Delhi News : ਰਾਖਵਾਂਕਰਨ ਬਾਰੇ ਰਾਹੁਲ ਗਾਂਧੀ ਦੀ ਟਿਪਣੀ ’ਤੇ ਭਾਜਪਾ ਅਤੇ ਬਸਪਾ ਨੇ ਕਾਂਗਰਸ ਨੂੰ ਘੇਰਿਆ

By : BALJINDERK

Published : Sep 11, 2024, 9:20 pm IST
Updated : Sep 11, 2024, 9:20 pm IST
SHARE ARTICLE
Rahul Gandhi And Mayawati
Rahul Gandhi And Mayawati

Delhi News : ਰਾਹੁਲ ਦੀ ਟਿਪਣੀ ਨੇ ਕਾਂਗਰਸ ਦਾ ਰਾਖਵਾਂਕਰਨ ਵਿਰੋਧੀ ਚਿਹਰਾ ਨੰਗਾ ਕੀਤਾ : ਅਮਿਤ ਸ਼ਾਹ 

Delhi News : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁਧਵਾਰ  ਨੂੰ ਕਿਹਾ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਰਾਖਵਾਂਕਰਨ ਟਿਪਣੀ  ਨੇ ਕਾਂਗਰਸ ਦਾ ਰਾਖਵਾਂਕਰਨ ਵਿਰੋਧੀ ਚਿਹਰਾ ਨੰਗਾ ਕਰ ਦਿਤਾ ਹੈ ਅਤੇ ਵਿਰੋਧੀ ਧਿਰ ਦੇ ਨੇਤਾ ਅਤੇ ਉਨ੍ਹਾਂ ਦੀ ਪਾਰਟੀ ਦੀ ‘ਰਾਸ਼ਟਰ ਵਿਰੋਧੀ ਬਿਆਨ’ ਦੇਣਾ ਆਦਤ ਬਣ ਗਈ ਹੈ। 

ਸ਼ਾਹ ਨੇ ਰਾਹੁਲ ਗਾਂਧੀ ’ਤੇ  ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਤਕ  ਭਾਰਤੀ ਜਨਤਾ ਪਾਰਟੀ (ਭਾਜਪਾ) ਹੈ, ਕੋਈ ਵੀ ਰਾਖਵਾਂਕਰਨ ਖਤਮ ਨਹੀਂ ਕਰ ਸਕਦਾ ਜਾਂ ਦੇਸ਼ ਦੀ ਸੁਰੱਖਿਆ ਨਾਲ ਨਹੀਂ ਖੇਡ ਸਕਦਾ। 

ਉਨ੍ਹਾਂ ਕਿਹਾ, ‘‘ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੀ ਇਹ ਆਦਤ ਬਣ ਗਈ ਹੈ ਕਿ ਉਹ ਰਾਸ਼ਟਰ ਵਿਰੋਧੀ ਗੱਲਾਂ ਕਰਦੇ ਹਨ ਅਤੇ ਉਨ੍ਹਾਂ ਤਾਕਤਾਂ ਦੇ ਨਾਲ ਖੜ੍ਹੇ ਹੁੰਦੇ ਹਨ ਜੋ ਦੇਸ਼ ਨੂੰ ਤੋੜਨਾ ਚਾਹੁੰਦੀਆਂ ਹਨ। ਚਾਹੇ ਉਹ ਜੰਮੂ-ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਦੇ ਰਾਸ਼ਟਰ ਵਿਰੋਧੀ ਅਤੇ ਰਾਖਵਾਂਕਰਨ ਵਿਰੋਧੀ ਏਜੰਡੇ ਦਾ ਸਮਰਥਨ ਕਰਨਾ ਹੋਵੇ ਜਾਂ ਵਿਦੇਸ਼ੀ ਮੰਚਾਂ ’ਤੇ  ਭਾਰਤ ਵਿਰੋਧੀ ਗੱਲਾਂ ਕਰਨਾ ਹੋਵੇ, ਰਾਹੁਲ ਗਾਂਧੀ ਨੇ ਦੇਸ਼ ਦੀ ਸੁਰੱਖਿਆ ਨੂੰ ਖਤਰੇ ’ਚ ਪਾ ਦਿਤਾ ਹੈ।’’ ਉਨ੍ਹਾਂ ਕਿਹਾ ਕਿ ਭਾਸ਼ਾ ਤੋਂ ਭਾਸ਼ਾ, ਖੇਤਰ ਤੋਂ ਖੇਤਰ ਅਤੇ ਧਰਮ ਤੋਂ ਧਰਮ ਵਿਚ ਫਰਕ ਕਰਨ ਦੀ ਗੱਲ ਕਰਨਾ ਰਾਹੁਲ ਗਾਂਧੀ ਦੀ ‘ਵੰਡਪਾਊ’ ਸੋਚ ਨੂੰ ਦਰਸਾਉਂਦਾ ਹੈ। 

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਜਾਰਜਟਾਊਨ ਯੂਨੀਵਰਸਿਟੀ ’ਚ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕਾਂਗਰਸ ਰਾਖਵਾਂਕਰਨ ਖਤਮ ਕਰਨ ਬਾਰੇ ਉਦੋਂ ਹੀ ਸੋਚੇਗੀ ਜਦੋਂ ਦੇਸ਼ ’ਚ ਸਾਰਿਆਂ ਨੂੰ ਬਰਾਬਰ ਮੌਕੇ ਮਿਲਣੇ ਸ਼ੁਰੂ ਹੋ ਜਾਣਗੇ ਅਤੇ ਇਸ ਸਮੇਂ ਭਾਰਤ ’ਚ ਅਜਿਹੀ ਸਥਿਤੀ ਨਹੀਂ ਹੈ। 

ਲਖਨਊ ’ਚ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ  ਰਾਖਵਾਂਕਰਨ ਬਾਰੇ ਗੁਮਰਾਹਕੁੰਨ ਬਿਆਨ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਇਹ ਸਪੱਸ਼ਟੀਕਰਨ ਕਿ ਉਹ ਰਾਖਵਾਂਕਰਨ ਦੇ ਵਿਰੁਧ  ਨਹੀਂ ਹਨ, ਸਪੱਸ਼ਟ ਤੌਰ ’ਤੇ  ਗੁਮਰਾਹਕੁੰਨ ਗਲਤ ਬਿਆਨੀ ਹੈ। ਕੇਂਦਰ ’ਚ ਭਾਜਪਾ ਦੇ ਸਾਹਮਣੇ ਅਪਣੀ 10 ਸਾਲ ਦੀ ਸਰਕਾਰ ’ਚ ਉਨ੍ਹਾਂ ਨੇ ਸਮਾਜਵਾਦੀ ਪਾਰਟੀ ਨਾਲ ਮਿਲ ਕੇ ਐੱਸ.ਸੀ./ਐੱਸ.ਟੀ. ਦੀ ਤਰੱਕੀ ’ਚ ਰਾਖਵਾਂਕਰਨ ਬਿਲ ਨੂੰ ਪਾਸ ਨਹੀਂ ਹੋਣ ਦਿਤਾ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ  ਦੇਸ਼ ’ਚ ਰਾਖਵਾਂਕਰਨ ਦੀ ਹੱਦ 50 ਫੀ ਸਦੀ  ਵਧਾਉਣ ਦੀ ਗੱਲ ਵੀ ਧੋਖਾ ਹੈ। 

ਦੂਜੇ ਪਾਸੇ ਦੇਹਰਾਦੂਨ ’ਚ ਕਾਂਗਰਸ ਦੇ ਸੀਨੀਅਰ ਆਗੂ ਹਰੀਸ਼ ਰਾਵਤ ਨੇ ਬੁਧਵਾਰ  ਨੂੰ ਕਿਹਾ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਵਿਚਾਲੇ ਰਾਖਵਾਂਕਰਨ ਨੂੰ ਲੈ ਕੇ ਕੋਈ ਫ਼ਰਕ ਨਹੀਂ ਹੈ। ਰਾਵਤ ਨੇ ਕਿਹਾ, ‘‘ਕਾਂਗਰਸ ਦਾ ਮੰਨਣਾ ਹੈ ਕਿ ਰਾਖਵਾਂਕਰਨ ਉਦੋਂ ਤਕ ਜਾਰੀ ਰਹਿਣਾ ਚਾਹੀਦਾ ਹੈ ਜਦੋਂ ਤਕ  ਸਮਾਜ ’ਚ ਅਸਮਾਨਤਾ ਹੈ, ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਨੂੰ ਵਾਂਝਾ ਰੱਖਿਆ ਜਾਂਦਾ ਹੈ। ਬਾਬਾ ਸਾਹਿਬ ਦਾ ਵੀ ਇਹੋ ਵਿਚਾਰ ਸੀ।’’

ਰਾਵਤ ਨੇ ਜ਼ੋਰ ਦੇ ਕੇ ਕਿਹਾ ਕਿ ਰਾਹੁਲ ਗਾਂਧੀ ਕੌਮਾਂਤਰੀ  ਯੂਨੀਵਰਸਿਟੀਆਂ ਸਮੇਤ ਵਿਸ਼ਵ ਮੰਚਾਂ ’ਤੇ  ਹਰ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ, ਜਦਕਿ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਤੋਂ ਬਚਦੇ ਹਨ। ਉਨ੍ਹਾਂ ਕਿਹਾ, ‘‘ਭਾਜਪਾ ਅਪਣੇ  ਝੂਠ ਨਾਲ ਇਸ ਵਿਰੋਧਾਭਾਸ ਨੂੰ ਲੁਕਾਉਣਾ ਚਾਹੁੰਦੀ ਹੈ।’’

ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਸੱਭ ਤੋਂ ਪੱਛੜੀਆਂ ਸ਼੍ਰੇਣੀਆਂ, ਹਰ ਤਰ੍ਹਾਂ ਦੀਆਂ ਘੱਟ ਗਿਣਤੀਆਂ ਅਤੇ ਔਰਤਾਂ ਨੂੰ ਇਸ ਸਮੇਂ ਦੇਸ਼ ਦਾ ਸੱਭ ਤੋਂ ਅਸੁਰੱਖਿਅਤ ਦੱਸਦਿਆਂ ਰਾਵਤ ਨੇ ਕਿਹਾ ਕਿ ਇਹ ਸਾਰੇ ਵਰਗ ਭਾਜਪਾ ਦੀ ਫਿਰਕੂ, ਅਸਹਿਣਸ਼ੀਲਤਾ ਅਤੇ ਧਾਰਮਕ  ਨਫ਼ਰਤ ਦੀ ਸੋਚ ਕਾਰਨ ਅਸੁਰੱਖਿਅਤ ਹੋ ਗਏ ਹਨ। (ਪੀਟੀਆਈ)

(For more news apart from  BJP and BSP surrounded Congress on Rahul Gandhi's comment about reservation News in Punjabi, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement