
Kannada actor Kiran Raj News: ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ।
Kannada actor Kiran Raj Accident News in punjabi : ਕੰਨੜ ਅਦਾਕਾਰ ਕਿਰਨ ਰਾਜ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਖਬਰ ਆ ਰਹੀ ਹੈ। ਕਿਰਨ ਇਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ, ਜਿਸ 'ਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਕਿਰਨ ਰਾਜ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: Haryana Assembly Election: ਵਿਨੇਸ਼ ਫੋਗਾਟ ਨੇ ਭਰੀ ਨਾਮਜ਼ਦਗੀ, ਜੁਲਾਨਾ ਦੇ ਲੋਕਾਂ ਨੂੰ ਸਮਰਥਨ ਦੀ ਕੀਤੀ ਅਪੀਲ
ਕਾਰ 'ਚ ਉਨ੍ਹਾਂ ਦੇ ਨਾਲ ਐਗਜ਼ੀਕਿਊਟਿਵ ਪ੍ਰੋਡਿਊਸਰ ਵੀ ਸੀ, ਜੋ ਸੁਰੱਖਿਅਤ ਹਨ। ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ।ਮਸ਼ਹੂਰ ਕੰਨੜ ਟੈਲੀਵਿਜ਼ਨ ਅਦਾਕਾਰ ਕਿਰਨ ਰਾਜ ਨੂੰ ਸੀਰੀਅਲ 'ਕੰਨੜਥੀ' 'ਚ ਹਰਸ਼ ਦੀ ਭੂਮਿਕਾ ਲਈ ਜਾਣਿਆ ਜਾਂਦਾ ਹੈ। ਅਭਿਨੇਤਾ 10 ਸਤੰਬਰ ਨੂੰ ਕੇਂਗੇਰੀ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਸਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਦਾਕਾਰ ਦੀ ਕਾਰ ਸਵੇਰੇ ਕੇਂਗੇਰੀ ਰੋਡ 'ਤੇ ਡਿਵਾਈਡਰ ਨਾਲ ਟਕਰਾ ਗਈ।
ਇਹ ਵੀ ਪੜ੍ਹੋ: Himachal News: ਖੇਡਾਂ ਵਿਚ ਭਾਗ ਲੈਣ ਲਈ ਚੰਬਾ ਗਏ ਅਧਿਆਪਕਾਂ ਦੀ ਨਦੀ ਵਿੱਚ ਡਿੱਗੀ ਆਲਟੋ ਕਾਰ, ਦੋ ਦੀ ਹੋਈ ਮੌਤ
ਹਾਦਸੇ ਦੀ ਖਬਰ ਤੋਂ ਬਾਅਦ ਹਸਪਤਾਲ 'ਚ ਕਿਰਨ ਰਾਜ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ ਕਾਰਨ ਪ੍ਰਸ਼ੰਸਕ ਕਾਫੀ ਪਰੇਸ਼ਾਨ ਹਨ। ਖਬਰਾਂ ਮੁਤਾਬਕ ਇਸ ਹਾਦਸੇ 'ਚ ਉਨ੍ਹਾਂ ਦੀ ਛਾਤੀ 'ਤੇ ਸੱਟ ਲੱਗੀ ਹੈ। ਹਾਦਸੇ ਤੋਂ ਤੁਰੰਤ ਬਾਅਦ ਉਸ ਨੂੰ ਕੇਂਗੇਰੀ ਦੇ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਹਾਲਤ ਸਥਿਰ ਹੈ। ਹਾਲਾਂਕਿ, ਪ੍ਰਸ਼ੰਸਕ ਉਸਦੀ ਸਿਹਤ ਨੂੰ ਲੈ ਕੇ ਚਿੰਤਤ ਹਨ ਅਤੇ ਅਭਿਨੇਤਾ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਹਨ।