ਪੇਟ ‘ਚ ਦਰਦ ਦਾ ਬਹਾਨਾ ਲਾ ਕੇ ਭੱਜੀ ਲਾੜੀ, ਲਾੜਾ ਰਹਿ ਗਿਆ ਨੱਚਦਾ
Published : Oct 24, 2019, 7:44 pm IST
Updated : Oct 24, 2019, 7:44 pm IST
SHARE ARTICLE
Bride
Bride

ਘਟਨਾਵਾਂ ਤਾਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ ਪਰ ਇਕ ਅਜਿਹੀ ਠੱਗੀ...

ਬਟਾਲਾ: ਘਟਨਾਵਾਂ ਤਾਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ ਪਰ ਇਕ ਅਜਿਹੀ ਠੱਗੀ ਪਿੰਡ ਹਸਨਪੁਰਾ ਦੇ ਇਕ ਨੌਜਵਾਨ ਨਾਲ ਹੋਈ, ਜਿਸ ਨੂੰ ਉਸਦਾ ਸਾਰਾ ਪਰਿਵਾਰ ਕਦੇ ਨਹੀਂ ਭੁੱਲ ਸਕਦਾ। ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਪਿੰਡ ਹਸਨਪੁਰਾ ਦੇ ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਦੀ ਬਰਾਤ ਬਟਾਲਾ ਵਿਖੇ ਆਈ ਸੀ ਅਤੇ ਉਨ੍ਹਾਂ ਦੇ ਫੇਰੇ ਗੁਰਦੁਆਰਾ ਸਿੰਘ ਸਭਾ ਸਿਨੇਮਾ ਰੋਡ ਵਿਖੇ ਹੋਏ।

Moga husband second marriagemarriage

ਫੇਰਿਆਂ ਤੋਂ ਬਾਅਦ ਉਕਤ ਨੌਜਵਾਨ ਡੋਲੀ ਲੈ ਕੇ ਪਿੰਡ ਆ ਗਿਆ, ਖੁਸ਼ੀ-ਖੁਸ਼ੀ ਸਾਰਾ ਪਰਿਵਾਰ ਲਾੜੇ ਸਮੇਤ ਡੀ. ਜੇ. ਲਾ ਕੇ ਭੰਗੜੇ ਪਾਉਣ ਲੱਗ ਪਏ ਤਾਂ ਅਚਾਨਕ ਨਵ-ਵਿਆਹੀ ਲੜਕੀ ਘਰ ਵਾਲਿਆਂ ਨੂੰ ਕਹਿਣ ਲੱਗੀ ਕਿ ਮੇਰੇ ਪੇਟ 'ਚ ਦਰਦ ਹੋ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਤੁਰੰਤ ਲੜਕੀ ਨੂੰ ਵਿਚੋਲਣ ਦੀ ਸਕੂਟਰੀ ਪਿੱਛੇ ਬਿਠਾ ਕੇ ਦਵਾਈ ਲੈਣ ਲਈ ਬਟਾਲਾ ਭੇਜ ਦਿੱਤਾ। ਬਾਜ਼ਾਰ ਆ ਕੇ ਲੜਕੀ ਨੇ ਵਿਚੋਲਣ ਨੂੰ ਕਿਹਾ ਕਿ ਤੁਸੀ ਇਥੇ ਰੁਕੋ ਮੈਂ ਦਵਾਈ ਲੈ ਕੇ ਆਉਂਦੀ ਹਾਂ।

Dispute over rasgulla in bulandshahr marriagemarriage

ਜਦੋਂ 2 ਘੰਟੇ ਦੀ ਉਡੀਕ ਤੋਂ ਬਾਅਦ ਲੜਕੀ ਨਾ ਆਈ ਤਾਂ ਵਿਚੋਲਣ ਨੇ ਪਿੰਡ ਆ ਕੇ ਸਾਰੀ ਘਟਨਾ ਪਰਿਵਾਰਕ ਮੈਂਬਰਾਂ ਨੂੰ ਦੱਸੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ, ਜਿਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਥਾਣਾ ਸਦਰ ਦੀ ਪੁਲਸ ਨੂੰ ਦਿੱਤੀ। ਇਸ ਸਬੰਧੀ ਜਦੋਂ ਥਾਣਾ ਸਦਰ ਦੇ ਏ. ਐੱਸ. ਆਈ. ਬਲਬੀਰ ਸਿੰਘ ਬਾਠ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਸਾਡੇ ਧਿਆਨ ਵਿਚ ਆਇਆ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਕਤ ਨੌਜਵਾਨ ਦੇ ਵਿਚੋਲਿਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜੋ ਵੀ ਪਰਿਵਾਰਕ ਮੈਂਬਰ ਬਿਆਨ ਦਰਜ ਕਰਵਾਉਣਗੇ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement