ਸ਼ੁਕਰੀਆ ਸ਼੍ਰੀਜੇਸ਼ : ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਜੇਸ਼ ਨੂੰ ਲਿਖੀ ਚਿੱਠੀ
Published : Sep 11, 2024, 5:27 pm IST
Updated : Sep 11, 2024, 5:27 pm IST
SHARE ARTICLE
Shukriya Sreejesh: Prime Minister Modi wrote a letter to Sreejesh
Shukriya Sreejesh: Prime Minister Modi wrote a letter to Sreejesh

ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਹਾਕੀ ਤੋਂ ਸੰਨਿਆਸ

ਨਵੀਂ ਦਿੱਲੀ: ਸ਼੍ਰੀਜੇਸ਼ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਚਿੱਠੀ ਸਾਂਝੀ ਕੀਤੀ ਹੈ, ਜਿਸ ’ਚ ਪ੍ਰਧਾਨ ਮੰਤਰੀ ਨੇ ਖੇਡ ’ਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਜਤਾਇਆ ਕਿ ਉਹ ਨਵੇਂ ਕੌਮੀ ਜੂਨੀਅਰ ਕੋਚ ਵਾਂਗ ਪ੍ਰਭਾਵਸ਼ਾਲੀ ਹੋਣਗੇ।

ਸ਼੍ਰੀਜੇਸ਼ ਨੇ ਟੋਕੀਓ ਓਲੰਪਿਕ ਤੋਂ ਬਾਅਦ ਪੈਰਿਸ ’ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਹਾਕੀ ਤੋਂ ਸੰਨਿਆਸ ਲੈ ਲਿਆ ਹੈ।ਭਾਰਤੀ ਹਾਕੀ ਦੀ ਕੰਧ ਵਜੋਂ ਜਾਣੇ ਜਾਂਦੇ ਸ਼੍ਰੀਜੇਸ਼ ਨੇ ਏਸ਼ੀਆਈ ਖੇਡਾਂ ’ਚ ਦੋ ਸੋਨ ਤਮਗੇ ਅਤੇ ਦੋ ਚੈਂਪੀਅਨਜ਼ ਟਰਾਫੀ ਚਾਂਦੀ ਦੇ ਤਗਮੇ ਜਿੱਤੇ ਹਨ।

ਹਾਕੀ ਇੰਡੀਆ ਨੇ ਉਸ ਨੂੰ ਜੂਨੀਅਰ ਟੀਮ ਦਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਹੈ।ਪ੍ਰਧਾਨ ਮੰਤਰੀ ਨੇ ਚਿੱਠੀ ’ਚ ਲਿਖਿਆ, ‘‘ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਨਵੀਂ ਭੂਮਿਕਾ ’ਚ ਤੁਹਾਡਾ ਕੰਮ ਵੀ ਓਨਾ ਹੀ ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਹੋਵੇਗਾ।’’

ਉਨ੍ਹਾਂ 16 ਅਗੱਸਤ ਨੂੰ ਲਿਖੀ ਚਿੱਠੀ ’ਚ ਕਿਹਾ, ‘‘ਤੁਸੀਂ ਖੇਡ ਛੱਡਣ ਦਾ ਫੈਸਲਾ ਕੀਤਾ ਹੈ ਅਤੇ ਮੈਂ ਭਾਰਤੀ ਹਾਕੀ ’ਚ ਤੁਹਾਡੇ ਯੋਗਦਾਨ ਦੀ ਦਿਲੋਂ ਸ਼ਲਾਘਾ ਕਰਦਾ ਹਾਂ।’’ਪ੍ਰਧਾਨ ਮੰਤਰੀ ਮੋਦੀ ਦੀ ਚਿੱਠੀ ਨੂੰ ਸਾਂਝਾ ਕਰਦੇ ਹੋਏ ਸ਼੍ਰੀਜੇਸ਼ ਨੇ ਲਿਖਿਆ, ‘‘ਮੈਨੂੰ ਮੇਰੀ ਰਿਟਾਇਰਮੈਂਟ ’ਤੇ ਨਰਿੰਦਰ ਮੋਦੀ ਸਰ ਦੀ ਚਿੱਠੀ ਮਿਲੀ। ਹਾਕੀ ਮੇਰੀ ਜ਼ਿੰਦਗੀ ਹੈ ਅਤੇ ਮੈਂ ਖੇਡ ਦੀ ਸੇਵਾ ਕਰਨਾ ਜਾਰੀ ਰੱਖਾਂਗਾ। ਮੈਂ 2020 ਅਤੇ 2024 ਓਲੰਪਿਕ ਮੈਡਲ ਜਿੱਤਣ ਤੋਂ ਸ਼ੁਰੂ ਕਰ ਕੇ ਭਾਰਤ ਨੂੰ ਹਾਕੀ ਮਹਾਸ਼ਕਤੀ ਬਣਾਉਣ ਦੀ ਦਿਸ਼ਾ ’ਚ ਕੰਮ ਕਰਨਾ ਜਾਰੀ ਰੱਖਾਂਗਾ। ਮੇਰੇ ’ਤੇ ਭਰੋਸਾ ਜਤਾਉਣ ਲਈ ਪ੍ਰਧਾਨ ਮੰਤਰੀ ਸਰ ਦਾ ਧੰਨਵਾਦ।’’

ਸ਼੍ਰੀਜੇਸ਼ ਦੇ ਕਰੀਅਰ ਬਾਰੇ ਗੱਲ ਕਰਦਿਆਂ ਮੋਦੀ ਨੇ 2014 ਏਸ਼ੀਆਈ ਖੇਡਾਂ ’ਚ ਅਪਣੇ ਪ੍ਰਦਰਸ਼ਨ ਨੂੰ ਯਾਦ ਕੀਤਾ। ਇਸ ਤੋਂ ਇਲਾਵਾ ਰੀਓ ਟੋਕੀਓ ਅਤੇ ਪੈਰਿਸ ਓਲੰਪਿਕ ’ਚ ਵੀ ਉਨ੍ਹਾਂ ਦੇ ਪ੍ਰਦਰਸ਼ਨ ਦਾ ਜ਼ਿਕਰ ਕੀਤਾ ਗਿਆ ਹੈ।

ਉਨ੍ਹਾਂ ਲਿਖਿਆ, ‘‘ਅਜਿਹੀਆਂ ਅਣਗਿਣਤ ਯਾਦਾਂ ਹਨ ਅਤੇ ਇਕ ਚਿੱਠੀ ਕਾਫ਼ੀ ਨਹੀਂ ਹੈ।’’

ਉਨ੍ਹਾਂ ਕਿਹਾ, ‘‘ਤੁਹਾਨੂੰ ਜੋ ਵੱਖ-ਵੱਖ ਪੁਰਸਕਾਰ, ਕੌਮੀ ਅਤੇ ਕੌਮਾਂਤਰੀ ਮੈਡਲ ਮਿਲੇ ਹਨ, ਉਹ ਦਰਸਾਉਂਦੇ ਹਨ ਕਿ ਤੁਸੀਂ ਕਿੰਨੀਆਂ ਉਚਾਈਆਂ ’ਤੇ ਪਹੁੰਚੇ ਹੋ। ਪਰ ਇਸ ਦੇ ਬਾਵਜੂਦ, ਮੈਦਾਨ ਦੇ ਅੰਦਰ ਅਤੇ ਬਾਹਰ ਤੁਹਾਡੀ ਨਿਮਰਤਾ ਅਤੇ ਮਾਣ ਸ਼ਲਾਘਾਯੋਗ ਹੈ।’’ਪ੍ਰਧਾਨ ਮੰਤਰੀ ਨੇ ਲਿਖਿਆ, ‘‘ਮੈਨੂੰ ਯਕੀਨ ਹੈ ਕਿ ਤੁਹਾਡਾ ਜਨੂੰਨ, ਵਚਨਬੱਧਤਾ ਅਤੇ ਸਮਰਪਣ ਅਗਲੀ ਪੀੜ੍ਹੀ ਦੇ ਵਿਸ਼ਵ ਚੈਂਪੀਅਨ ਤਿਆਰ ਕਰੇਗਾ। ਮੈਂ ਤੁਹਾਡੇ ਅਣਥੱਕ ਸਮਰਪਣ, ਸ਼ਾਨਦਾਰ ਕੈਰੀਅਰ ਅਤੇ ਭਾਰਤ ਨੂੰ ਮਾਣ ਦਿਵਾਉਣ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਇਨ੍ਹਾਂ ਸਾਰੀਆਂ ਯਾਦਾਂ ਲਈ ਤੁਹਾਡਾ ਧੰਨਵਾਦ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ।’’

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement