
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ, ਨਵੇਂ ਭਾਰਤ ਦੀ, ਨਵੀਆਂ ਉਮੀਦਾਂ ਦੀ, ਨਵੀਆਂ ਜ਼ਰੂਰਤਾਂ ਦੀ ਪੂਰਤੀ ਦਾ ਮਾਧਿਅਮ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ, ਨਵੇਂ ਭਾਰਤ ਦੀ, ਨਵੀਆਂ ਉਮੀਦਾਂ ਦੀ, ਨਵੀਆਂ ਜ਼ਰੂਰਤਾਂ ਦੀ ਪੂਰਤੀ ਦਾ ਮਾਧਿਅਮ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ‘21 ਵੀਂ ਸਦੀ ਵਿਚ ਸਕੂਲੀ ਸਿੱਖਿਆ’ ਦੇ ਵਿਸ਼ੇ ‘ਤੇ ਇਕ ਸੰਮੇਲਨ ਨੂੰ ਸੰਬਧਨ ਕਰਦਿਆਂ ਇਹ ਗੱਲ ਕਹੀ।
Narendra Modi
ਉਹਨਾਂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਨਾਲ ਨਵੇਂ ਯੁੱਗ ਦੇ ਨਿਰਮਾਣ ਦੇ ਬੀਜ ਪਏ ਹਨ ਅਤੇ ਇਹ 21ਵੀਂ ਸਦੀ ਦੇ ਭਾਰਤ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦਾ ਐਲਾਨ ਹੋਣ ਤੋਂ ਬਾਅਦ ਬਹੁਤ ਲੋਕਾਂ ਦੇ ਮਨ ਵਿਚ ਕਈ ਸਵਾਲ ਆ ਰਹੇ ਹਨ। ਉਹਨਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਚ ਬੱਚਿਆਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
NEP 2020
ਤਣਾਅ ਤੋਂ ਬੱਚਿਆਂ ਨੂੰ ਬਾਹਰ ਕੱਢਣਾ ਰਾਸ਼ਟਰੀ ਸਿੱਖਿਆ ਨੀਤੀ ਦਾ ਮੁੱਖ ਉਦੇਸ਼- ਮੋਦੀ
ਪੀਐਮ ਮੋਦੀ ਨੇ ਕਿਹਾ ਕਿ ਪੜ੍ਹਾਈ ਤੋਂ ਮਿਲ ਰਹੇ ਤਣਾਅ ਤੋਂ ਅਪਣੇ ਬੱਚਿਆਂ ਨੂੰ ਬਾਹਰ ਕੱਢਣਾ ਰਾਸ਼ਟਰੀ ਸਿੱਖਿਆ ਨੀਤੀ ਦਾ ਮੁੱਖ ਉਦੇਸ਼ ਹੈ। ਪ੍ਰੀਖਿਆ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਵਿਦਿਆਰਥੀਆਂ 'ਤੇ ਇਸ ਦਾ ਬੇਲੋੜਾ ਦਬਾਅ ਨਾ ਪਵੇ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਸਿਰਫ਼ ਇਕ ਪ੍ਰੀਖਿਆ ਨਾਲ ਵਿਦਿਆਰਥੀਆਂ ਨੂੰ ਮੁਲਾਂਕਣ ਨਾ ਕੀਤਾ ਜਾਵੇ।
Students
ਮਾਰਕਸ਼ੀਟ ਬਣ ਗਈ ਹੈ ਮਾਨਸਿਕ ਪ੍ਰੈਸ਼ਰਸ਼ੀਟ-ਪੀਐਮ ਮੋਦੀ
ਪੀਐਮ ਮੋਦੀ ਨੇ ਕਿਹਾ ਕਿ ਅੱਜ ਸੱਚਾਈ ਇਹ ਹੈ ਕਿ ਮਾਰਕਸ਼ੀਟ, ਮਾਨਸਿਕ ਪ੍ਰੈਸ਼ਰਸ਼ੀਟ ਬਣ ਗਈ ਹੈ। ਉਹਨਾਂ ਕਿਹਾ ਕਿ, ‘ਬੱਚੇ ਉਦੋਂ ਵੀ ਸਿੱਖ ਰਹੇ ਹੁੰਦੇ ਹਨ, ਜਦੋਂ ਉਹ ਖੇਡ ਰਹੇ ਹੁੰਦੇ ਹਨ, ਜਦੋਂ ਉਹ ਪਰਿਵਾਰ ਵਿਚ ਗੱਲ ਕਰ ਰਹੇ ਹੁੰਦੇ ਹਨ, ਜਦੋਂ ਉਹ ਬਾਹਰ ਘੁੰਮਣ ਜਾਂਦੇ ਹਨ ਪਰ ਅਕਸਰ ਮਾਤਾ-ਪਿਤਾ ਵੀ ਬੱਚਿਆਂ ਕੋਲੋਂ ਇਹ ਨਹੀਂ ਪੁੱਛ ਦੇ ਕਿ ਉਹਨਾਂ ਨੇ ਕੀ ਸਿੱਖਿਆ? ਉਹ ਇਹੀ ਪੁੱਛਦੇ ਹਨ ਕਿ ਨੰਬਰ ਕਿੰਨੇ ਆਏ’।
Narendra Modi
ਭਾਸ਼ਾ ਸਿੱਖਿਆ ਦਾ ਮਾਧਿਅਮ ਹੈ, ਭਾਸ਼ਾ ਹੀ ਸਾਰੀ ਸਿੱਖਿਆ ਨਹੀਂ-ਪੀਐਮ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਨੂੰ ਇਕ ਵਿਗਿਆਨਕ ਗੱਲ ਸਮਝਣ ਦੀ ਲੋੜ ਹੈ ਕਿ ਭਾਸ਼ਾ ਸਿੱਖਿਆ ਦਾ ਮਾਧਿਅਮ ਹੈ, ਭਾਸ਼ਾ ਹੀ ਸਾਰੀ ਸਿੱਖਿਆ ਨਹੀਂ ਹੈ। ਉਹਨਾਂ ਕਿਹਾ ਕਿ ਬੱਚਾ ਜਿਸ ਵੀ ਭਾਸ਼ਾ ਵਿਚ ਅਸਾਨੀ ਨਾਲ ਸਿੱਖ ਸਕੇ, ਯਾਦ ਕਰ ਸਕੇ, ਉਹੀ ਭਾਸ਼ਾ ਵਿਚ ਪੜ੍ਹਾਈ ਹੋਣੀ ਚਾਹੀਦੀ ਹੈ।
Students
ਪ੍ਰਧਾਨ ਮੰਤਰੀ ਨੇ ਦਿੱਤਾ 5C ਅਤੇ 5E ਦਾ ਮੰਤਰ
ਪੀਐਮ ਨੇ ਇਸ ਦੌਰਾਨ ਪੰਜ ਸੀ ਅਤੇ ਪੰਜ ਈ ਦਾ ਮੰਤਰ ਦਿੱਤਾ। ਪੰਜ ਸੀ ਦਾ ਮੰਤਰ ਦਿੰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਸਾਨੂੰ ਅਪਣੇ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਹੁਨਰ ਨਾਲ ਅੱਗੇ ਵਧਾਉਣਾ ਚਾਹੀਦਾ ਹੈ। 21 ਵੀਂ ਸਦੀ ਦੇ ਹੁਨਰ ਵਿਚ Critical Thinking , Creativity (ਰਚਨਾਤਮਕਤਾ), Collaboration (ਸਹਿਯੋਗ), Curiosity (ਉਤਸੁਕਤਾ) ਅਤੇ Communication (ਸੰਚਾਰ) ਸ਼ਾਮਲ ਹਨ।
Students
ਉੱਥੇ ਹੀ ਪੰਜ ਈ ਦਾ ਮੰਤਰ ਦਿੰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਸਾਨੂੰ ਅਸਾਨ ਅਤੇ ਨਵੇਂ-ਨਵੇਂ ਤੌਰ-ਤਰੀਕਿਆਂ ਨੂੰ ਵਧਾਉਣਾ ਹੋਵੇਗਾ। ਪੀਐਮ ਨੇ ਕਿਹਾ ਕਿ 5E ਵਿਚ Engage, (ਪ੍ਰਣ ਕਰਨਾ), Explore, (ਖੋਜ ਕਰਨਾ), Experience, (ਅਨੁਭਵ ਕਰਨਾ), Express (ਪ੍ਰਗਟ ਕਰਨਾ) ਅਤੇ Excel (ਸਰਬੋਤਮ ਬਣਨਾ) ਸ਼ਾਮਲ ਹੈ।