Manipur News : ਯੂਨੀਵਰਸਿਟੀ ਦੇ ਇਮਤਿਹਾਨ ਮੁਅੱਤਲ, ਸਥਿਤੀ ਤਣਾਅਪੂਰਨ ਪਰ ਕਾਬੂ ਹੇਠ
Manipur News : ਮਨੀਪੁਰ ਦੀ ਰਾਜਧਾਨੀ ਇੰਫ਼ਾਲ ’ਚ ਰਾਜਭਵਨ ਵਲ ਮਾਰਚ ਕੱਢ ਰਹੇ ਵਿਦਿਆਰਥੀਆਂ ਦੀ ਸੁਰਖਿਆ ਫ਼ੋਰਸਾਂ ਨਾਲ ਝੜਪ ਤੋਂ ਇਕ ਦਿਨ ਬਾਅਦ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਬੁਧਵਾਰ ਨੂੰ ਇੰਫ਼ਾਲ ਤੋਂ ਗੁਹਾਟੀ ਲਈ ਰਵਾਨਾ ਹੋ ਗਏ। ਮਨੀਪੁਰ ਯੂਨੀਵਰਸਿਟੀ ਨੇ ਵੀ ਅਗਲੇ ਹੁਕਮ ਤਕ ਸਾਰੇ ਪੋਸਟ ਗਰੈਜੂਏਟ ਅਤੇ ਗਰੈਜੁਏਟ ਇਮਤਿਹਾਨ ਮੁਅੱਤਲ ਕਰ ਦਿਤੇ ਹਨ। ਮਨੀਪੁਰ ਦੇ ਰਾਜਪਾਲ ਵਜੋਂ ਵਾਧੂ ਚਾਰਜ ਸੰਭਾਲ ਰਹੇ ਅਸਮ ਦੇ ਰਾਜਪਾਲ ਆਚਾਰੀਆ ਸਵੇਰੇ ਲਗਭਗ 10 ਵਜੇ ਗੁਹਾਟੀ ਲਈ ਰਵਾਨਾ ਹੋ ਗਏ। ਅਧਿਕਾਰੀਆਂ ਨੇ ਇਸ ਤੋਂ ਇਲਾਵਾ ਵਾਧੂ ਜਾਣਕਾਰੀ ਨਹੀਂ ਦਿਤੀ।
ਮਨੀਪੁਰ ਦੀ ਰਾਜਧਾਨੀ ’ਚ ਮੰਗਲਵਾਰ ਦੁਪਹਿਰ ਨੂੰ ਲਗਾਇਆ ਗਿਆ ਕਰਫ਼ਿਊ ਅੱਜ ਸਵੇਰੇ ਵੀ ਜਾਰੀ ਰਿਹਾ ਜਦਕਿ ਹੋਰ ਸੁਰਖਿਆ ਫ਼ੋਰਸਾਂ ਨੂੰ ਤੈਨਾਤ ਕਰ ਦਿਤਾ ਗਿਆ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪੁਲਿਸ ਮੁਲਾਜ਼ਮ ਇੰਫ਼ਾਲ ’ਚ ਲਗਾਤਾਰ ਗਸ਼ਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਥਿਤੀ ਤਣਾਅਪੂਰਨ ਪਰ ਕਾਬੂ ਹੇਠ ਹੈ। (ਪੀਟੀਆਈ)
(For more news apart from protest of students in Manipur, Governor Acharya left for Assam News in Punjabi, stay tuned to Rozana Spokesman)