ਦੇਸ਼ ਦੀਆਂ ਤਿੰਨੋ ਸੈਨਾਵਾਂ ਦੀ ਸੂਚਨਾ ਤਕਨੀਕ ਹੋਵੇਗੀ ਹਾਈਟੈਕ
Published : Nov 11, 2018, 5:14 pm IST
Updated : Nov 11, 2018, 5:14 pm IST
SHARE ARTICLE
Ministry Of Defence India
Ministry Of Defence India

ਰੱਖਿਆ ਮੰਤਰਾਲਾ ਦੇ ਉਤਪਾਦ ਵਿਭਾਗ ਨੇ ਇਸ ਦੇ ਲਈ ਆਈਆਈਟੀ ਕਾਨਪੁਰ ਦੇ ਨਿਰਦੇਸ਼ਕ ਪ੍ਰੈਫੈਸਰ ਅਭੇ ਕਰੰਦੀਕਰ ਦੀ ਅਗਵਾਈ ਵਿਚ 13 ਮੈਂਬਰੀ ਕਮੇਟੀ ਦਾ ਗਠਨ ਕੀਤਾ।

ਕਾਨਪੁਰ , ( ਭਾਸ਼ਾ ) : ਦੇਸ਼ ਦੀਆਂ ਤਿੰਨਾ ਸੈਨਾਵਾਂ ਦੀ ਸੂਚਨਾ ਤਕਨੀਕ ਹੁਣ ਹੋਰ ਹਾਈਟੇਕ ਹੋਵੇਗੀ। ਇਸ ਹਾਈਟੇਕ ਤਕਨੀਕ ਨੂੰ ਦੇਸ਼ ਵਿਚ ਹੀ ਤਿਆਰ ਕੀਤਾ ਜਾਵੇਗਾ। ਰੱਖਿਆ ਮੰਤਰਾਲਾ ਦੇ ਉਤਪਾਦ ਵਿਭਾਗ ਨੇ ਇਸ ਦੇ ਲਈ ਆਈਆਈਟੀ ਕਾਨਪੁਰ ਦੇ ਨਿਰਦੇਸ਼ਕ ਪ੍ਰੈਫੈਸਰ ਅਭੇ ਕਰੰਦੀਕਰ ਦੀ ਅਗਵਾਈ ਵਿਚ 13 ਮੈਂਬਰੀ ਕਮੇਟੀ ਦਾ ਗਠਨ ਕੀਤਾ। ਇਸ ਤਕਨੀਕ ਨੂੰ ਦੇਸ਼ ਵਿਚ ਹੀ ਵਿਕਸਤ ਕੀਤਾ ਜਾਵੇਗਾ।

IIT Kanpur IIT Kanpur

ਇਹ ਕਮੇਟੀ ਸੈਨਾ ਦੀਆਂ ਤਿੰਨੋ ਸ਼ਾਖਾਵਾਂ ਦੇ ਲਈ ਸਾਫਟਵੇਅਰ ਪਰਿਭਾਸ਼ਿਤ ਰੇਡਿਓਸ ਦੀ ਨੀਤੀ ਤਾਰ ਕਰੇਗੀ। ਇਸ ਨੀਤੀ ਅਧੀਨ ਸੂਚਨਾ ਤਕਨੀਕ ਦੀ ਵਰਤੋਂ ਸੈਨਾ ਵੱਲੋਂ ਕੀਤੀ ਜਾਵੇਗੀ। ਮਾਹਿਰਾਂ ਮੁਤਾਬਕ ਮੌਜੂਦਾ ਸਮੇਂ ਵਿਚ ਵਰਤੋਂ ਵਿਚ ਲਿਆਈ ਜਾ ਰਹੀ ਤਕਨੀਕ ਪੁਰਾਣੀ ਹੋ ਚੁੱਕੀ ਹੈ। ਅਜਿਹੇ ਵਿਚ ਸੁਰੱਖਿਆ ਪੱਖੋਂ ਇਹ ਬਹੁਤ ਜ਼ਰੂਰੀ ਹੈ ਕਿ ਨਵੀਂ ਤਕਨੀਕ ਦੀ ਵਰਤੋਂ ਕੀਤੀ ਜਾਵੇ। ਕਮੇਟੀ ਇਹ ਨਿਰਧਾਰਤ ਕਰੇਗੀ ਕਿ ਕਿਸ ਤਰ੍ਹਾਂ ਦੀ ਸੂਚਨਾ ਸੈਨਾ ਦੀਆਂ ਤਿੰਨੋਂ ਸ਼ਾਖਾਵਾਂ ਲਈ ਲਾਜ਼ਮੀ ਹੈ। ਇਹ ਕਿਵੇਂ ਤਿਆਰ ਹੋ ਸਕਦੀ ਹੈ

Indian Ministry of DefenceIndian Ministry of Defence

ਅਤੇ ਇਸ ਵਿਚ ਕਿਸ-ਕਿਸ ਦੇਸ਼ ਦੀ ਮਦਦ ਲਈ ਜਾ ਸਕਦੀ ਹੈ। ਤਕਨੀਕ ਦੀ ਜਾਂਚ ਅਤੇ ਪ੍ਰਮਾਣੀਕਰਣ ਪ੍ਰਕਿਰਿਆ ਆਦਿ ਨੂੰ ਵੀ ਨੀਤੀ ਵਿਚ ਸ਼ਾਮਲ ਕੀਤਾ ਜਾਵੇਗਾ। ਇਸ ਕਮੇਟੀ ਵਿਚ ਫ਼ੋਜ ਦੇ ਮੇਜਰ ਜਨਰਲ ਪੱਧਰ ਦੇ ਅਧਿਕਾਰੀ, ਏਅਰਫੋਰਸ ਦੇ ਉਪ-ਏਅਰ ਮਾਰਸ਼ਲ ਰੈਂਕ ਦੇ ਅਧਿਕਾਰੀ ਅਤੇ ਨੇਵੀ ਦੇ ਰਿਅਰ ਐਡਮਿਰਲ ਰੈਂਕ ਦੇ ਅਧਿਕਾਰੀਆਂ ਸਮੇਤ ਆਈਆਈਟੀ ਦਿੱਲੀ ਦੇ ਨਿਰਦੇਸ਼ਕ ਪ੍ਰੌ.ਰੰਜਨ ਬੋਸ, ਆਈਆਈਟੀ ਚੈਨਈ ਦੇ ਪ੍ਰੋ.ਦੇਵਿਡ ਕੋਇਪੱਲੀ,

Advantages of Information TechnologyAdvantages of Information Technology

ਆਈਆਈਟੀ ਕਾਨਪੁਰ ਦੇ ਡਾ.ਆਦਰਸ਼ ਬਨਰਜੀ, ਡੀਆਰਡੀਓ, ਆਈਡੀਐਸ, ਭੇਲ, ਐਸਆਈਡੀਐਮ ਅਤੇ ਡੀਡੀਪੀ ਦੇ ਵੀ ਮੈਂਬਰ ਹੋਣਗੇ। ਕਮੇਟੀ ਦੇ ਚੇਅਰਮੈਨ ਪ੍ਰੋ, ਕਰੰਦੀਕਰ ਨੇ ਦੱਸਿਆ ਕਿ ਸੂਚਨਾ ਤਕਨੀਕ ਨੂੰ ਮਜ਼ਬੂਤ ਬਨਾਉਣ ਲਈ ਚਾਰ ਹਫਤਿਆਂ ਵਿਚ ਨੀਤੀ ਤਿਆਰ ਕਰਨੀ ਹੈ। ਇਸ ਵਿਚ ਕਈ ਅਹਿਮ ਪੱਖਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕੋਸ਼ਿਸ਼ ਕੀਤੀ ਜਾਵੇਗੀ ਕਿ ਅਜਿਹੀ ਸਾਰੀਆਂ ਤਕਨੀਕਾਂ ਦਾ ਵਿਕਾਸ ਦੇਸ਼ ਵਿਚ ਹੀ ਕੀਤਾ ਜਾਵੇ ਜੋ ਸੈਨਾ ਲਈ ਜ਼ਰੂਰੀ ਹੈ। ਇਸ ਲਈ ਨੀਤੀ ਵਿਚ ਅਜਿਹਾ ਹੀ ਪ੍ਰਬੰਧ ਕੀਤਾ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement