ਪੈਕੇਜ਼ਡ ਵਾਟਰ ਇੰਡਸਟਰੀ ਨੇ ਪਲਾਸਟਿਕ ਬੈਨ ਨੂੰ ਲੈ ਕੇ ਜਤਾਈ ਚਿੰਤਾ
Published : Sep 11, 2019, 10:47 am IST
Updated : Sep 11, 2019, 10:47 am IST
SHARE ARTICLE
packaged water industry expressed concern over plastic ban
packaged water industry expressed concern over plastic ban

ਇੰਡਸਟਰੀ ਦੇ ਇਕ ਨੁਮਾਇੰਦੇ ਨੇ ਕਿਹਾ ਕਿ ਪਲਾਸਟਿਕ ਦੀਆਂ ਬੋਤਲਾਂ 'ਤੇ ਪਾਬੰਦੀ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ

ਨਵੀਂ ਦਿੱਲੀ- ਸਿੰਗਲ ਯੂਜ਼ ਪਲਾਸਟਿਕ ਨੂੰ ਬੈਨ ਕਰਨ ਦੇ ਸਰਕਾਰ ਦੇ ਆਦੇਸ਼ ਤੋਂ ਬਾਅਦ ਪੈਕੇਜ਼ਡ ਵਾਟਰ ਇੰਡਸਟਰੀ ਸੰਕਟ ਦੇ ਘੇਰੇ ਵਿਚ ਆ ਗਈ ਹੈ। ਇੰਡਸਟਰੀ ਨੇ ਸੋਮਵਾਰ ਨੂੰ ਸਰਕਾਰ ਨੂੰ ਦੱਸਿਆ ਕਿ ਪਾਣੀ ਨੂੰ ਪੈਕ ਕਰਨ ਲਈ ਵਰਤੋਂ ਕੀਤੇ ਜਾਣ ਵਾਲੀ ਪੀਟੀਈ ਬੋਤਲਾਂ ਨੂੰ ਸਿੰਗਲ ਯੂਜ਼ ਪਲਾਸਟਿਕ ਨਹੀਂ ਮੰਨਿਆ ਜਾਣਾ ਚਾਹੀਦਾ। ਇੰਡਸਟਰੀ ਨੇ ਸੋਮਵਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਪਲਾਸਟਿਕ ਬੋਤਲਾਂ ਨੂੰ ਬੈਨ ਕਰ ਦਿੱਤਾ ਗਿਆ ਤਾਂ ਇਸ ਨਾਲ 30,000 ਕਰੋੜ ਰੁਪਏ ਦੀ ਪੈਕੇਜ਼ਡ ਵਾਟਰ ਇੰਡਸਟਰੀ ਨੂੰ ਨੁਕਸਾਨ ਹੋਵੇਗਾ

packaged water industry packaged water industry expressed concern over plastic ban

ਕਿਉਂਕਿ ਐਨੀ ਜਲਦੀ ਕੋਈ ਹੱਲ ਲੱਭਣਾ ਆਸਾਨ ਨਹੀਂ ਹੈ। ਪੀਈਟੀ ਬੋਤਲ ਇੰਡਸਟਰੀ ਕੁੱਲ 7.5 ਲੱਖ ਰੁਪਏ ਦੀ ਹੈ। ਇੰਡਸਟਰੀ ਨੇ ਕੰਜ਼ਿਊਮਰਸ ਅਫੇਅਰ ਮਨਿਸਟਰ ਰਾਮ ਵਿਲਾਸ ਪਾਸਵਾਨ ਦੇ ਨਾਲ ਹੋਈ ਬੈਠਕ ਵਿਚ ਆਪਣਾ ਪੱਖ ਰੱਖਿਆ। ਸਰਕਾਰ ਇਕ ਹਫਤੇ ਵਿਚ ਸਿੰਗਲ ਯੂਜ਼ ਪਲਾਸਟਿਕ ਦੀਆਂ ਚੀਜ਼ਾਂ ਦੀ ਸੂਚੀ ਜਾਰੀ ਕਰਨ ਜਾ ਰਹੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ 'ਤੇ ਪਾਬੰਦੀ ਲਗਾਈ ਜਾਏਗੀ ਜਾਂ ਹੌਲੀ ਹੌਲੀ ਸਰਕੂਲੇਸ਼ਨ ਤੋਂ ਹਟਾ ਦਿੱਤੀਆਂ ਜਾਣਗੀਆਂ। ਫਿਲਹਾਲ ਦੇਸ਼ ਵਿਚ ਸਿੰਗਲ ਯੂਜ਼ ਪਲਾਸਟਿਕ ਦੀ ਕੋਈ ਪਰਿਭਾਸ਼ਾ ਨਹੀਂ ਹੈ।

Ram Vilas PaswanRam Vilas Paswan

ਇੰਡਸਟਰੀ ਦੇ ਇਕ ਨੁਮਾਇੰਦੇ ਨੇ ਕਿਹਾ ਕਿ ਪਲਾਸਟਿਕ ਦੀਆਂ ਬੋਤਲਾਂ 'ਤੇ ਪਾਬੰਦੀ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਲਗਭਗ 7 ਕਰੋੜ ਲੋਕ ਸਿੱਧੇ ਅਤੇ ਅਸਿੱਧੇ ਤੌਰ 'ਤੇ ਇਸ ਉਦਯੋਗ ਨਾਲ ਜੁੜੇ ਹੋਏ ਹਨ। ਇਨ੍ਹਾਂ ਬੋਤਲਾਂ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ ਅਤੇ ਲਗਭਗ 60 ਫੀਸਦ ਬੋਤਲਾਂ ਦੇਸ਼ ਵਿਚ ਰੀਸਾਈਕਲ ਕੀਤੀਆਂ ਜਾਂਦੀਆਂ ਹਨ।

ਪਾਸਵਾਨ ਨੇ ਇੰਡਸਟਰੀ ਨੂੰ ਤਿੰਨ ਦਿਨਾਂ ਵਿਚ ਆਪਣੇ ਸੁਝਾਅ ਦੇਣ ਲਈ ਕਿਹਾ ਹੈ। ਇਸਦੇ ਨਾਲ, ਉਸਨੇ ਪਾਸਵਾਨ ਨੂੰ ਇਹ ਵੀ ਪ੍ਰਸਤਾਵ ਦਿੱਤਾ ਕਿ ਕੀ ਟੈਟਰਾ ਪੈਕ ਨੂੰ ਪਾਣੀ ਦੀ ਪੈਕਿੰਗ ਲਈ ਵਰਤਿਆ ਜਾ ਸਕਦਾ ਹੈ ਪਰ ਇਸਦੇ ਲਈ, ਐਫਐਸਐਸਏਆਈ ਦੇ ਨਿਯਮਾਂ ਨੂੰ ਬਦਲਣਾ ਪਵੇਗਾ, ਜਿਸਦੇ ਅਨੁਸਾਰ ਪਾਣੀ ਦੀਆਂ ਬੋਤਲਾਂ ਵਿਚ 85% ਟਰਾਂਸਪੋਰੇਟ ਹੋਣਾ ਜ਼ਰੂਰੀ ਹੈ, ਤਾਂ ਜੋ ਲੋਕ ਪਾਣੀ ਨੂੰ ਵੇਖ ਸਕਣ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement