
ਮੋਦੀ ਨੇ ਕਿਹਾ, ‘ਸਾਡੀ ਸਰਕਾਰ ਆਉਣ ਵਾਲੇ ਸਾਲਾਂ ਵਿਚ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਵੇਗੀ
ਨੋਇਡਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਹੀ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੀ ਵਰਤੋਂ ਬੰਦ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਦੁਨੀਆਂ ਲਈ ਇਸ ਪਲਾਸਟਿਕ ਨੂੰ ਅਲਵਿਦਾ ਕਹਿਣ ਦਾ ਇਹ ਢੁਕਵਾਂ ਸਮਾਂ ਹੈ। ਮੋਦੀ ਨੇ ਸੰਯੁਕਤ ਰਾਸ਼ਟਰ ਦੁਆਰਾ ਕਰਵਾਏ ਗਏ 14ਵੇਂ ਕੋਪ ਸੰਮੇਲਨ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਭਾਰਤ ਆਉਣ ਵਾਲੇ ਸਾਲਾਂ ਵਿਚ ਇਕੋ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਜੇ ਇਸ ਨੂੰ ਰੋਕਿਆ ਨਾ ਗਿਆ ਤਾਂ ਇਕ ਹੋਰ ਸਮੱਸਿਆ ਸਾਹਮਣੇ ਆਏਗੀ ਜਿਸ ਦੇ ਨਤੀਜੇ ਵਜੋਂ ਜ਼ਮੀਨ ਦੀ ਉਤਪਾਦਕਤਾ ਨੂੰ ਵਾਪਸ ਲਿਆਉਣਾ ਸੰਭਵ ਨਹੀਂ ਹੋਵੇਗਾ।
Time Has Come For The World To Say Good-Bye To Single-Use Plastic, Says PM Modi
ਮੋਦੀ ਨੇ ਕਿਹਾ, ‘ਸਾਡੀ ਸਰਕਾਰ ਆਉਣ ਵਾਲੇ ਸਾਲਾਂ ਵਿਚ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਵੇਗੀ।’ ਸੰਮੇਲਨ ਵਿਚ ਲਗਭਗ 200 ਮੁਲਕਾਂ ਦੇ ਪ੍ਰਤੀਨਿਧਾਂ ਨੂੰ ਸੰਬੋਧਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਦੁਨੀਆਂ ਦੇ ਸਾਰੇ ਦੇਸ਼ ਇਸ ਪਲਾਸਟਿਕ ਨੂੰ ਅਲਵਿਦਾ ਕਹਿ ਦੇਣ।’ ਮੋਦੀ ਨੇ ਕਿਹਾ ਕਿ ਭਾਰਤ 2030 ਤਕ ਅਪਣੀ 2.6 ਕਰੋੜ ਹੈਕਟੇਅਰ ਬੰਜਰ ਹੋ ਚੁੱਕੀ ਜ਼ਮੀਨ ਵਿਚੋਂ 2.1 ਕਰੋੜ ਹੈਕਟੇਅਰ ਜ਼ਮੀਨ ਨੂੰ ਠੀਕ ਕਰ ਦੇਵੇਗਾ।
Modi
ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਰਿਮੋਟ ਸੈਂਸਿੰਗ ਅਤੇ ਪੁਲਾੜ ਵਿਗਿਆਨ ਸਮੇਤ ਹੋਰ ਤਕਨੀਕਾਂ ਦੀ ਵੀ ਮਦਦ ਲਈ ਜਾਵੇਗੀ। ਮੋਦੀ ਨੇ ਭਾਰਤ ਦੁਆਰਾ ਇਸ ਕੰਮ ਵਿਚ ਹੋਰ ਮਿੱਤਰ ਦੇਸ਼ਾਂ ਲਈ ਵੀ ਮਦਦਗਾਰ ਬਣਨ ਦੀ ਪਹਿਲ ਕਰਦਿਆਂ ਕਿਹਾ ਕਿ ਤਮਾਮ ਹੋਰ ਦੇਸ਼ਾਂ ਦੀ ਭਾਰਤ ਅਪਣੀ ਕਿਫ਼ਾਇਤੀ ਉਪਗ੍ਰਹਿ ਅਤੇ ਪੁਲਾੜ ਤਕਨੀਕ ਰਾਹੀਂ ਮਦਦ ਕਰਨ ਲਈ ਤਿਆਰ ਹੈ।