
ਹਾਥਰਸ ਸਮੂਹਿਕ ਜਬਰ ਜਨਾਹ ਅਤੇ ਕਤਲ ਕੇਸ ਦੀ ਜਾਂਚ ਸੀਬੀਆਈ ਕਰੇਗੀ
ਹਾਥਰਸ - ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ ਦਲਿਤ ਲੜਕੀ ਨਾਲ ਗੈਂਗਰੇਪ ਦੇ ਮਾਮਲੇ ਵਿਚ ਪੀੜਤਾ ਦਾ ਪਰਿਵਾਰ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨਾਲ ਮੁਲਾਕਾਤ ਕਰ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੁਲਾਕਾਤ ਸ਼ਾਮ ਤੱਕ ਹੋ ਸਕਦੀ ਹੈ। ਦਰਅਸਲ, ਹਾਥਰਾਸ ਕਾਂਡ ਦਾ ਨੋਟਿਸ ਲੈਣ ਤੋਂ ਬਾਅਦ ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਪੀੜਤ ਪਰਿਵਾਰ ਨੂੰ 12 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਸੀ।
Hathras Case
ਅੱਜ ਪਰਿਵਾਰ ਸਖ਼ਤ ਸੁਰੱਖਿਆ ਦਰਮਿਆਨ ਲਖਨਊ ਪਹੁੰਚੇਗਾ, ਜਿਥੇ ਉਹ ਮੁੱਖ ਮੰਤਰੀ ਨੂੰ ਮਿਲ ਸਕਦੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਪਹਿਲਾਂ ਹੀ ਪੀੜਤ ਪਰਿਵਾਰ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰ ਚੁੱਕੇ ਹਨ। ਦੱਸ ਦਈਏ ਕਿ 12 ਅਕਤੂਬਰ ਨੂੰ ਹਾਥਰਸ ਕੇਸ ਨਾਲ ਜੁੜੇ ਸੂਬਾ ਅਧਿਕਾਰੀਆਂ ਦੇ ਨਾਲ ਨਾਲ ਪੀੜਤ ਪਰਿਵਾਰ ਨੂੰ ਵੀ ਆਪਣਾ ਪੱਖ ਪੇਸ਼ ਕਰਨ ਲਈ ਸੰਮਨ ਭੇਜਿਆ ਗਿਆ ਹੈ।
CM Yogi
ਪੀੜਤ ਪਰਿਵਾਰ ਦੇ ਪੰਜ ਮੈਂਬਰ ਦੁਪਹਿਰ 1 ਵਜੇ ਦੇ ਕਰੀਬ ਸਰਕਾਰੀ ਗੱਡੀ ਰਾਹੀਂ ਲਖਨਊ ਲਈ ਰਵਾਨਾ ਹੋਣਗੇ। ਪੁਲਿਸ ਨੇ ਪਰਿਵਾਰ ਨੂੰ ਲਿਆਉਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਹਾਥਰਸ ਸਮੂਹਿਕ ਜਬਰ ਜਨਾਹ ਅਤੇ ਕਤਲ ਕੇਸ ਦੀ ਜਾਂਚ ਹੁਣ ਸੀਬੀਆਈ ਕਰੇਗੀ। ਸੀਬੀਆਈ ਦੀ ਗਾਜ਼ੀਆਬਾਦ ਇਕਾਈ ਉਨ੍ਹਾਂ ਕੇਸਾਂ ਵਿਚ ਦੁਬਾਰਾ ਕੇਸ ਦਰਜ ਕਰੇਗੀ ਜੋ ਯੂਪੀ ਪੁਲਿਸ ਦੁਆਰਾ ਦਰਜ ਕੀਤੇ ਗਏ ਸਨ।
ਇਸ ਤੋਂ ਇਲਾਵਾ ਸੀ.ਬੀ.ਆਈ. ਹਥਰਾਸ ਵਿਚ ਸਖ਼ਤ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਯੂ ਪੀ ਪੁਲਿਸ ਦੁਆਰਾ ਦਰਜ ਰਾਜਧ੍ਰੋਹ ਅਤੇ ਸੂਬਾ ਸਰਕਾਰ ਵਿਰੁੱਧ ਸਾਜਿਸ਼ ਵਰਗੇ ਸਾਰੇ ਮਾਮਲਿਆਂ ਦੀ ਵੀ ਪੜਤਾਲ ਕਰੇਗੀ।