'ਲੋਕਲ' ਜਿੰਨੇ ਜ਼ਿਆਦਾ 'ਵੋਕਲ' ਹੋਣਗੇ, ਬਿਹਾਰ ਉਨਾ ਵਧੇਰੇ ਆਤਮ ਨਿਰਭਰ ਹੋਵੇਗਾ : ਮੋਦੀ
Published : Sep 10, 2020, 10:45 pm IST
Updated : Sep 10, 2020, 10:45 pm IST
SHARE ARTICLE
image
image

ਕਿਸਾਨਾਂ ਲਈ 'ਈ-ਗੋਪਾਲਾ ਐਪ' ਸਣੇ ਅੱਧੀ ਦਰਜਨ ਯੋਜਨਾਵਾਂ ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ, 10 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਬਿਹਾਰ 'ਚ ਸਥਾਨਕ ਉਤਪਾਦਾਂ ਨੂੰ ਜਿੰਨਾ ਜ਼ਿਆਦਾ ਹੁਲਾਰਾ ਮਿਲੇਗਾ, 'ਆਤਮ-ਨਿਰਭਰ ਭਾਰਤ' ਮੁਹਿੰਮ ਜਿੰਨੀ ਜ਼ਿਆਦਾ ਸ਼ਕਤੀ ਹਾਸਲ ਹੋਵੇਗੀ, ਬਿਹਾਰ ਹੋਰ ਆਤਮ-ਨਿਰਭਰ ਬਣੇਗਾ। ਵੀਡੀਉ ਕਾਨਫ਼ਰੰਸ ਰਾਹੀਂ ਪ੍ਰਧਾਨ ਮੰਤਰੀ ਨੇ ਮੱਤਸ ਸੰਪਦਾ ਯੋਜਨਾ (ਪੀ.ਐੱਮ.ਐੱਮ.ਐੱਸ .ਵਾਈ.) ਦਾ ਉਦਘਾਟਨ ਕਰਦਿਆਂ  ਕਿਹਾ ਕਿ ਕੇਂਦਰ ਸਰਕਾਰ ਬਿਹਾਰ ਨੂੰ ਆਤਮ-ਨਿਰਭਰ ਭਾਰਤ ਦਾ ਕੇਂਦਰ ਬਣਾਉਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰੇਗਾ।

imageimage


ਇਸ ਮੌਕੇ ਉਨ੍ਹਾਂ ਕਿਸਾਨਾਂ ਲਈ ਸਮੁੱਚੀ ਨਸਲ ਸੁਧਾਰ, ਮਾਰਕੀਟ ਅਤੇ ਜਾਣਕਾਰੀ ਨਾਲ ਸਬੰਧਤ 'ਈ-ਗੋਪਾਲਾ ਐਪ' ਵੀ ਆਰੰਭ ਕੀਤਾ ਅਤੇ ਅੱਧੀ ਦਰਜਨ ਤੋਂ ਵੱਧ ਯੋਜਨਾਵਾਂ ਦੀ ਸ਼ੁਰੂਆਤ ਵੀ ਕੀਤੀ।  ਮੋਦੀ ਨੇ ਕਿਹਾ ਕਿ ਹੁਣ ਭਾਰਤ ਉਸ ਪੜਾਅ ਵੱਲ ਵਧ ਰਿਹਾ ਹੈ ਜਦੋਂ ਪਿੰਡਾਂ ਦੇ ਨੇੜੇ ਅਜਿਹੇ ਕਲੱਸਟਰ ਬਣਾਏ ਜਾਣਗੇ, ਜਿਥੇ ਫ਼ੂਡ ਪ੍ਰੋਸੈਸਿੰਗ ਨਾਲ ਸਬੰਧਤ ਉਦਯੋਗ ਵੀ ਸਥਾਪਤ ਕੀਤੇ ਜਾਣਗੇ ਅਤੇ ਇਸ ਨਾਲ ਜੁੜੇ ਖੋਜ ਕੇਂਦਰ ਵੀ ਜੁੜੇ ਹੋਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਹੀ ਅਸੀਂ ''ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਖੋਜ'' ਦਾ ਨਾਹਰਾ ਬੁਲੰਦ ਕਰ ਸਕਾਂਗੇ ਅਤੇ ਜਦੋਂ ਇਨਾਂ ਤਿੰਨਾਂ ਦੀ ਸ਼ਕਤੀ ਇਕੱਠੇ ਕੰਮ ਕਰੇਗੀ, ਤਦ ਦੇਸ਼ ਦੇ ਪੇਂਡੂ ਜੀਵਨ 'ਚ ਭਾਰੀ ਤਬਦੀਲੀਆਂ ਆਉਣਗੀਆਂ। ਬਿਹਾਰ ਵਿਚ ਇਸ ਦੇ ਲਈ ਕਾਫ਼ੀ ਸੰਭਾਵਨਾਵਾਂ ਹਨ। ਮੋਦੀ ਨੇ ਕਿਹਾ ਕਿ“ਬਿਹਾਰ ਦੇ ਲੋਕ ਆਪਣੀ ਮਿਹਨਤ, ਆਪਣੀ ਪ੍ਰਤਿਭਾ ਦੁਆਰਾ ਦੇਸ਼-ਵਿਦੇਸ਼ 'ਚ ਆਪਣਾ ਲੋਹਾ ਮਨਵਾਉਂਦੇ ਹਨ। ਮੈਨੂੰ ਵਿਸ਼ਵਾਸ ਹੈ ਕਿ ਬਿਹਾਰ ਦੇ ਲੋਕ ਆਤਮ-ਨਿਰਭਰ ਬਿਹਾਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ। ”


ਮੋਦੀ ਨੇ ਬਿਹਾਰ 'ਚ ਘਰ-ਘਰ ਜਾ ਕੇ ਟੂਟੀ ਪਾਣੀ ਮੁਹਈਆ ਕਰਾਉਣ ਲਈ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਚਾਰ-ਪੰਜ ਸਾਲ ਪਹਿਲਾਂ ਬਿਹਾਰ 'ਚ ਸਿਰਫ਼ ਦੋ ਫ਼ੀਸਦੀ ਘਰਾਂ ਵਿੱਚ ਸਾਫ ਪਾਣੀ ਦੀ ਸਪਲਾਈ ਸੀ। ਹੁਣ ਇਹ ਅੰਕੜਾ 70 ਫ਼ੀ ਸਦੀ ਤੋਂ ਵੱਧ ਹੋ ਗਿਆ ਹੈ। “ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਨੇ ਵੀ ਸਿੱਧੇ ਤੌਰ 'ਤੇ ਦੇਸ਼ ਦੇ 10 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਪੈਸੇ ਟਰਾਂਸਫਰ ਕੀਤੇ ਹਨ ਅਤੇ ਬਿਹਾਰ 'ਚ ਵੀ ਲਗਭਗ 75 ਲੱਖ ਕਿਸਾਨ ਹਨ। ਜਦੋਂ ਤੋਂ ਇਹ ਸਕੀਮ ਸ਼ੁਰੂ ਕੀਤੀ ਗਈ ਸੀ, ਹੁਣ ਤਕ ਤਕਰੀਬਨ 6 ਹਜ਼ਾਰ ਕਰੋੜ ਰੁਪਏ ਬਿਹਾਰ ਦੇ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਜਮ੍ਹਾਂ ਹੋਏ ਹਨ। ”


    ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਮੁਫਤ ਰਾਸ਼ਨ ਸਕੀਮ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਰੁਜ਼ਗਾਰ ਅਭਿਆਨ ਦੇ ਲਾਭ ਹਰ ਲੋੜਵੰਦ ਅਤੇ ਬਾਹਰੋਂ ਪਿੰਡ ਪਰਤਣ ਵਾਲੇ ਹਰੇਕ ਮਜ਼ਦੂਰ ਪਰਿਵਾਰ ਤੱਕ ਪਹੁੰਚਣ। (ਏਜੰਸੀ)

SHARE ARTICLE

ਏਜੰਸੀ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement