
ਤੱਤੇ ਮੁੰਡੇ ਨੇ ਕੈਮਰੇ ਸਾਹਮਣੇ ਹੀ ਕਰਤਾ ਕਾਰਾ
ਪਟਿਆਲਾ: ਇਕ ਬਹੁਤ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਦੀਆਂ ਤਸਵੀਰਾਂ ਕੈਮਰੇ ਵਿਚ ਕੈਦ ਹੋ ਚੁੱਕੀਆਂ ਹਨ। ਇਹ ਤਸਵੀਰਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੀਆਂ ਹਨ। ਜਿਥੇ ਚੋਰ ਬਿਨ੍ਹਾਂ ਕਿਸੇ ਦੇ ਡਰ ਤੋਂ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਰਿਆਨੇ ਦੀ ਦੁਕਾਨ ਵਿਚ ਇਕ ਨੌਜਵਾਨ ਆਉਂਦੇ ਹੈ।
Patiala
ਜੋ ਦੁਕਾਨ ਅੰਦਰ ਆਉਂਣ ਸਾਰ ਇਧਰ ਉਧਰ ਦੇਖਦਾ ਹੋਇਆ ਇਕ ਵਾਰ ਕੈਮਰੇ ਵੱਲ ਦੇਖਦਾ ਹੈ ਤੇ ਬਾਅਦ ਵਿਚ ਨੌਜਵਾਨ ਦੁਕਾਨਦਾਰ ਨੂੰ ਕੁਝ ਸਮਾਨ ਦੇਣ ਲਈ ਆਖਦਾ ਹੈ ਜਿਵੇਂ ਹੀ ਦੁਕਾਨ ਮਾਲਕ ਸਮਾਨ ਲੈਂਣ ਜਾਂਦਾ ਹੈ ਤੇ ਦੁਕਾਨ ਵਿਚ ਫਿਰਦੀ ਮਹਿਲਾ ਇਕ ਬੱਚੀ ਨੂੰ ਕੁਝ ਕਹਿੰਦੀ ਹੈ ਤਾਂ ਨੌਜਵਾਨ ਬੜੀ ਹੀ ਚਲਾਕੀ ਨਾਲ ਮੋਬਾਇਲ ਚੁੱਕ ਕੇ ਜੇਬ ਵਿਚ ਪਾ ਲੈਂਦਾ ਹੈ ਤੇ ਉਥੋ ਸਮਾਨ ਲੈ ਕੇ ਨੌ ਦੋ ਗਿਆਰਾ ਹੋ ਜਾਂਦਾ ਹੈ।
Patiala
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਚੋਰ ਨੇ ਦੁਕਾਨ ਵਿਚ ਲੱਗੇ ਸੀਸੀਟੀਵੀ ਨੂੰ ਵੀ ਦੇਖ ਲਿਆ ਸੀ ਪਰ ਨੌਜਵਾਨ ਫੇਰ ਵੀ ਵਾਰਦਾਤ ਨੂੰ ਅੰਜਾਮ ਦੇ ਗਿਆ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਸ਼ਾਤਿਰ ਚੋਰ ਨੂੰ ਪੁਲਿਸ ਕਦੋ ਤੱਕ ਕਾਬੂ ਕਰਕੇ ਸ਼ਲਾਖਾ ਪਿਛੇ ਡੱਕਦੀ ਹੈ। ਅਜਿਹੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਮੰਡੀ ਹਰਜ਼ੀ ਰਾਮ ਦੇ ਨਗਰ ਕੌਂਸਲ ਚੌਂਕ ਦੀ ਖਬਰ ਵੀ ਬਹੁਤ ਭਿਆਨਕ ਸੀ।
ਜਿਸ ਵਿਚ ਕਰਿਆਨੇ ਦੀ ਦੁਕਾਨ ਦੇ ਜਿੰਦਰੇ ਭੰਨ ਕੇ ਚੋਰ ਨਕਦੀ ਅਤੇ ਇਕ ਮੋਬਾਈਲ ਚੋਰੀ ਕਰ ਕੇ ਲੈ ਗਏ। ਇਸ ਬਾਰੇ ਦੁਕਾਨ ਦੇ ਮਾਲਕ ਨੇ ਦਸਿਆ ਸੀ ਕਿ ਬੀਤੀ ਰਾਤ ਨੂੰ ਚੋਰ ਉਸ ਦੀ ਦੁਕਾਨ ਦੇ ਸ਼ਟਰ ਦੇ ਜਿੰਦਰੇ ਭੰਨ ਕੇ ਨਕਦੀ ਅਤੇ ਇਕ ਮੋਬਾਈਲ ਚੋਰੀ ਕਰ ਕੇ ਲੈ ਗਏ। ਇਸ ਵਿਚ ਕਰੀਬ 25000 ਰੁਪਏ ਦੀ ਨਕਦੀ ਅਤੇ ਇਕ ਮੋਬਾਇਲ ਲੈ ਕੇ ਫਰਾਰਾ ਹੋ ਗਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।