
ਲਖੀਮਪੁਰ ਖ਼ੀਰੀ ਪਹੁੰਚੇ ਸਿਮਰਜੀਤ ਸਿੰਘ ਬੈਂਸ ਨੇ ਕੇਂਦਰ ਸਰਕਾਰ ਨੂੰ ਦਿੱਤੀ ਚੁਣੌਤੀ
ਲਖੀਮਪੁਰ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖ਼ੀਰੀ ਵਿਚ ਵਾਪਰੀ ਮੰਦਭਾਗੀ ਘਟਨਾ ਵਿਚ ਸ਼ਹੀਦ ਹੋਏ ਕਿਸਾਨ ਗੁਰਵਿੰਦਰ ਸਿੰਘ ਅਤੇ ਦਲਜੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ।
Simarjit Singh Bains at Lakhimpur Kheri
ਹੋਰ ਪੜ੍ਹੋ: ਪੰਜਾਬ CM ਵੱਲੋਂ ‘ਮੇਰਾ ਘਰ, ਮੇਰੇ ਨਾਮ’ ਸਕੀਮ ਦਾ ਐਲਾਨ
ਪੀੜਤ ਪਰਿਵਾਰਾਂ ਨਾਲ ਮੁਲਾਕਾਤ ਤੋਂ ਬਾਅਦ ਬੈਂਸ ਨੇ ਕਿਹਾ ਕਿ ਦੇਸ਼ ਦਾ ਲੋਕਤੰਤਰ ਡੰਡਾਤੰਤਰ ਵਿਚ ਤਬਦੀਲ ਹੋਇਆ ਮਹਿਸੂਸ ਹੋ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਅੰਗਰੇਜ਼ਾਂ ਅਤੇ ਮੁਗਲਾਂ ਦੇ ਸਮੇਂ ਵਾਪਰਦੀਆਂ ਦੇਖੀਆਂ ਸਨ। ਉਹੀ ਹਰਕਤਾਂ ਮੋਦੀ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਹਨ।
Simarjit Singh Bains at Lakhimpur Kheri
ਹੋਰ ਪੜ੍ਹੋ: ਦਿੱਲੀ ਸਰਕਾਰ ਨੇ ਲਾਂਚ ਕੀਤਾ 'ਦੇਸ਼ ਦਾ ਮੈਂਟਰ' ਪ੍ਰੋਗਰਾਮ, ਤੁਸੀਂ ਵੀ ਪਾ ਸਕਦੇ ਹੋ ਯੋਗਦਾਨ
ਉਹਨਾਂ ਕਿਹਾ ਕਿ ਕਿਸਾਨ ਅਪਣੇ ਹੱਥਾਂ ਵਿਚ ਝੰਡੇ ਲੈ ਕੇ, ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਸ਼ਾਂਤਮਈ ਢੰਗ ਨਾਲ ਜਾ ਰਹੇ ਸਨ। ਉਹਨਾਂ ਉੱਤੇ ਜੀਪ ਚੜਾ ਕੇ ਲੰਘ ਜਾਣਾ ਗੁੰਡਾਗਰਦੀ ਹੈ। ਉਹਨਾਂ ਕਿਹਾ ਕਿ ਇਸ ਗੱਲ ਦਾ ਬਹੁਤ ਦੁੱਖ ਤੇ ਅਫਸੋਸ ਹੋ ਰਿਹਾ ਹੈ। ਸਿਮਰਜੀਤ ਬੈਂਸ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਉਹ ਇਹ ਕਾਨੂੰਨ ਵਾਪਸ ਲੈ ਲੈਣ ਨਹੀਂ ਤਾਂ ਦੇਸ਼ ਦੇ ਲੋਕ ਉਹਨਾਂ ਨੂੰ ਕਦੀ ਮੁਆਫ ਨਹੀਂ ਕਰਨਗੇ।
Simarjit Singh Bains at Lakhimpur Kheri
ਹੋਰ ਪੜ੍ਹੋ: ਆਰਯਨ ਖ਼ਾਨ ਦੇ ਸਮਰਥਨ ’ਚ ਮਹਿਬੂਬਾ ਮੁਫ਼ਤੀ ਦਾ ਬਿਆਨ, ‘ਮੁਸਲਮਾਨਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ’
ਬੈਂਸ ਨੇ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚਾਹੇ ਹਜ਼ਾਰਾਂ ਕੁਰਬਾਨੀਆਂ ਦੇਣੀਆਂ ਪੈਣ, ਦੇਸ਼ ਦਾ ਇਮਾਨਦਾਰ ਕਿਰਤੀ ਕਿਸਾਨ ਅਤੇ ਨਿਆਂ ਪਸੰਦ ਲੋਕ ਸਰਕਾਰ ਦੇ ਜ਼ਬਰ ਜ਼ੁਲਮ ਅੱਗੇ ਅਪਣੇ ਹਥਿਆਰ ਨਹੀਂ ਸੁੱਟਣਗੇ। ਬੈਂਸ ਨੇ ਗੁਰਵਿੰਦਰ ਸਿੰਘ ਦੀ ਮਾਤਾ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ, “ਭੈਣੇ ਤੇਰੀ ਕੁੱਖ ਸਫ਼ਲ ਹੋ ਗਈ। ਮਰਨਾ ਹਰੇਕ ਨੇ ਹੈ ਪਰ ਤੇਰਾ ਪੁੱਤ ਹਮੇਸ਼ਾਂ ਜਵਾਨ ਰਹੇਗਾ। ਉਸ ਨੇ ਕਦੀ ਬੁੱਢਾ ਨਹੀਂ ਹੋਣਾ”।
Simarjit Singh Bains at Lakhimpur Kheri
ਹੋਰ ਪੜ੍ਹੋ: ਪੰਜਾਬ ਦੇ ਜੀਐਸਟੀ ਮਾਲੀਏ ਵਿਚ 24.76 ਫ਼ੀਸਦ ਵਾਧਾ ਦਰਜ
ਬੈਂਸ ਨੇ ਕਿਹਾ ਕਿ ਇਹਨਾਂ ਪਰਿਵਾਰਾਂ ਦਾ ਨਾਂਅ ਇਤਿਹਾਸ ਵਿਚ ਸੁਨਹਿਰੇ ਅੱਖਰਾਂ ਵਿਚ ਲਿਖਿਆ ਜਾਵੇਗਾ। ਦੱਸ ਦਈਏ ਕਿ ਯੂ.ਪੀ ਦੇ ਲਖੀਮਪੁਰ ਖੀਰੀ ‘ਚ ਹਿੰਸਾ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਅੰਤਿਮ ਅਰਦਾਸ ਵਿਚ ਸ਼ਮੂਲੀਅਤ ਕਰਨ ਲਈ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿਚ ਲੋਕ ਇਨਸਾਫ ਪਾਰਟੀ ਦਾ ਜੱਥਾ ਲੁਧਿਆਣਾ ਤੋਂ ਲਖੀਮਪੁਰ ਖੀਰੀ ਲਈ ਰਵਾਨਾ ਹੋਇਆ ਸੀ।