ਡੀਜ਼ਲ ਇੰਜਣ ਧੋਖਾਧੜੀ ਮਾਮਲੇ 'ਚ ਔਡੀ 'ਤੇ 68 ਅਰਬ ਰੁਪਏ ਦਾ ਜੁਰਮਾਨਾ
Published : Oct 28, 2018, 4:11 pm IST
Updated : Oct 28, 2018, 4:13 pm IST
SHARE ARTICLE
Audi Chief Executive Rupert Stadler
Audi Chief Executive Rupert Stadler

ਫਾਕਸਵੈਗਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦਾ ਲਗਜਰੀ ਬਰਾਂਡ ਔਡੀ ਡੀਜ਼ਲ ਇੰਜਨ ਧੋਖਾਧੜੀ ਮਾਮਲੇ ਵਿਚ ਲਗਾਏ ਗਏ 80 ਕਰੋੜ ਯੂਰੋ (ਕਰੀਬ 68 ਅਰਬ ਰੁਪਏ) ਦੇ ਜੁਰਮਾਨੇ ਦਾ ...

ਮੁੰਬਈ (ਭਾਸ਼ਾ) :- ਫਾਕਸਵੈਗਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦਾ ਲਗਜਰੀ ਬਰਾਂਡ ਔਡੀ ਡੀਜ਼ਲ ਇੰਜਨ ਧੋਖਾਧੜੀ ਮਾਮਲੇ ਵਿਚ ਲਗਾਏ ਗਏ 80 ਕਰੋੜ ਯੂਰੋ (ਕਰੀਬ 68 ਅਰਬ ਰੁਪਏ) ਦੇ ਜੁਰਮਾਨੇ ਦਾ ਵਿਰੋਧ ਨਹੀਂ ਕਰੇਗਾ। ਡੀਜ਼ਲ ਇੰਜਨ ਦੇ ਉਤਸਰਜਨ ਮਾਪ -ਦੰਡ ਨਾਲ ਛੇੜਛਾੜ ਕਰਣ ਦੇ ਮਾਮਲੇ ਵਿਚ ਜਰਮਨੀ ਦੇ ਰੈਗੂਲੇਟਰੀ ਨੇ ਕੰਪਨੀ ਉੱਤੇ ਇਹ ਜੁਰਮਾਨਾ ਲਗਾਇਆ ਸੀ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਔਡੀ ਨੇ ਜੁਰਮਾਨੇ ਨੂੰ ਸਵੀਕਾਰ ਕਰ ਲਿਆ ਹੈ। ਕੰਪਨੀ ਨੇ ਉਤਸਰਜਨ ਘੱਟ ਕਰਨ ਦੀਆਂ ਸ਼ਰਤਾਂ ਤੋਂ ਬਚਨ ਲਈ ਆਪਣੀ ਵੀ - 6 ਅਤੇ ਵੀ - 8 ਡੀਜ਼ਲ ਕਾਰਾਂ ਵਿਚ ਛੇੜਛਾੜ ਕੀਤੀ ਸੀ।

volkswagenvolkswagen

ਇਸ ਜੁਰਮਾਨੇ ਨਾਲ ਫਾਕਸਵੈਗਨ ਦੇ 2018 ਦੇ ਮੁਨਾਫ਼ੇ ਉੱਤੇ ਸਿੱਧੇ ਅਸਰ ਪਵੇਗਾ। ਚਾਰ ਮਹੀਨੇ ਪਹਿਲਾਂ ਫਾਕਸਵੈਗਨ ਦੇ ਲਗਜਰੀ ਬਰਾਂਡ ਔਡੀ ਦੇ ਚੀਫ ਐਗਜੀਕਿਊਟਿਵ ਰੂਪਰਟ ਸਟੈਡਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਫਾਕਸਵੈਗਨ ਗਰੁਪ ਦੇ ਡੀਜ਼ਲ ਚੀਟਿੰਗ ਸਕੈਂਡਲ ਦੇ ਮਾਮਲੇ ਵਿਚ ਗਿਰਫਤਾਰ ਕੀਤਾ ਗਿਆ ਸੀ। ਇਸ ਗੱਲ ਦੀ ਪੁਸ਼ਟੀ ਕੰਪਨੀ ਵਲੋਂ ਕੀਤੀ ਗਈ ਸੀ। ਹਾਲਾਂਕਿ ਔਡੀ ਵਲੋਂ ਇਸ ਬਾਰੇ ਵਿਚ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਪਿਛਲੇ ਹਫਤੇ ਉਨ੍ਹਾਂ ਦੇ ਪ੍ਰਾਈਵੇਟ ਅਪਾਰਟਮੈਂਟ ਵਿਚ ਰੇਡ ਵੀ ਮਾਰੀ ਗਈ ਸੀ।

ਸਟੈਡਲਰ 2007 ਤੋਂ ਔਡੀ ਦੇ ਸੀਈਓ ਸਨ ਅਤੇ 2010 ਤੋਂ ਫਾਕਸਵੈਗਨ ਗਰੁਪ ਦੇ ਬੋਰਡ ਮੈਂਬਰ ਸਨ। ਇਸ ਸਕੈਂਡਲ ਦੇ ਸਾਹਮਣੇ ਆਉਣ ਤੋਂ ਬਾਅਦ ਸਟੈਡਲਰ ਨੂੰ ਕਈ ਸ਼ੇਅਰਹੋਲਡਰਸ ਅਤੇ ਐਨਾਲਿਸਟਸ ਦੇ ਕਾਲ ਵੀ ਆਏ ਸਨ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ ਪਰ ਫਾਕਸਵੈਗਨ ਵਲੋਂ ਨਾ ਸਿਰਫ ਉਨ੍ਹਾਂ ਦਾ ਬਚਾਅ ਕੀਤਾ ਗਿਆ ਸੀ, ਸਗੋਂ ਉਨ੍ਹਾਂ ਦਾ ਕਾਂਟਰੈਕਟ ਵੀ 5 ਸਾਲਾਂ ਲਈ ਵਧਾ ਦਿੱਤਾ ਗਿਆ ਸੀ।

ਕਰੀਬ 3 ਸਾਲ ਪਹਿਲਾਂ 2015 ਵਿਚ ਇੱਕ ਅਮਰੀਕੀ ਏਜੰਸੀ ਨੇ ਫਾਕ‍ਸਵੈਗਨ ਦੀਆਂ ਕਾਰਾਂ ਵਿਚ ਗੜਬੜੀ ਫੜੀ ਸੀ। ਇਸ ਤੋਂ ਬਾਅਦ ਕੰਪਨੀ ਨੇ ਵੀ ਇਹ ਗੱਲ ਸਵੀਕਾਰ ਕੀਤੀ ਸੀ ਕਿ ਉਸ ਨੇ ਇਕ ਕਰੋੜ ਤੋਂ ਜ਼ਿਆਦਾ ਕਾਰਾਂ ਦੇ ਸਾਫਟਵੇਅਰ ਵਿਚ ਗੜਬੜੀ ਕੀਤੀ ਸੀ। ਅਜਿਹਾ ਪ੍ਰਦੂਸ਼ਣ ਜਾਂਚ ਨੂੰ ਚਕਮਾ ਦੇਣ ਦੇ ਇਰਾਦੇ ਨਾਲ ਕੀਤਾ ਗਿਆ ਸੀ। ਉਥੇ ਹੀ ਜਰਮਨ ਅਥਾਰਿ‍ਟੀਜ ਨੇ ਫਾਕਸਵੈਗਨ ਉੱਤੇ ਡੀਜ਼ਲ ਏਮਿ‍ਸ਼ਨ ਸਕੈਂਡਲ ਮਾਮਲੇ 'ਚ 1 ਅਰਬ ਯੂਰੋ ਦਾ ਜੁਰਮਾਨਾ ਲਗਾਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement