
ਜਬਰ ਜਨਾਹ ਤੋਂ ਬਾਅਦ ਦੋਸ਼ੀ ਨੇ ਔਰਤ ਦੇ ਪ੍ਰਾਈਵੇਟ ਪਾਰਟ ’ਚ ਰਾਡ ਪਾ ਦਿਤੀ। 30 ਸਾਲਾ ਪੀੜਤ ਨੇ ਅੱਜ ਤੀਜੇ ਦਿਨ ਇਜਾਲ ਦੌਰਾਨ ਦਮ ਤੋੜ ਦਿੱਤਾ।
ਮੁੰਬਈ: ਦਿੱਲੀ ਤੋਂ ਬਾਅਦ ਮੁੰਬਈ (Mumbai Rape Case) ’ਚ ਵੀ ਬੀਤੇ ਦਿਨੀਂ ‘ਨਿਰਭਿਆ’ ਵਰਗੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ। ਇਥੇ ਜਬਰ ਜਨਾਹ ਤੋਂ ਬਾਅਦ ਦੋਸ਼ੀ ਨੇ ਔਰਤ ਦੇ ਪ੍ਰਾਈਵੇਟ ਪਾਰਟ ’ਚ ਰਾਡ ਪਾ ਦਿਤੀ। 30 ਸਾਲਾ ਪੀੜਤ ਨੇ ਅੱਜ ਤੀਜੇ ਦਿਨ ਇਜਾਲ ਦੌਰਾਨ ਦਮ ਤੋੜ ਦਿੱਤਾ।
Rape case
ਹੋਰ ਪੜ੍ਹੋ: ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਾਇਆ ਅਨੋਖਾ ਫੈਸਲਾ! ਜੁਰਮਾਨਾ ਨਹੀਂ ਦੇ ਸਕਦੇ ਤਾਂ ਲਗਾਓ 75 ਪੌਦੇ
ਪੀੜਤ ਮਹਿਲਾ 9 ਸਤੰਬਰ ਨੂੰ ਸਾਕੀ ਨਾਕਾ (Saki Naka rape case) ਇਲਾਕੇ ਦੇ ਖੈਰਾਨੀ ਰੋਡ ’ਤੇ ਜਬਰ ਜਨਾਹ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਵਿਚ ਮਿਲੀ ਸੀ। ਔਰਤ ਨੂੰ ਬਹੁਤ ਗੰਭੀਰ ਹਾਲਤ ’ਚ ਹਸਪਤਾਲ ਪਹੁੰਚਾਇਆ ਗਿਆ, ਇਸ ਤੋਂ ਬਾਅਦ ਅੱਜ ਪੀੜਤ ਨੇ ਦਮ ਤੋੜ ਦਿੱਤਾ ਹੈ।
Rape Case
ਹੋਰ ਪੜ੍ਹੋ: ਕਰਨਾਲ ਲਾਠੀਚਾਰਜ: ਪ੍ਰਸ਼ਾਸਨ ਨੇ ਮੰਨੀ ਕਿਸਾਨਾਂ ਦੀ ਗੱਲ, SDM ਖਿਲਾਫ਼ ਹੋਵੇਗੀ ਨਿਆਇਕ ਜਾਂਚ
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਹਰਕਤ ਵਿਚ ਆ ਗਈ। ਇਸ ਘਟਨਾ ਦੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ, ਜਿਸ ਦੇ ਅਧਾਰ ’ਤੇ ਪੁਲਿਸ ਨੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਇਸ ਮਾਮਲੇ ’ਚ ਫੜੇ ਗਏ ਦੋਸ਼ੀ ਤੋਂ ਪੁਛਗਿਛ ਕਰ ਰਹੀ ਹੈ। ਅੱਗੇ ਦੀ ਜਾਂਚ ਜਾਰੀ ਹੈ।
'Rape Case
ਹੋਰ ਪੜ੍ਹੋ: 6ਵੇਂ ਦਿਨ ਵੀ ਸਰਕਾਰੀ ਬੱਸਾਂ ਦਾ ਚੱਕਾ ਜਾਮ, ਮੰਗਲਵਾਰ ਨੂੰ ਹੋਵੇਗੀ ਮੁੱਖ ਮੰਤਰੀ ਨਾਲ ਬੈਠਕ
ਪੁਲਿਸ ਮੁਤਾਬਕ ਉਹਨਾਂ ਨੂੰ ਵੀਰਵਾਰ ਦੇਰ ਰਾਤ ਤਕਰੀਬਨ ਸਾਢੇ ਤਿੰਨ ਵਜੇ ਕੰਟਰੋਲ ਰੂਮ ’ਚ ਕਾਲ ਆਈ ਸੀ ਕਿ ਇਕ ਔਰਤ ਸਾਕੀਨਾਕਾ ਦੇ ਖੈਰਾਨੀ ਰੋਡ ’ਤੇ ਬੇਹੋਸ਼ ਪਈ ਹੈ ਤੇ ਖ਼ੂਨ ਨਾਲ ਲਥਪਥ ਹੈ। ਸੂਚਨਾ ਤੋਂ ਤੁਰਤ ਬਾਅਦ ਸਾਕੀਨਾਕਾ ਪੁਲਿਸ ਮੌਕੇ ’ਤੇ ਪਹੁੰਚੀ ਤੇ ਪੀੜਤਾ ਨੂੰ ਮੁੰਬਈ (Woman Raped in Mumbai's Saki Naka Dies) ਦੇ ਰਾਜਾਵਾੜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।