
ਹਵਾਈ ਅੱਡੇ 'ਤੇ ਸੂਟਕੇਸ ਚੋਰੀ ਕਰਦਾ ਫੜਿਆ
ਮਿਸੀਸਿਪੀ : ਭਾਰਤੀ ਮੂਲ ਦੇ ਇਕ ਹੋਟਲ ਕਾਰੋਬਾਰੀ ਦਿਨੇਸ਼ ਚਾਵਲਾ ਨੂੰ ਹਵਾਈ ਅੱਡੇ ਤੋਂ ਸਾਮਾਨ ਚੋਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਚਾਵਲਾ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਹਵਾਈ ਅੱਡੇ ਤੋਂ ਸਾਮਾਨ ਚੋਰੀ ਕੀਤਾ ਹੈ। ਦਿਨੇਸ਼ ਚਾਵਲਾ 'ਚਾਵਲਾ ਹੋਟਲਜ਼' ਦੇ ਸੀਈਓ ਹਨ।
Dinesh Chawla arrested for thefts at Memphis airport
ਦਿਨੇਸ਼ ਚਾਵਲਾ ਇਸ ਤੋਂ ਪਹਿਲਾਂ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਰਵਾਰ ਨਾਲ ਬਿਜਨੈਸ ਪਾਰਟਨਰ ਵੀ ਰਹਿ ਚੁੱਕੇ ਹਨ। ਦਰਅਸਲ ਟਰੰਪ ਦੇ ਪਰਵਾਰ ਨਾਲ ਜੁੜੇ 4 ਹੋਟਲਾਂ ਦੇ ਕਾਰੋਬਾਰ 'ਚ ਦਿਨੇਸ਼ ਚਾਵਲਾ ਉਨ੍ਹਾਂ ਦੇ ਬਿਜਨੈਸ ਪਾਰਟਨਰ ਸਨ। ਇਕ ਅਮਰੀਕੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਦਿਨੇਸ਼ ਚਾਵਲਾ ਨੂੰ ਮੈਮਫਿਸ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ ਇਸ ਹਵਾਈ ਅੱਡੇ 'ਤੇ ਦਿਨੇਸ਼ ਚਾਵਲਾ ਇਕ ਸੂਟਕੇਸ ਨੂੰ ਚੋਰ ਕਰ ਕੇ ਆਪਣੀ ਕਾਰ 'ਚ ਰੱਖਦੇ ਨਜ਼ਰ ਆਏ। ਕਾਰ 'ਚ ਸੂਟਕੇਸ ਰੱਖਣ ਤੋਂ ਬਾਅਦ ਦਿਨੇਸ਼ ਚਾਵਲਾ ਆਪਣੀ ਫ਼ਲਾਈਟ ਫੜਨ ਚਲੇ ਗਏ। ਹਵਾਈ ਅੱਡੇ 'ਤੇ ਵਾਪਸ ਆਉਣ ਤੋਂ ਬਾਅਦ ਜਾਂਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
Dinesh Chawla arrested for thefts at Memphis airport
ਦਿਨੇਸ਼ ਚਾਵਲਾ ਦੀ ਕਾਰ ਦੀ ਤਲਾਸ਼ੀ ਦੌਰਾਨ ਚੋਰੀ ਦਾ ਸੂਟਕੇਸ ਉਨ੍ਹਾਂ ਦੀ ਗੱਡੀ 'ਚੋਂ ਹੀ ਮਿਲਿਆ। ਇਸ ਤੋਂ ਇਲਾਵਾ ਗੱਡੀ ਅੰਦਰੋਂ ਇਕ ਮਹੀਨਾ ਪਹਿਲਾਂ ਚੋਰੀ ਹੋਇਆ ਇਕ ਹੋਰ ਸਾਮਾਨ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਸੂਟਕੇਸ ਨੂੰ ਚਾਵਲਾ ਨੇ ਚੋਰੀ ਕੀਤਾ ਸੀ ਉਸ ਅੰਦਰ ਪਏ ਸਾਮਾਨ ਦੀ ਕੀਮਤ 4000 ਡਾਲਰ ਹੈ। ਪੁਲਿਸ ਮੁਤਾਬਕ ਚਾਵਲਾ ਨੇ ਲੰਮੇ ਸਮੇਂ ਤੋਂ ਚੋਰੀ ਕਰਨ ਦੀ ਗੱਲ ਕਬੂਲੀ ਹੈ। ਹਾਲਾਂਕਿ ਉਨ੍ਹਾਂ ਨੇ ਪਹਿਲਾਂ ਚੋਰੀ ਕੀਤੇ ਸਾਮਾਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਚਾਵਲਾ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਸਾਮਾਨ ਚੋਰੀ ਕਰਨਾ ਗ਼ਲਤ ਹੈ ਅਤੇ ਸਿਰਫ਼ ਮਜੇ ਲਈ ਅਜਿਹਾ ਕਰਦੇ ਹਨ।
Dinesh Chawla arrested for thefts at Memphis airport
ਦਿਨੇਸ਼ ਚਾਵਲਾ ਦੇ ਮਿਸੀਸਿਪੀ 'ਚ 17 ਹੋਟਲ ਹਨ। ਕਲੀਵਲੈਂਡ 'ਚ ਵੀ ਉਨ੍ਹਾਂ ਦਾ ਇਕ ਲਗਜਰੀ ਹੋਟਲ ਬਣ ਰਿਹਾ ਹੈ। ਡੋਨਾਲਡ ਟਰੰਪ ਦੇ ਛੋਟੇ ਭਰਾ ਡੋਨਾਲਡ ਟਰੰਪ ਜੂਨੀਅਰ ਫ਼ਰਵਰੀ 'ਚ ਉਨ੍ਹਾਂ ਨਾਲ ਕਾਰੋਬਾਰ ਤੋਂ ਵੱਖ ਹੋ ਗਏ ਸਨ। ਟਰੰਪ ਅਤੇ ਚਾਵਲਾ ਸਾਲ 1988 ਤੋਂ ਇਕ-ਦੂਜੇ ਨੂੰ ਜਾਣਦੇ ਹਨ। ਉਸ ਸਮੇਂ ਦਿਨੇਸ਼ ਚਾਵਲਾ ਦੇ ਪਿਤਾ ਵੀ.ਕੇ. ਚਾਵਲਾ ਨੇ ਡੋਨਾਲਡ ਟਰੰਪ ਸੀਨੀਅਰ ਨਾਲ ਗ੍ਰੀਨਵੁਡ 'ਚ ਇਕ ਹੋਟਲ ਖੋਲ੍ਹਣ ਲਈ ਮਦਦ ਮੰਗੀ ਸੀ। ਇਸ ਤੋਂ ਬਾਅਦ ਟਰੰਪ ਨੇ ਵੀ.ਕੇ. ਚਾਵਲਾ ਦੇ ਵੱਡੇ ਬੇਟੇ ਦਿਨੇਸ਼ ਚਾਵਲਾ ਨੂੰ ਸਲਾਹ ਦਿੱਤੀ ਸੀ ਕਿ ਉਨ੍ਹਾਂ ਨੂੰ ਮਾਈਨੋਰਿਟੀ ਸਮਾਲ ਬਿਜਨੈਸ ਐਡਮਿਨਿਸਟ੍ਰੇਸ਼ਨ ਲੋਨ ਲਈ ਅਪਲਾਈ ਕਰਨਾ ਚਾਹੀਦਾ ਹੈ। ਜਦੋਂ ਦਿਨੇਸ਼ ਚਾਵਲਾ ਨੇ ਇਸ ਲਈ ਅਪਲਾਈ ਕੀਤਾ ਤਾਂ ਉਨ੍ਹਾਂ ਨੂੰ ਲੋਨ ਮਿਲ ਗਿਆ ਸੀ।