ਅਰਵਿੰਦ ਕੇਜਰੀਵਾਲ ਦੀ ਪਾਰਟੀ ਵਰਕਰਾਂ ਨੂੰ ਸਲਾਹ, 'AAP ਵਿਚ ਆਏ ਹੋ ਤਾਂ ਅਹੁਦੇ ਦੀ ਇੱਛਾ ਨਾ ਰੱਖਿਓ'
Published : Sep 11, 2021, 2:40 pm IST
Updated : Sep 11, 2021, 2:40 pm IST
SHARE ARTICLE
Arvind Kejriwal
Arvind Kejriwal

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਲਈ ਬਣੀ ਹੈ, ਸਮਾਜ ਲਈ ਬਣੀ ਹੈ। ਕਿਸੇ ਵੀ ਤਰ੍ਹਾਂ ਦੀ ਸੱਤਾ ਹਾਸਲ ਕਰਨਾ ਆਮ ਆਦਮੀ ਪਾਰਟੀ ਦਾ ਮਕਸਦ ਨਹੀਂ ਹੈ।

 

ਨਵੀਂ ਦਿੱਲੀ: ਆਮ ਆਦਮੀ ਪਾਰਟੀ (Aam Aadmi Party) ਦੀ ਰਾਸ਼ਟਰੀ ਪਰੀਸ਼ਦ ਦੀ ਬੈਠਕ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਵਰਕਰਾਂ ਨੂੰ ਕਿਹਾ ਕਿ ਜੇਕਰ ਤੁਸੀਂ ਆਮ ਆਦਮੀ ਪਾਰਟੀ ਵਿਚ ਆਓ ਹੋ ਤਾਂ ਅਹੁਦੇ ਦੀ ਇੱਛਾ ਨਾ ਰੱਖਣਾ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਕਾਲ (Coronavirus) ਦੌਰਾਨ ਦੇਸ਼ ਭਰ ਵਿਚ ਖ਼ਬਰਾਂ ਆਈਆਂ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਅਪਣੇ ਪੱਧਰ ’ਤੇ ਲੋਕਾਂ ਦੀ ਮਦਦ ਕੀਤੀ। ਇਹ ਸਕੂਨ ਦੇਣ ਵਾਲੀਆਂ ਖ਼ਬਰਾਂ ਸੀ ਅਤੇ ਇਸੇ ਲਈ ਆਮ ਆਦਮੀ ਪਾਰਟੀ ਬਣੀ ਹੈ।

Delhi CM Arvind KejriwalDelhi CM Arvind Kejriwal

ਹੋਰ ਪੜ੍ਹੋ: 9/11 ਦੀ ਘਟਨਾ ਮਨੁੱਖਤਾ 'ਤੇ ਹਮਲਾ, ਯਾਦ ਰੱਖਣਾ ਹੋਵੇਗਾ ਅਤਿਵਾਦੀ ਘਟਨਾਵਾਂ ਦਾ ਸਬਕ- ਪੀਐਮ ਮੋਦੀ

ਕਿਸੇ ਤਰ੍ਹਾਂ ਦੀ ਸੱਤਾ ਹਾਸਲ ਕਰਨਾ AAP ਦਾ ਮਕਸਦ ਨਹੀਂ

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਲਈ ਬਣੀ ਹੈ, ਸਮਾਜ ਲਈ ਬਣੀ ਹੈ। ਕਿਸੇ ਵੀ ਤਰ੍ਹਾਂ ਦੀ ਸੱਤਾ ਹਾਸਲ ਕਰਨਾ ਆਮ ਆਦਮੀ ਪਾਰਟੀ ਦਾ ਮਕਸਦ ਨਹੀਂ ਹੈ। ਇਹ ਪਿਛਲੇ 7 ਤੋਂ 8 ਸਾਲ ਦੀ ਸਾਡੀ ਯਾਤਰਾ ਨੇ ਦਿਖਾਇਆ ਹੈ। ਉਹਨਾਂ ਕਿਹਾ ਕਿ ਅੱਜ ਜਿੰਨੇ ਵੀ ਮੈਂਬਰ ਰਾਸ਼ਟਰੀ ਪਰੀਸ਼ਦ ਦੀ ਬੈਠਕ ਵਿਚ ਆਏ ਹਨ, ਉਹ ਇਸ ਗੱਲ ਨੂੰ ਪੱਲੇ ਬੰਨ ਲੈਣ ਕਿ ਸਿਰਫ ਇਕ ਚੀਜ਼ ਸਾਡੇ ਧਿਆਨ ਵਿਚ ਰਹਿਣੀ ਚਾਹੀਦੀ ਹੈ ਕਿ ਅਸੀਂ ਕਿਵੇਂ ਸਮਾਜ ਦੀ ਸੇਵਾ ਕਰ ਸਕਦੇ ਹਾਂ, ਦੇਸ਼ ਦੀ ਸੇਵਾ ਕਰ ਸਕਦੇ ਹਾਂ। ਲੋੜ ਪਈ ਤਾਂ ਅਪਣਾ ਸਭ ਕੁਝ ਦੇਸ਼ ਲਈ ਕੁਰਬਾਨ ਕਰਨ ਲਈ ਤਿਆਰ ਰਹਿਣਾ ਹੋਵੇਗਾ।

Aam Aadmi Party Aam Aadmi Party

ਹੋਰ ਪੜ੍ਹੋ: ਮੁੰਬਈ: 30 ਸਾਲਾ ਔਰਤ ਨਾਲ ‘ਨਿਰਭਿਆ’ ਵਰਗੀ ਦਰਿੰਦਗੀ, ਪੀੜਤ ਮਹਿਲਾ ਨੇ ਤੀਜੇ ਦਿਨ ਤੋੜਿਆ ਦਮ

ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੇ ਦੱਸੇ ਰਸਤੇ ਤੇ ਚੱਲ ਰਹੀ AAP

ਉਹਨਾਂ ਕਿਹਾ ਕਿ ਸ਼ਹੀਦ ਏ ਆਜ਼ਮ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕਰ ਦੋਵੇਂ ਆਮ ਆਦਮੀ ਪਾਰਟੀ ਦੇ ਆਦਰਸ਼ ਹਨ ਅਤੇ ਇਹਨਾਂ ਦੇ ਦੱਸੇ ਰਸਤੇ ਉੱਤੇ ਹੀ ਆਮ ਆਦਮੀ ਪਾਰਟੀ ਚੱਲ ਰਹੀ ਹੈ। ਉਹਨਾਂ ਵਰਕਰਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਕਦੀ ਵੀ ਅਹੁਦੇ ਦੀ ਇੱਛਾ ਨਾ ਰੱਖਿਓ। ਅਪਣੇ ਖੇਤਰ ਵਿਚ ਕੰਮ ਕਰਦੇ ਰਹੋ। ਕੰਮ ਅਜਿਹਾ ਹੋਣਾ ਚਾਹੀਦਾ ਹੈ ਕਿ ਪਾਰਟੀ ਤੁਹਾਨੂੰ ਆ ਕੇ ਖੁਦ ਕਹੇ ਕਿ ਇਹ ਅਹੁਦਾ ਲੈ ਲਓ। ਤੁਹਾਨੂੰ ਅਹੁਦਾ ਮੰਗਣ ਦੀ ਲੋੜ ਨਹੀਂ ਪੈਣੀ ਚਾਹੀਦੀ। ਜੇ ਤੁਹਾਨੂੰ ਮੇਰੇ ਕੋਲ ਆ ਕੇ  ਅਹੁਦਾ ਮੰਗਣਾ ਪਿਆ ਤਾਂ ਮਤਬਲ ਇਹ ਹੈ ਕਿ ਤੁਸੀਂ ਉਸ ਦੇ ਕਾਬਲ ਨਹੀਂ ਹੋ।

Arvind Kejriwal Arvind Kejriwal

ਹੋਰ ਪੜ੍ਹੋ: ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਾਇਆ ਅਨੋਖਾ ਫੈਸਲਾ! ਜੁਰਮਾਨਾ ਨਹੀਂ ਦੇ ਸਕਦੇ ਤਾਂ ਲਗਾਓ 75 ਪੌਦੇ

ਕੋਰੋਨਾ ਕਾਲ ਦੌਰਾਨ ਚਾਰੇ ਪਾਸੇ ਹੋਈ ‘ਆਪ’ ਦੀ ਚਰਚਾ

ਕੇਜਰੀਵਾਲ ਨੇ ਕਿਹਾ ਕਿ ਬੀਤੇ ਡੇਢ-ਦੋ ਸਾਲ ਤੋਂ ਪੂਰਾ ਦੇਸ਼ ਅਤੇ ਵਿਸ਼ਵ ਇਸ ਸਦੀ ਦੀ ਸਭ ਤੋਂ ਮੁਸ਼ਕਿਲ ਮਹਾਂਮਾਰੀ ਨਾਲ ਜੂਝ ਰਿਹਾ ਹੈ। 1918 ਦੇ ਕਰੀਬ ਸਪੈਨਿਸ਼ ਫਲੂ ਆਇਆ ਸੀ, ਉਹ ਵੀ ਇਸ ਤਰ੍ਹਾਂ ਖਤਰਨਾਕ ਸੀ, ਹੁਣ 100 ਸਾਲ ਬਾਅਦ ਇਸ ਤਰ੍ਹਾਂ ਦੀ ਬਿਮਾਰੀ ਆਈ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਅਪਣੇ ਪੱਧਰ ’ਤੇ ਬਹੁਤ ਚੰਗੀਆਂ ਕੋਸ਼ਿਸਾਂ ਕੀਤੀਆਂ ਹਨ, ਜਿਸ ਬਾਰੇ ਦਿੱਲੀ ਵਿਚ ਚਾਰੇ ਪਾਸੇ ਚਰਚਾ ਹੋ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਨੇ ਕੋਸ਼ਿਸ਼ਾਂ ਕੀਤੀਆਂ। ਦਿੱਲੀ ਦੇ 2 ਕਰੋੜ ਲੋਕਾਂ ਨੇ ਵੀ ਕੋਸ਼ਿਸ਼ ਕੀਤੀ। ਕੇਜਰੀਵਾਲ ਨੇ ਕਿਹਾ ਕਿ ਬਹੁਤ ਕੰਮ ਪਹਿਲੀ ਵਾਰ ਕੀਤੇ ਗਏ। ਅਸੀਂ ਸਾਰਿਆਂ ਨੇ ਮਿਲ ਕੇ ਕੋਰੋਨਾ ਵਾਇਰਸ ’ਤੇ ਕਾਬੂ ਪਾਇਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM
Advertisement