
ਬੀਜੇਪੀ ਵਰਚੂਅਲ ਰੈਲੀਆਂ 'ਚ ਖੇਤੀ ਮੰਤਰੀ ਨਰੇਂਦਰ ਤੋਮਰ ਤੇ ਰੇਲ ਮੰਤਰੀ ਪੀਊਸ਼ ਗੋਇਲ ਵੀ ਹਿੱਸਾ ਲੈਣਗੇ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲਾਫ ਦੇਸ਼ ਭਰ 'ਚ ਵੱਖ ਵੱਖ ਥਾਵਾਂ ਤੇ ਕਿਸਾਨਾਂ ਵਲੋਂ ਵਿਰੋਧ ਜਾਰੀ ਹੈ। ਜਿਸ ਦੇ ਤਹਿਤ ਅੱਜ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਬੀਜੇਪੀ ਨੇ ਕੇਂਦਰੀ ਮੰਤਰੀਆਂ ਦੀ ਫੌਜ ਤਿਆਰ ਕੀਤੀ ਹੈ। ਇਸ ਦੇ ਚਲਦੇ 13 ਅਕਤੂਬਰ ਤੋਂ 10 ਕੇਂਦਰੀ ਮੰਤਰੀ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਵਰਚੂਅਲ ਰੈਲੀਆਂ ਕਰਨਗੇ। ਕਿਸਾਨਾਂ ਦੇ ਵਧਦੇ ਪ੍ਰਦਰਸ਼ਨ ਦੇ ਕਾਰਨ ਪੰਜਾਬ ਬੀਜੇਪੀ ਵਿੱਚ ਵੱਡੀ ਹੱਲ਼ਚਲ ਮੱਚ ਗਈ ਹੈ। ਬਹੁਤ ਸਾਰੇ ਲੀਡਰਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
Farmer protest ਇਸ ਕਰਕੇ ਬੀਜੇਪੀ ਨੇ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਵਰਚੂਅਲ ਰੈਲੀਆਂ ਕਰਨ ਬਾਰੇ ਸੋਚਿਆ ਹੈ। ਇਨ੍ਹਾਂ ਰੈਲੀਆਂ 'ਚ ਖੇਤੀ ਮੰਤਰੀ ਨਰੇਂਦਰ ਤੋਮਰ ਤੇ ਰੇਲ ਮੰਤਰੀ ਪੀਊਸ਼ ਗੋਇਲ ਵੀ ਹਿੱਸਾ ਲੈਣਗੇ।
punjab Protest
ਕਾਨੂੰਨਾਂ ਖਿਲਾਫ ਛਿੜੇ ਅੰਦੋਲਨ ਦਾ ਮਸਲਾ ਹੱਲ ਕਰਨ ਲਈ ਇਹ ਹਨ ਸ਼ਾਮਿਲ -----
ਬੀਜੇਪੀ ਨੇ ਖੇਤੀ ਕਾਨੂੰਨਾਂ ਖਿਲਾਫ ਛਿੜੇ ਅੰਦੋਲਨ ਦਾ ਮਸਲਾ ਹੱਲ ਕਰਨ ਲਈ ਕੇਂਦਰੀ ਮੰਤਰੀ ਹਰਦੀਪ ਪੁਰੀ, ਕੈਲਾਸ਼ ਚੌਧਰੀ, ਸਮ੍ਰਿਤੀ ਇਰਾਨੀ, ਅਨੁਰਾਗ ਠਾਕੁਰ, ਡਾ. ਸੰਜੀਵ ਕੁਮਾਰ ਬਾਲੀਆ, ਸੋਮ ਪ੍ਰਕਾਸ਼, ਗਜੇਂਦਰ ਸਿੰਘ ਸ਼ੇਖਾਵਤ, ਪੀਊਸ਼ ਗੋਇਲ ਤੇ ਡਾ. ਜਤਿੰਦਰ ਸਿੰਘ ਦੀ ਡਿਊਟੀ ਲਾਈ ਹੈ।