
ਗੁਆਂਢੀਆਂ ਨਾਲ ਕੁੱਟਮਾਰ ਅਤੇ ਜ਼ਬਰਦਸਤੀ ਘਰ ਵਿਚ ਆਉਣ ਦੇ ਇਲਜ਼ਾਮਾਂ ਅਧੀਨ ਕੀਤਾ ਗਿਆ ਸੀ ਗ੍ਰਿਫ਼ਤਾਰ
ਨਵੀਂ ਦਿੱਲੀ : ਦਿੱਲੀ ਪੁਲਿਸ ਇਨ੍ਹੀਂ ਦਿਨੀਂ ਇਕ ਔਰਤ ਦੀ ਭਾਲ 'ਚ ਲੱਗੀ ਹੋਈ ਹੈ ਜੋ ਪੁਲਿਸ ਦੀ ਮਹਿਲਾ ਸਿਪਾਹੀ ਨੂੰ ਬਾਥਰੂਮ ਵਿਚ ਬੰਦ ਕਰਕੇ ਰਫੂ ਚੱਕਰ ਹੋ ਗਈ ਹੈ। ਗੁਆਢੀਆਂ ਨਾਲ ਕੁੱਟ-ਮਾਰ ਕਰਨ ਅਤੇ ਜ਼ਬਰਦਸਤੀ ਘਰ ਵਿਚ ਆਉਣ ਦੇ ਇਲਜ਼ਾਮਾਂ ਵਿਚ ਗ੍ਰਿਫ਼ਤਾਰ ਕੀਤੀ ਗਈ ਇਕ ਔਰਤ ਵਿਮਲਾ ਨੂੰ ਦਿੱਲੀ ਪੁਲਿਸ ਦੀ ਸਿਪਾਹੀ ਕੋਲ ਮੈਡੀਕਲ ਟੈਸਟ ਲਈ ਲੈ ਕੇ ਜਾ ਰਹੀ ਸੀ। ਉਸੇ ਸਮੇਂ ਔਰਤ ਨੇ ਬਾਥਰੂਮ ਜਾਣ ਦੀ ਗੱਲ ਕਹੀ। ਕੋਮਲ ਮੁਲਜ਼ਿਮ ਔਰਤ ਨੂੰ ਬਾਥਰੂਮ ਲੈ ਕੇ ਗਈ ਉੱਥੇ ਉਸ ਦੇ ਦੋ ਲੜਕੇ ਪਹਿਲਾਂ ਤੋਂ ਹੀ ਖੜ੍ਹੇ ਸਨ। ਉਦੋਂ ਹੀ ਮੁਲਜ਼ਿਮ ਔਰਤ ਅਤੇ ਹੋਰ ਦੇ ਲੜਕਿਆਂ ਨੇ ਸਿਪਾਹੀ ਕੋਮਲ ਨੂੰ ਬਾਥਰੂਮ ਵਿਚ ਬੰਦ ਕਰ ਦਿੱਤਾ ਅਤੇ ਉਸ ਦਾ ਫੋਨ ਵੀ ਸੁੱਟ ਦਿੱਤਾ। ਇਸ ਤੋਂ ਬਾਅਦ ਆਰੋਪੀ ਔਰਤ ਆਪਣੇ ਦੋ ਸਾਥੀਆਂ ਨਾਲ ਭੱਜ ਗਈ।
Hospital
ਜੀਟੀਬੀ ਹਸਪਤਾਲ ਵਿਚੋਂ ਭੱਜੀ ਔਰਤ ਅਤੇ ਉਸ ਦੇ ਦੋ ਲੜਕਿਆਂ ਦੀ ਭਾਲ ਵਿਚ ਦਿੱਲੀ ਪੁਲਿਸ ਹੁਣ ਹੱਥ-ਪੈਰ ਮਾਰ ਰਹੀ ਹੈ। ਸਿਪਾਹੀ ਕੋਮਲ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀ ਨੂੰ ਕਾਗਜ਼ੀ ਕੰਮ ਪੂਰਾ ਕਰਨ ਲਈ ਕਿਹਾ ਅਤੇ ਆਰੋਪੀ ਔਰਤ ਨੂੰ ਬਾਥਰੂਮ ਲੈ ਗਈ। ਇਸੇ ਸਮੇਂ ਉਸ ਨੂੰ ਬਾਥਰੂਮ ਵਿਚ ਬੰਦ ਕਰ ਔਰਤ ਆਪਣੇ ਸਾਥੀਆਂ ਨਾਲ ਭੱਜ ਗਈ। ਜਦੋਂ ਸਿਪਾਹੀ ਕੋਮਲ ਕਾਫ਼ੀ ਦੇਰ ਤੱਕ ਵਾਪਸ ਨਹੀਂ ਆਈ ਤਾਂ ਉਸ ਦੇ ਸਹਿਯੋਗੀ ਨੇ ਉਸ ਦੀ ਭਾਲ ਕੀਤੀ ਤਾਂ ਕੋਮਲ ਦੀਆਂ ਅਵਾਜ਼ਾਂ ਸੁਣੀਆਂ। ਇਸ ਤੋਂ ਬਾਅਦ ਉਸ ਨੇ ਹਸਪਤਾਲ ਸਟਾਫ਼ ਨੂੰ ਜਾਣਕਾਰੀ ਦਿੱਤੀ ਤਾਂ ਜਾ ਕੇ ਕੋਮਲ ਨੂੰ ਬਾਥਰੂਮ ਵਿਚੋਂ ਬਾਹਰ ਕੱਢਿਆ ਗਿਆ।
File Photo
ਇਸ ਤੋਂ ਬਾਅਦ ਹਸਪਤਾਲ ਸਥਿਤ ਪੁਲਿਸ ਚੌਕੀ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਪਰ ਵਿਮਲਾ ਰਫੂ ਚੱਕਰ ਹੋ ਚੁੱਕੀ ਸੀ। ਵਿਮਲਾ ਨੂੰ ਪੁਲਿਸ ਨੇ ਵੀਰਵਾਰ ਨੂੰ ਵਿਜੇ ਵਿਹਾਰ ਤੋਂ ਉਸ ਦੇ ਗੁਆਢੀਆਂ ਨਾਲ ਕੁੱਟਮਾਰ ਕਰਨ ਅਤੇ ਉਨ੍ਹਾਂ ਦੇ ਜ਼ਬਰਦਸਤੀ ਘਰ ਵਿਚ ਆਉਣ ਦੇ ਇਲਜ਼ਾਮਾਂ ਅਧੀਨ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਮੈਜੀਸਟਰੇਟ ਦੇ ਸਾਹਮਣੇ ਪੇਸ਼ ਕੀਤਾ ਸੀ। ਮੈਜੀਸਟਰੇਟ ਨੇ ਉਸ ਨੂੰ 7 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਸੀ।