
ਉਲੰਪਿਕ ਵਿਚ ਇਤਿਹਾਸ ਰਚਣ ਤੋਂ ਬਾਅਦ ਭਾਰਤੀ ਹਾਕੀ ਟੀਮ ਵਤਨ ਪਰਤੀ ਹੈ। ਦੇਸ਼ ਭਰ ਵਿਚ ਉਲੰਪਿਕ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ।
ਚੰਡੀਗੜ੍ਹ: 41 ਸਾਲ ਬਾਅਦ ਉਲੰਪਿਕ ਵਿਚ ਇਤਿਹਾਸ ਰਚਣ ਤੋਂ ਬਾਅਦ ਭਾਰਤੀ ਹਾਕੀ ਟੀਮ ਵਤਨ ਪਰਤੀ ਹੈ। ਦੇਸ਼ ਭਰ ਵਿਚ ਉਲੰਪਿਕ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਪਣੇ ਘਰ ਪਹੁੰਚੇ। ਮਨਪ੍ਰੀਤ ਸਿੰਘ ਦੀ ਅਪਣੀ ਮਾਂ ਨਾਲ ਇਕ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।
Manpreet Singh with his Mother
ਹੋਰ ਪੜ੍ਹੋ: ਕੁਕਰਮਾਂ ’ਤੇ ਪਰਦਾ ਪਾਉਣ ਲਈ ਪੰਜਾਬ ਸਰਕਾਰ ਨੇ RTI ਕਾਨੂੰਨ ਦੀ ਸੰਘੀ ਘੁੱਟੀ: ਕੁਲਤਾਰ ਸਿੰਘ ਸੰਧਵਾਂ
ਇਸ ਫੋਟੋ ਵਿਚ ਮਨਪ੍ਰੀਤ ਅਪਣੀ ਮਾਂ ਦੀ ਗੋਦੀ ਵਿਚ ਸਿਰ ਰੱਖ ਕੇ ਸੌਂ ਰਹੇ ਹਨ। ਇਸ ਤਸਵੀਰ ਨੇ ਦੇਸ਼ ਵਾਸੀਆਂ ਦਾ ਦਿਲ ਜਿੱਤਿਆ ਹੈ। ਸੋਸ਼ਲ ਮੀਡੀਆ ’ਤੇ ਲੋਕ ਮਨਪ੍ਰੀਤ ਸਿੰਘ ਦੀ ਤਸਵੀਰ ਨੂੰ ਕਾਫੀ ਸ਼ੇਅਰ ਕਰ ਰਹੇ ਹਨ। ਇਸ ਫੋਟੋ ਵਿਚ ਮਨਪ੍ਰੀਤ ਦੀ ਮਾਂ ਦੇ ਗਲੇ ਵਿਚ ਮੈਡਲ ਪਾਇਆ ਹੋਇਆ ਹੈ।
Tweet
ਹੋਰ ਪੜ੍ਹੋ: ਪੀਐਮ ਮੋਦੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਖੇਤੀ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ
ਇਸ ਫੋਟੋ ਨੂੰ ਸ਼ੇਅਰ ਕਰਦਿਆਂ ਮਨਪ੍ਰੀਤ ਸਿੰਘ ਨੇ ਲਿਖਿਆ, ‘ਬਸ ਉਸ ਦੀ ਮੁਸਕਾਨ ਦੇਖ ਕੇ ਅਤੇ ਇਹ ਜਾਣ ਕੇ ਉਸ ਨੂੰ ਮੇਰੇ ਉੱਤੇ ਕਿੰਨਾ ਮਾਣ ਹੈ, ਮੇਰੇ ਚਿਹਰੇ ਉੱਤੇ ਵੀ ਮੁਸਕਾਨ ਆ ਜਾਂਦੀ ਹੈ...ਉਸ ਤੋਂ ਬਿਨ੍ਹਾਂ ਅੱਜ ਇੱਥੇ ਨਹੀਂ ਹੁੰਦਾ’। ਦੱਸ ਦਈਏ ਕਿ ਟੋਕੀਉ ਵਿਚ ਹੋਈਆਂ ਉਲੰਪਿਕ ਖੇਡਾਂ ਵਿਚ ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 1980 ਦੇ ਮਾਸਕੋ ਉਲੰਪਿਕ ਵਿਚ ਗੋਲਡ ਮੈਡਲ ਜਿੱਤਿਆ ਸੀ।