ਡਬਲ ਮਰਡਰ ਦੇ ਦੋਸ਼ੀ ਨੇ ਖੁਦ ਨੂੰ ਮਾਰੀ ਗੋਲੀ, ਦੂਜਾ ਸਾਥੀ ਗ੍ਰਿਫ਼ਤਾਰ
Published : Oct 11, 2018, 5:16 pm IST
Updated : Oct 11, 2018, 5:16 pm IST
SHARE ARTICLE
Uttar Pradesh Police arrest accused
Uttar Pradesh Police arrest accused

ਯੂਪੀ ਦੀ ਰਾਜਧਾਨੀ ਲਖਨਊ ਵਿਚ ਬੀਤੀ 3 ਅਕਤੂਬਰ ਨੂੰ ਦੋ ਸਗੇ ਭਰਾਵਾਂ ਦੀ ਕੁੱਟ ਕੁੱਟ ਕੇ ਹੱਤਿਆ ਕਰਨ ਦੇ ਦੋਸ਼ੀ ਸ਼ਿਵਮ ਅਤੇ ਚੀਨਾ ਆਖ਼ਿਰਕਾਰ ਪੁਲਿਸ ਦੀ ਪਹੁੰਚ ਤੋਂ ਬੱ...

ਲਖਨਊ : (ਭਾਸ਼ਾ) ਯੂਪੀ ਦੀ ਰਾਜਧਾਨੀ ਲਖਨਊ ਵਿਚ ਬੀਤੀ 3 ਅਕਤੂਬਰ ਨੂੰ ਦੋ ਸਗੇ ਭਰਾਵਾਂ ਦੀ ਕੁੱਟ ਕੁੱਟ ਕੇ ਹੱਤਿਆ ਕਰਨ ਦੇ ਦੋਸ਼ੀ ਸ਼ਿਵਮ ਅਤੇ ਚੀਨਾ ਆਖ਼ਿਰਕਾਰ ਪੁਲਿਸ ਦੀ ਪਹੁੰਚ ਤੋਂ ਬੱਚ ਨਹੀਂ ਪਾਏ। ਬੁੱਧਵਾਰ ਨੂੰ ਲਖਨਊ ਦੇ ਠਾਕੁਰਗੰਜ ਵਿਚ ਜਦੋਂ ਪੁਲਿਸ ਨੇ ਦੋਹੇਂ ਆਰੋਪੀ ਸ਼ਿਵਮ ਅਤੇ ਚੀਨਾ ਨੂੰ ਫੜ੍ਹਨ ਲਈ ਦਬਿਸ਼ ਦਿਤੀ ਤਾਂ ਆਰੋਪੀ ਸ਼ਿਵਮ ਨੇ ਅਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ, ਜਦੋਂ ਕਿ ਦੂਜਾ ਆਰੋਪੀ ਚੀਨਾ ਪੁਲਿਸ ਦੇ ਹੱਥੇ ਚੜ੍ਹ ਗਿਆ। 
ਖੁਫਿਆ ਸੂਤਰਾਂ ਤੋਂ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਦੋਹਰੇ ਕਤਲ ਦੇ ਦੋਨੇਂ ਆਰੋਪੀ ਲਖਨਊ ਦੇ ਗੋਮਤੀ ਨਗਰ ਇਲਾਕੇ ਵਿਚ ਲੁਕੇ ਹੋਏ ਹਨ।

SuicideSuicide

ਪੁਲਿਸ ਮੌਕੇ 'ਤੇ ਜਾ ਪਹੁੰਚੀ। ਐਸਐਸਪੀ ਦਾ ਦਾਅਵਾ ਹੈ ਕਿ ਦਬਿਸ਼ ਦੇ ਦੌਰਾਨ ਫੜ੍ਹੇ ਜਾਣ ਦੇ ਡਰ ਤੋਂ ਸ਼ਿਵਮ ਨੇ ਅਪਣੇ ਆਪ ਨੂੰ ਗੋਲੀ ਮਾਰ ਲਈ। ਦੱਸ ਦਈਏ ਕਿ ਠਾਕੁਰਗੰਜ ਦੇ ਮਲਾਹੀ ਟੋਲਾ ਦੇ ਰਹਿਣ ਵਾਲੇ ਇਮਰਾਨ ਅਤੇ ਅਰਮਾਨ ਦੋ ਭਰਾਵਾਂ ਦੀ ਹੱਤਿਆ ਸ਼ਿਵਮ ਅਤੇ ਚੀਨਾ ਨੇ ਕੀਤੀ ਸੀ। ਪੁਲਿਸ ਇਨ੍ਹਾਂ ਦੋਹਾਂ ਦੀ ਜੋਸ਼ ਨਾਲ ਤਲਾਸ਼ ਕਰ ਰਹੀ ਸੀ। ਸ਼ਿਵਮ ਸਿੰਘ ਦੇ ਉਤੇ ਪੁਲਿਸ ਨੇ 15 ਹਜ਼ਾਰ ਦਾ ਇਨਾਮ ਐਲਾਨ ਕਰ ਰੱਖਿਆ ਸੀ। ਪੁਲਿਸ ਦੇ ਮੁਤਾਬਕ ਸੂਚਨਾ ਮਿਲਣ ਤੋਂ ਬਾਅਦ ਜਦੋਂ ਪੁਲਿਸ ਠਾਕੁਰਗੰਜ ਦੇ ਇਕ ਮਕਾਨ ਵਿਚ ਪਹੁੰਚੀ ਤਾਂ ਕਮਰਾ ਬੰਦ ਮਿਲਿਆ।

SuicideSuicide

ਪੁਲਿਸਵਾਲਿਆਂ ਨੇ ਦਰਵਾਜਾ ਠਕਠਕਾਇਆ। ਉਦੋਂ ਗੋਲੀ ਚੱਲਣ ਦੀ ਅਵਾਜ ਆਈ। ਪੁਲਿਸ ਨੇ ਦਰਵਾਜਾ ਤੋੜਿਆ ਅਤੇ ਸਾਹਮਣੇ ਸ਼ਿਵਮ ਦੀ ਲਾਸ਼ ਪਈ ਸੀ। ਆਰੋਪੀ ਨੇ ਅਪਣੇ ਆਪ ਨੂੰ ਗੋਲੀ ਨਾਲ ਉਡਾ ਲਿਆ ਸੀ। ਜਦੋਂ ਕਿ ਉਸ ਦੇ ਸਾਥੀ ਚੀਨਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੌਕੇ ਤੋਂ ਪੁਲਿਸ ਨੇ ਛੋਟੀ ਬੰਦੂਕ ਵੀ ਬਰਾਮਦ ਕਰ ਲਈ ਹੈ। ਲਖਨਊ ਦੇ ਐਸਐਸਪੀ ਕਲਾਨਿਧੀ ਨੈਥਾਨੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਇਕ ਆਰੋਪੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਜਦੋਂ ਕਿ ਸੀਸੀਟੀਵੀ ਵਿਚ ਤਿੰਨਾਂ ਆਰੋਪੀ ਦਿਖਾਈ ਦੇ ਰਹੇ ਹਨ। ਜਿਸ ਦੇ ਨਾਲ ਉਨ੍ਹਾਂ ਦੀ ਪਹਿਚਾਣ ਵੀ ਆਸਾਨ ਹੋ ਗਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement