
ਹਰਿਆਣਾ 'ਚ ਝੱਜਰ ਦੇ ਕੰਜ਼ਿਊਮਰ ਕੋਰਟ ਵਿਚ ਇਕ ਮੋਬਾਇਲ ਕੰਪਨੀ ਨੇ ਅਪਣੇ ਹੈਂਡਸੈਟ ਨੂੰ ਵਾਟਰ ਪ੍ਰੂਫ਼ ਦੱਸਿਆ ਪਰ ਕੰਪਨੀ ਦਾ ਦਾਅਵਾ ਤੱਦ ਝੂਠਾ ਸਾਬਤ ਹੋ ...
ਝੱਜਰ : (ਭਾਸ਼ਾ) ਹਰਿਆਣਾ 'ਚ ਝੱਜਰ ਦੇ ਕੰਜ਼ਿਊਮਰ ਕੋਰਟ ਵਿਚ ਇਕ ਮੋਬਾਇਲ ਕੰਪਨੀ ਨੇ ਅਪਣੇ ਹੈਂਡਸੈਟ ਨੂੰ ਵਾਟਰ ਪ੍ਰੂਫ਼ ਦੱਸਿਆ ਪਰ ਕੰਪਨੀ ਦਾ ਦਾਅਵਾ ਤੱਦ ਝੂਠਾ ਸਾਬਤ ਹੋ ਗਿਆ ਜਦੋਂ ਜੱਜ ਨੇ ਕਿਸੇ ਭਾਂਡੇ ਵਿਚ ਪਾਣੀ ਭਰਵਾ ਕੇ ਉਸ ਵਿਚ ਮੋਬਾਇਲ ਡੁਬੋ ਕੇ ਚੈਕ ਕੀਤਾ। ਦਰਅਸਲ, ਸਾਹਿਲ ਜਸਵਾਲ ਨਾਮ ਦੇ ਵਿਅਕਤੀ ਨੇ 2 ਮਈ 2017 ਨੂੰ ਝੱਜਰ ਦੀ ਇਕ ਦੁਕਾਨ ਤੋਂ 56 ਹਜ਼ਾਰ 900 ਰੁਪਏ ਵਿਚ ਮੋਬਾਇਲ ਖਰੀਦਿਆ ਸੀ। ਖਪਤਕਾਰ ਨੇ ਸ਼ਿਕਾਇਤ ਕੀਤੀ ਸੀ ਕਿ ਕੰਪਨੀ ਝੂਠਾ ਪ੍ਚਾਰ ਕਰ ਰਹੀ ਹੈ ਕਿ ਉਨ੍ਹਾਂ ਦਾ ਮੋਬਾਇਲ ਵਾਟਰ ਪਰੂਫ਼ ਹੈ।
Penalty on mobile company
ਕੰਪਨੀ ਵਲੋਂ ਕੋਈ ਠੋਸ ਉਪਾਅ ਨਹੀਂ ਕੀਤੇ ਜਾਣ 'ਤੇ ਐਡਵੋਕੇਟ ਰਜਨੀਸ਼ ਨੇ ਪੀਡ਼ਤ ਖਪਤਕਾਰ ਵਲੋਂ ਕੰਜ਼ਿਊਮਰ ਫੋਰਮ ਵਿਚ ਕੰਪਨੀ ਦੇ ਵਿਰੁਧ ਮੰਗ ਦਰਜ ਕੀਤੀ। ਫਿਰ ਇਸ ਮਾਮਲੇ 'ਤੇ ਬਹਿਸ 'ਚ ਕੰਜ਼ਿਊਮਰ ਫੋਰਮ ਦੇ ਜੱਜ ਨੇ ਮੋਬਾਇਲ ਨੂੰ ਪਾਣੀ ਵਿਚ ਪਾਉਣ ਦਾ ਆਦੇਸ਼ ਦਿਤਾ। ਕੋਰਟ ਵਿਚ ਪਾਣੀ ਨਾਲ ਭਰਿਆ ਭਾਂਡਾ ਮੰਗਵਾਇਆ ਗਿਆ ਅਤੇ ਮੋਬਾਇਲ ਉਸ ਵਿਚ ਪਾ ਦਿਤਾ ਤਾਂ ਉਹ ਖ਼ਰਾਬ ਹੋ ਗਿਆ।
Penalty on mobile company
ਇਸ ਤੋਂ ਬਾਅਦ ਜੱਜ ਨੇ ਮੋਬਾਇਲ ਕੰਪਨੀ ਨੂੰ ਆਦੇਸ਼ ਦਿਤਾ ਕਿ ਉਹ ਖਪਤਕਾਰ ਨੂੰ ਮੋਬਾਇਲ ਪੂਰੀ ਤਰ੍ਹਾਂ ਠੀਕ ਕਰ ਕੇ ਦੇਣ ਜਾਂ ਉਸ ਦੀ ਜਗ੍ਹਾ ਨਵਾਂ ਸੈਟ ਦੇਣ ਜਾਂ ਉਸ ਦੀ ਕੀਮਤ 56 ਹਜ਼ਾਰ 900 ਰੁਪਏ ਵਾਪਸ ਦਿਤੀ ਜਾਵੇ। ਇਹਨਾਂ ਹੀ ਨਹੀਂ, ਜੱਜ ਨੇ ਇਹ ਆਦੇਸ਼ ਵੀ ਦਿਤਾ ਕਿ ਖਰਚੇ ਦੇ ਤੌਰ 'ਤੇ ਕੰਪਨੀ ਨੂੰ ਸਾੜ੍ਹੇ ਸੱਤ ਹਜ਼ਾਰ ਰੁਪਏ ਦੀ ਰਾਸ਼ੀ ਵੀ ਪੀਡ਼ਤ ਨੂੰ ਦੇਣੀ ਹੋਵੇਗੀ।