ ਨਹੀਂ ਦਿਖਿਆ। ਕੌਲ ਦਾ ਕਹਿਣਾ ਹੈ ਕਿ ਖਾੜੀ ਦੇਸ਼ਾਂ ਵਿਚ ਬਾਸਮਤੀ ਚੌਲਾਂ ਦੀ ਬਰਾਮਦ ਸਭ ਤੋਂ ਵੱਧ ਹੈ ਪਰ 75 ਤੋਂ 8 ਮਿਲੀਅਨ ਟਨ ਗੈਰ-ਬਾਸਮਤੀ ਚੌਲ ਦੂਜੇ ਦੇਸ਼ਾਂ ਨੂੰ ਵੀ ਨਿਰਯਾਤ ਕੀਤੇ ਜਾਂਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement