
ਸ਼ਿਮਲਾ-ਕਿਨੌਰ ਨੈਸ਼ਨਲ ਹਾਈਵੇਅ-5 ਉੱਤੇ ਅਚਾਨਕ ਇਕ ਪਹਾੜ ਫਟ ਗਿਆ, ਜਿਸ ਦੀਆਂ ਚਟਾਨਾਂ ਇਕ ਬੱਸ ਅਤੇ ਕੁਝ ਗੱਡੀਆਂ ਉੱਤੇ ਡਿੱਗ ਗਈਆਂ।
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿਚ ਇਕ ਵਾਰ ਫਿਰ ਲੈਂਡਸਲਾਇਡਿੰਗ ਹੋਈ ਹੈ। ਸ਼ਿਮਲਾ-ਕਿਨੌਰ ਨੈਸ਼ਨਲ ਹਾਈਵੇਅ-5 ਉੱਤੇ ਅਚਾਨਕ ਇਕ ਪਹਾੜ ਫਟ ਗਿਆ, ਜਿਸ ਦੀਆਂ ਚਟਾਨਾਂ ਇਕ ਬੱਸ ਅਤੇ ਕੁਝ ਗੱਡੀਆਂ ਉੱਤੇ ਡਿੱਗ ਗਈਆਂ। ਖ਼ਬਰਾਂ ਅਨੁਸਾਰ ਇਸ ਭਿਆਨਕ ਹਾਦਸੇ ਵਿਚ 10 ਲੋਕਾਂ ਦੀ ਮੌਤ ਹੋਈ ਹੈ ਜਦਕਿ 50 ਤੋਂ ਜ਼ਿਆਦਾ ਲੋਕ ਮਲਬੇ ਹੇਠ ਦੱਬੇ ਹੋਏ ਹਨ। ਸਥਾਨਕ ਪ੍ਰਸ਼ਾਸਨ, ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਬਚਾਅ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ।
Himachal Pradesh's Kinnaur landslide
ਹੋਰ ਪੜ੍ਹੋ: ਇਤਿਹਾਸ ਰਚਣ ਤੋਂ ਬਾਅਦ ਘਰ ਪਹੁੰਚੇ ਹਾਕੀ ਕਪਤਾਨ ਮਨਪ੍ਰੀਤ ਸਿੰਘ, ਲਿਆ ਮਾਂ ਦਾ ਆਸ਼ੀਰਵਾਦ
ਮਲਬੇ ਵਿਚ ਫਸੀ ਬੱਸ ਹਿਮਾਚਲ ਰੋਡਵੇਜ਼ ਦੀ ਹੈ, ਜੋ ਮੁਰੰਗ ਤੋਂ ਹਰਿਦੁਆਰ ਜਾ ਰਹੀ ਸੀ। ਪਹਾੜ ਦੀਆਂ ਚਟਾਨਾਂ ਇਕ ਬੱਸ, ਇਕ ਟਰੱਕ, ਬਲੈਰੋ ਅਤੇ 3 ਟੈਕਸੀਆਂ ਉੱਤੇ ਡਿੱਗੀਆਂ ਹਨ। ਬਚਾਅ ਕਾਰਜਾਂ ਲਈ ਹਿਮਾਚਲ ਸਰਕਾਰ ਨੇ ਉਤਰਾਖੰਡ ਅਤੇ ਹਰਿਆਣਾ ਸਰਕਾਰ ਕੋਲੋਂ ਹੈਲੀਕਾਪਟਰ ਮੰਗੇ ਹਨ। ਫੌਜ ਨੇ ਵੀ ਅਪਣੇ ਹੈਲੀਕਾਪਟਰ ਭੇਜ ਦਿੱਤੇ ਹਨ।
Himachal Pradesh's Kinnaur landslide
ਹੋਰ ਪੜ੍ਹੋ: ਕੁਕਰਮਾਂ ’ਤੇ ਪਰਦਾ ਪਾਉਣ ਲਈ ਪੰਜਾਬ ਸਰਕਾਰ ਨੇ RTI ਕਾਨੂੰਨ ਦੀ ਸੰਘੀ ਘੁੱਟੀ: ਕੁਲਤਾਰ ਸਿੰਘ ਸੰਧਵਾਂ
ਚਟਾਨਾਂ ਡਿੱਗਣ ਤੋਂ ਬਾਅਦ ਬਚਾਅ ਕਾਰਜਾਂ ਵਿਚ ਦੇਰੀ ਕਾਰਨ ਲੋਕ ਪਰੇਸ਼ਾਨ ਦਿਖਾਈ ਦਿੱਤੇ। ਲੋਕਾਂ ਨੇ ਦੱਸਿਆ ਕਿ ਹਾਦਸੇ ਨੂੰ 6 ਘੰਟਿਆਂ ਤੋਂ ਵੱਧ ਸਮਾਂ ਹੋ ਗਿਆ, ਪਰ ਨੈਸ਼ਨਲ ਹਾਈਵੇਅ ਅਥਾਰਟੀ ਦੀ ਮਸ਼ੀਨਰੀ ਮੌਕੇ 'ਤੇ ਨਹੀਂ ਪਹੁੰਚੀ। ਲੋਕਾਂ ਨੇ ਦੱਸਿਆ ਕਿ ਮਲਬੇ ਹੇਠ ਫਸੇ ਲੋਕਾਂ ਨੂੰ ਬਾਹਰ ਕੱਢਣ ਵਿਚ ਦੇਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਅਜਿਹੇ ਸਮੇਂ ਤੁਰੰਤ ਮਸ਼ੀਨਰੀ ਲਿਆ ਕੇ ਬਚਾਅ ਕਾਰਜ ਕੀਤਾ ਜਾਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਹੋਇਆ।