
ਆਂਧਰਾ ਪ੍ਰਦੇਸ਼ ਦੇ ਇਕ ਪਿੰਡ ਵਿਚ ਅਜੀਬ ਨਿਯਮ ਲਾਗੂ ਕਰ ਦਿਤਾ ਗਿਆ ਹੈ। ਟੋਕਲਪੱਲੀ ਪਿੰਡ ਦੇ ਵੱਡੇ ਬਜ਼ੁਰਗਾਂ ਨੇ ਐਲਾਨ ਕੀਤਾ ਹੈ ਕਿ ਦਿਨ ਦੇ ਸਮੇਂ ਜੇਕਰ....
ਟੋਕਲਪੱਲੀ : (ਭਾਸ਼ਾ) ਆਂਧਰਾ ਪ੍ਰਦੇਸ਼ ਦੇ ਇਕ ਪਿੰਡ ਵਿਚ ਅਜੀਬ ਨਿਯਮ ਲਾਗੂ ਕਰ ਦਿਤਾ ਗਿਆ ਹੈ। ਟੋਕਲਪੱਲੀ ਪਿੰਡ ਦੇ ਵੱਡੇ ਬਜ਼ੁਰਗਾਂ ਨੇ ਐਲਾਨ ਕੀਤਾ ਹੈ ਕਿ ਦਿਨ ਦੇ ਸਮੇਂ ਜੇਕਰ ਇਥੇ ਦੀ ਔਰਤਾਂ ਨਾਈਟ ਗਾਉਨ ਪਾਉਂਦੀਆਂ ਹਨ ਤਾਂ ਉਨ੍ਹਾਂ ਨੂੰ 2000 ਰੁਪਏ ਫਾਈਨ ਦੇਣਾ ਹੋਵੇਗਾ। ਖਬਰਾਂ ਦੇ ਮੁਤਾਬਕ, ਇੰਨਾ ਹੀ ਨਹੀਂ, ਦਿਨ ਵਿਚ ਨਾਈਟ ਗਾਉਨ ਪਾਉਣ ਵਾਲੀਆਂ ਔਰਤਾਂ ਬਾਰੇ ਵਿਚ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਇਕ ਹਜ਼ਾਰ ਰੁਪਏ ਬਕਾਇਦਾ ਈਨਾਮ ਵੀ ਦਿਤਾ ਜਾਵੇਗਾ।
ਟੋਕਲਪੱਲੀ ਪਿੰਡ ਆਂਧਰ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜਿਲ੍ਹੇ ਵਿਚ ਸਥਿਤ ਹੈ। ਖਬਰਾਂ ਦੇ ਮੁਤਾਬਕ ਔਰਤਾਂ ਦੇ ਨਿਯਮ ਤੋਡ਼ਨ 'ਤੇ ਵਸੂਲੇ ਗਏ ਜੁਰਮਾਨੇ ਨਾਲ ਪਿੰਡ ਦਾ ਵਿਕਾਸ ਕੀਤਾ ਜਾਵੇਗਾ। ਇਸ ਪਿੰਡ ਵਿਚ ਲਗਭੱਗ 11 ਹਜ਼ਾਰ ਪਰਵਾਰਾਂ ਵਿਚ 36 ਹਜ਼ਾਰ ਲੋਕ ਰਹਿੰਦੇ ਹਨ।
fined Rs 2000 for wearing nighties
ਚੌਂਕਾਉਣ ਵਾਲੀ ਗੱਲ ਇਹ ਵੀ ਹੈ ਕਿ ਜਦੋਂ ਪਿੰਡ ਵਿਚ ਤਹਿਸੀਲਦਾਰ ਅਤੇ ਸਬ ਇਨਸਪੈਕਟਰ ਨੇ ਦੌਰਾ ਕੀਤਾ ਤਾਂ ਕੋਈ ਵੀ ਔਰਤਾਂ ਅਜੀਬੋ-ਗਰੀਬ ਨਿਯਮ ਦੇ ਵਿਰੋਧ ਵਿਚ ਸਾਹਮਣੇ ਨਹੀਂ ਆਈ।
ਰਿਪੋਰਟ ਦੇ ਮੁਤਾਬਕ ਕੁੱਝ ਲੋਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਹੁਣ ਤੱਕ ਕਿਸੇ ਮਹਿਲਾ 'ਤੇ ਜੁਰਮਾਨਾ ਨਹੀਂ ਲਗਾਇਆ ਗਿਆ ਹੈ। ਨਾਲ ਹੀ ਇਹ ਵੀ ਕਿਹਾ ਕਿ ਇਹ ਫੈਸਲਾ ਔਰਤਾਂ ਦੀ ਸਹਿਮਤੀ ਨਾਲ ਹੀ ਲਿਆ ਗਿਆ ਹੈ। ਕੁੱਝ ਲੋਕਾਂ ਨੇ ਇਸ ਖਬਰ ਨੂੰ ਅਫਵਾਹ ਦੱਸ ਕੇ ਖਾਰਿਜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦਾਅਵਾ ਕੀਤਾ ਕਿ ਔਰਤਾਂ ਅਪਣੇ ਹੀ ਬਣਾਏ ਨਿਯਮ ਤੋਂ ਖੁਸ਼ ਹਨ।