
ਪੈਦਲ ਚੱਲ ਕੇ ਲੜਕੀ ਪਰਵਾਰ ਦੇ ਘਰ ਤਕ ਪਹੁੰਚੀ ਬਰਾਤ
ਬਿਹਾਰ : ਚੱਲ ਰਹੇ ਮੌਨਸੂਨ ਦੇ ਸੀਜ਼ਨ ਦੌਰਾਨ ਦੇਸ਼ ਦੇ ਕਈ ਹਿੱਸਿਆਂ ਅੰਦਰ ਭਾਰੀ ਮੀਂਹ ਤੋਂ ਬਾਅਦ ਹੜ੍ਹਾ ਦਾ ਸਿਲਸਿਲਾ ਜਾਰੀ ਹੈ। ਬਿਹਾਰ ਰਾਜ ਦਾ ਵੀ ਬਹੁਤਾ ਹਿੱਸਾ ਹੜ੍ਹਾਂ ਦੇ ਲਪੇਟ 'ਚ ਆਇਆ ਹੋਇਆ ਹੈ। ਇਨ੍ਹਾਂ ਹੜ੍ਹਾਂ ਦਾ ਪ੍ਰਭਾਵ ਜਿੱਥੇ ਰੋਜ਼ਮਰਾਂ ਦੀ ਜ਼ਿੰਦਗੀ 'ਚ ਵੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਵਿਆਹਾਂ ਸਮੇਤ ਹੋਰ ਸਮਾਜਿਕ ਸਮਾਗਮ ਵੀ ਪ੍ਰਭਾਵਿਤ ਹੋ ਰਹੇ ਹਨ।
marriage
ਬਿਹਾਰ 'ਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹੜ੍ਹਾਂ ਕਾਰਨ ਵਿਗੜੀ ਸਥਿਤੀ ਦੇ ਬਾਵਜੂਦ ਵਿਆਹ ਦੀਆਂ ਰਸਮਾਂ ਨੇਪਰੇ ਚਾੜ੍ਹੀਆਂ ਗਈਆਂ। ਇਲਾਕੇ 'ਚ ਹੜ੍ਹਾਂ ਦੀ ਸਥਿਤੀ ਦੇ ਬਾਵਜੂਦ ਵਿਆਹ 'ਚ ਸ਼ਾਮਲ ਹੋਣ ਲਈ ਪਿੰਡ ਦੇ ਲੋਕ ਪੈਦਲ ਹੀ ਲੜਕੀ ਵਾਲਿਆਂ ਦੇ ਘਰ ਪਹੁੰਚੇ। ਇਸੇ ਦੌਰਾਨ ਕੁੱਝ ਥਾਈਂ ਲਾੜੇ ਨੇ ਘੋੜੀ ਦੀ ਥਾਂ ਫੁੱਲਾਂ ਨਾਲ ਸਜਾਈ ਕਿਸ਼ਤੀ 'ਚ ਸਫ਼ਰ ਤੈਅ ਕੀਤਾ।
marriage
ਸੂਤਰਾਂ ਮੁਤਾਬਕ ਇਹ ਬਰਾਤ ਸਮਸਤੀਪੁਰ ਦੇ ਤਾਜਪੁਰ ਥਾਣੇ ਦੇ ਮੁਸਾਪੁਰ ਪਿੰੰਡ ਤੋਂ ਮੁਜ਼ੱਫਰਪੁਰ ਦੇ ਸਕਰਾ ਦੇ ਸਟੰਡੀ ਪਿੰਡ ਪਹੁੰਚੀ ਸੀ। ਮੁਸਾਪੁਰ ਪਿੰਡ ਦੇ ਮੁਹੰਮਦ ਹਸਨ ਰਜਾ ਦਾ ਨਿਕਾਹ ਸਕਰਾ ਪਿੰਡ ਦੀ ਮਸਦਾ ਖਤੂਨ ਨਾਲ ਤੈਅ ਹੋਇਆ ਸੀ। ਇਸੇ ਦੌਰਾਨ ਭਾਰੀ ਬਰਸਾਤ ਦੇ ਚਲਦਿਆਂ ਮੁਰੌਲ ਦੇ ਮੁਹੰਮਦਪੁਰ ਕੋਠੀ 'ਚ ਤਿਰਹੁਤ ਨਗਰ ਦਾ ਬੰਨ੍ਹ ਨੁਕਸਾਨਿਆ ਗਿਆ।
marriage
ਇਸ ਤੋਂ ਬਾਅਦ ਪੂਰਾ ਪਿੰਡ ਹੜ੍ਹ ਦੇ ਪਾਣੀ 'ਚ ਘਿਰ ਗਿਆ। ਪਹਿਲਾਂ ਨਿਕਾਹ ਦੀ ਤਰੀਕ ਬਦਲਣ ਲਈ ਦੋਵੇਂ ਧਿਰਾਂ ਵਿਚਾਲੇ ਗੱਲਬਾਤ ਵੀ ਹੋਈ ਜੋ ਕਿਸੇ ਤਣ-ਪੱਤਣ ਨਹੀਂ ਲੱਗੀ। ਉਧਰ ਹੜ੍ਹ ਦੇ ਪਾਣੀ 'ਚ ਘਿਰੇ ਪਿੰਡ ਭਟੰਡੀ 'ਚ ਵੀ ਵਿਆਹ ਦੀਆਂ ਤਿਆਰੀਆਂ ਲਈ ਟੈਂਟ ਆਦਿ ਦਾ ਲਿਆਂਦਾ ਸਮਾਨ ਵਾਪਸ ਕਰਨਾ ਪਿਆ। ਇਸੇ ਦੌਰਾਨ ਕੁੱਝ ਪਤਵੰਤਿਆਂ ਨੇ ਬਰਾਤ ਲਿਜਾਣ ਲਈ ਸਥਿਤੀ ਦਾ ਜਾਇਜ਼ਾ ਲੈਣ ਲਈ ਰਸਤਿਆਂ ਦਾ ਮੁਆਇਨਾ ਕਰਨ ਦੀ ਸਲਾਹ ਬਣਾਈ।
marriage
ਲੜਕੀ ਪਰਵਾਰ ਦੇ ਘਰ ਤਕ ਜਾਣ ਲਈ ਰਸਤਾ ਕਾਫ਼ੀ ਚੁਨੌਤੀਆਂ ਭਰਪੂਰ ਸੀ। ਕਿਤੇ ਕਿਤੇ ਤਾਂ ਪਾਣੀ ਗੋਡਿਆਂ ਤੋਂ ਵੀ ਉਪਰ ਤਕ ਸੀ। ਇਸੇ ਦੌਰਾਨ ਸਥਾਨਕ ਨੌਜਵਾਨਾਂ ਨੇ ਬਰਾਤ ਨੂੰ ਲੜਕੀ ਪਰਵਾਰ ਦੇ ਘਰ ਤਕ ਪਹੁੰਚਾਉਣ ਲਈ ਮੱਦਦ ਕੀਤੀ। ਇਸ ਤੋਂ ਬਾਅਦ ਬਰਾਤ ਲੜਕੀ ਵਾਲਿਆਂ ਦੇ ਘਰ ਢੁੱਕੀ ਅਤੇ ਨਿਕਾਹ ਦੀਆਂ ਰਸਮਾਂ ਤੋਂ ਬਾਅਦ ਵਿਦਾਈ ਹੋਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।