ਜਲ ਸੈਨਾ ਨੂੰ ਮਿਲਣਗੇ 111 ਹੈਲਿਕਾਪਟਰ, 21 ਹਜ਼ਾਰ ਕਰੋੜ ਦੀ ਡੀਲ ਨੂੰ ਰੱਖਿਆ ਮੰਤਰਾਲਾ ਦੀ ਮਨਜ਼ੂਰੀ
Published : Aug 26, 2018, 5:32 pm IST
Updated : Aug 26, 2018, 5:32 pm IST
SHARE ARTICLE
111 New Helicopters To Be Bought For Navy For Rs. 21,000 Crore
111 New Helicopters To Be Bought For Navy For Rs. 21,000 Crore

ਰੱਖਿਆ ਮੰਤਰਾਲਾ ਨੇ ਜਲ ਸੈਨਾ ਲਈ 111 ਹੈਲਿਕਾਪਟਰ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹੈਲਿਕਾਪਟਰ ਡੀਲ 'ਤੇ ਲਗਭਗ 21

ਨਵੀਂ ਦਿੱਲੀ, ਰੱਖਿਆ ਮੰਤਰਾਲਾ ਨੇ ਜਲ ਸੈਨਾ ਲਈ 111 ਹੈਲੀਕਾਪਟਰ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹੈਲੀਕਾਪਟਰ ਡੀਲ 'ਤੇ ਲਗਭਗ 21 ਹਜ਼ਾਰ ਕਰੋੜ ਰੁਪਏ ਖਰਚ ਹੋਣਗੇ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਨੇ ਕਰੀਬ 46,000 ਕਰੋੜ ਰੁਪਏ ਦੇ ਰੱਖਿਆ ਖਰੀਦ ਸੌਦਿਆਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿਚ ਹੈਲੀਕਾਪਟਰ ਦੀ ਖਰੀਦ ਵੀ ਸ਼ਾਮਿਲ ਹੈ। ਰੱਖਿਆ ਖਰੀਦ ਪਰਿਸ਼ਦ (ਡੀਏਸੀ) ਦੀ ਬੈਠਕ ਵਿਚ ਇਹ ਫੈਸਲਾ ਕੀਤਾ ਗਿਆ।

111 New Helicopters To Be Bought For Navy For Rs. 21,000 Crore111 New Helicopters To Be Bought For Navy For Rs. 21,000 Crore

ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਡੀਏਸੀ ਨੇ 21,000 ਕਰੋੜ ਤੋਂ ਜ਼ਿਆਦਾ ਦੀ ਲਾਗਤ ਨਾਲ ਭਾਰਤੀ ਜਲ ਸੈਨਾ ਲਈ 111 ਹੈਲੀਕਾਪਟਰ ਖਰੀਦਣ ਨੂੰ ਮਨਜ਼ੂਰੀ ਦੇ ਦਿੱਤੀ ਹੈ।  ਅਧਿਕਾਰੀ ਨੇ ਕਿਹਾ ਕਿ ਡੀਏਸੀ ਨੇ ਕਰੀਬ 24,879 ਕਰੋੜ ਰੁਪਏ ਦੇ ਕੁੱਝ ਹੋਰ ਰੱਖਿਆ ਖਰੀਦ ਪ੍ਰਸਤਾਵਾਂ ਨੂੰ ਵੀ ਹਰੀ ਝੰਡੀ ਦਿੱਤੀ ਹੈ। ਇਸ ਵਿਚ ਫੌਜ ਲਈ 150 ਪੂਰੀ ਤਰ੍ਹਾਂ ਨਾਲ ਆਪਣੇ ਦੇਸ਼ ਵਿਚ ਡਿਜ਼ਾਈਨ ਅਤੇ ਵਿਕਸਿਤ 155 ਐਮਐਮ ਵਾਲੀਆਂ ਆਧੁਨਿਕ ਤੋਪਾਂ ਦੀ ਖਰੀਦ ਦੀ ਪੇਸ਼ਕਸ਼ ਵੀ ਸ਼ਾਮਿਲ ਹੈ। ਇਸ ਦੀ ਲਾਗਤ ਕਰੀਬ 3,364 ਕਰੋੜ ਰੁਪਏ ਹੈ।

111 New Helicopters To Be Bought For Navy For Rs. 21,000 Crore111 New Helicopters To Be Bought For Navy For Rs. 21,000 Crore

ਇਨ੍ਹਾਂ ਤੋਪਾਂ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਵਲੋਂ ਡਿਜ਼ਾਈਨ ਅਤੇ ਵਿਕਸਿਤ ਕੀਤਾ ਜਾਵੇਗਾ। ਇਸ ਦੇ ਨਾਲ 14 ਵਰਟਿਕਲ ਲਾਂਚ ਹੋਣ ਵਾਲੀਆਂ ਸ਼ਾਰਟ ਰੇਂਜ ਮਿਸਾਇਲ ਸਿਸਟਮ ਖਰੀਦ ਨੂੰ ਵੀ ਡੀਏਸੀ ਦੀ ਮਨਜ਼ੂਰੀ ਮਿਲੀ ਹੈ। ਇਹਨਾਂ ਵਿਚੋਂ 10 ਸਿਸਟਮ ਵੀ ਸਵਦੇਸ਼ੀ ਹੋਣਗੇ। ਮੰਤਰਾਲਾ ਨੇ ਕਿਹਾ ਕਿ ਇਹ ਸਿਸਟਮ ਐਂਟੀ - ਸ਼ਿਪ ਮਿਸਾਇਲਾਂ  ਦੇ ਖਿਲਾਫ ਜਹਾਜ਼ਾਂ ਦੀ ਆਤਮ ਰੱਖਿਆ ਸਮਰੱਥਾ ਨੂੰ ਵਧਾਵਾ ਦੇਵਾਂਗੇ। ਰੱਖਿਆ ਮੰਤਰਾਲਾ ਨੇ ਕਿਹਾ, ਡੀਏਸੀ ਨੇ ਅੱਜ ਆਪਣੇ ਇਤਿਹਾਸਿਕ ਫੈਸਲੇ ਵਿਚ ਭਾਰਤੀ ਜਲ ਸੈਨਾ ਲਈ 21,000 ਕਰੋੜ ਤੋਂ ਜ਼ਿਆਦਾ ਦੀ ਲਾਗਤ ਨਾਲ 111 ਹੈਲੀਕਾਪਟਰ ਖਰੀਦਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

111 New Helicopters To Be Bought For Navy For Rs. 21,000 Crore111 New Helicopters To Be Bought For Navy For Rs. 21,000 Crore

ਇਨ੍ਹਾਂ ਹੇਲੀਕਾਪਟਰਾਂ ਦੀ ਵਰਤੋ ਵਾਰ ਮਿਸ਼ਨ ਦੇ ਨਾਲ - ਨਾਲ ਖੋਜ ਅਤੇ ਰਾਹਤ ਅਭਿਆਨਾਂ ਅਤੇ ਨਿਗਰਾਨੀ ਕਾਰਜ ਲਈ ਵੀ ਕੀਤੀ ਜਾਵੇਗੀ। ਮੰਤਰਾਲਾ ਨੇ ਕਿਹਾ ਕਿ ਡੀਏਸੀ ਨੇ 24,879.16 ਕਰੋੜ ਰੁਪਏ ਦੇ ਕੁੱਝ ਹੋਰ ਰੱਖਿਆ ਖਰੀਦ ਪ੍ਰਸਤਾਵਾਂ ਨੂੰ ਵੀ ਹਰੀ ਝੰਡੀ ਦਿੱਤੀ ਹੈ। ਇਸ ਵਿਚ ਜਲ ਸੈਨਾ ਲਈ 150 ਪੂਰੀ ਤਰ੍ਹਾਂ ਨਾਲ ਆਪਣੇ ਦੇਸ਼ ਵਿਚ ਡਿਜ਼ਾਈਨ ਅਤੇ ਵਿਕਸਿਤ 155 ਐਮਐਮ ਦੀ ਨਾਲ ਵਾਲੀਆਂ ਵਿਕਸਿਤ ਤੋਪਾਂ ਦੀ ਖਰੀਦ ਦੀ ਪੇਸ਼ਕਸ਼ ਵੀ ਸ਼ਾਮਿਲ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement