
ਸੁੰਦਰਨਗਰ ਪੁਲਿਸ ਵੱਲੋਂ ਕਾਰਵਾਈ, 3 ਦਿਨ ਦਾ ਰਿਮਾਂਡ ਮਨਜ਼ੂਰ
ਸੁੰਦਰਨਗਰ: ਪੁਲਿਸ ਥਾਣਾ ਸੁੰਦਰਨਗਰ ਨੇ ਨਾਕਾਬੰਦੀ ਦੌਰਾਨ ਦੋ ਨੌਜਵਾਨਾਂ ਨੂੰ 379 ਗ੍ਰਾਮ ਚਰਸ ਸਣੇ ਕਾਬੂ ਕੀਤਾ ਹੈ। ਡੀਐਸਪੀ ਸੁੰਦਰਨਗਰ ਭਾਰਤ ਭੂਸ਼ਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸੁੰਦਰਨਗਰ ਪੁਲਿਸ ਨੇ ਨਾਕਾਬੰਦੀ ਦੌਰਾਨ ਗੱਡੀ ਨੰਬਰ CH01CZ5663 ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਗੱਡੀ ਵਿੱਚ ਸਵਾਰ ਰਮਨਪ੍ਰੀਤ ਸਿੰਘ ਪੁੱਤਰ ਸ੍ਰੀ ਚਰਨਜੀਤ ਸਿੰਘ ਵਾਸੀ ਅਬੋਹਰ ਅਤੇ ਪ੍ਰਤੀਕ ਰਾਜਪਾਲ ਪੁੱਤਰ ਸ੍ਰੀ ਰਮੇਸ਼ ਰਾਜਪਾਲ ਵਾਸੀ ਮੋਹਾਲੀ ਤੋਂ 379 ਗ੍ਰਾਮ ਚਰਸ ਬਰਾਮਦ ਹੋਈ।
ਡੀਐਸਪੀ ਨੇ ਦੱਸਿਆ ਕਿ ਪੁਲਿਸ ਨੇ ਮੌਕੇ ’ਤੇ ਹੀ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 3 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।