
19 ਅਕਤੂਬਰ ਨੂੰ ਪਹਿਲੀ ਵਾਰ 3 ਘੰਟੇ ਲੇਟ ਹੋਈ ਸੀ ਟ੍ਰੇਨ
ਨਵੀਂ ਦਿੱਲੀ : ਭਾਰਤੀ ਰੇਲ ਦੀ ਪਹਿਲੀ ਪ੍ਰਾਈਵੇਟ ਟ੍ਰੇਨ ਤੇਜਸ ਐਕਸਪ੍ਰੈਸ ਨੂੰ ਆਪਣੇ ਪਹਿਲੇ ਮਹੀਨੇ ਅਕਤੂਬਰ ਵਿਚ 70 ਲੱਖ ਦਾ ਲਾਭ ਹੋਇਆ ਹੈ। ਸੂਤਰਾਂ ਅਨੁਸਾਰ ਇਸ ਦੌਰਾਨ ਰੇਲ ਗੱਡੀ ਦੀ ਟਿਕਟ ਦੀ ਵਿਕਰੀ ਤੋਂ ਲਗਭਗ 3.70 ਕਰੋੜ ਰੁਪਏ ਕਮਾਈ ਹੋਈ ਹੈ। ਇਹ ਟ੍ਰੇਨ ਲਖਨਊ-ਦਿੱਲੀ ਮਾਰਗ 'ਤੇ ਚਲਾਈ ਜਾ ਰਹੀ ਹੈ। ਇਸ ਦੀ ਓਪਰੇਟਿੰਗ ਆਨਲਾਈਨ ਟਿਕਟ, ਭੋਜਨ ਅਤੇ ਸੈਲਾਨੀਆਂ ਸਬੰਧੀ ਸਹੂਲਤਾਂ ਦੇਣ ਵਾਲੀ ਰੇਲ ਕੰਪਨੀ ਇੰਡੀਅਨ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ ਭਾਵ ਕਿ ਆਈਆਰਸੀਟੀਸੀ ਕਰ ਰਹੀ ਹੈ।
Tejas Express
ਇਹ ਰੇਲ 5 ਅਕਤੂਬਰ ਤੋਂ 28 ਅਕਤੂਬਰ ਤੱਕ 21 ਦਿਨ ਚਲਾਈ ਗਈ ਹੈ। ਇਸ ਦੀ ਸੇਵਾ ਹਫ਼ਤੇ ਵਿਚ ਛੇ ਦਿਨ ਹੈ। ਅਕਤੂਬਰ ਵਿਚ ਇਸਦੇ ਚਲਾਉਣ ਦਾ IRCTC ਦਾ ਖਰਚਾ ਲਗਭਗ 3 ਕਰੋੜ ਰਿਹਾ ਹੈ। ਰੇਲਵੇ ਦੀ ਇਸ ਸਹਾਇਕ ਕੰਪਨੀ ਨੂੰ ਇਸ ਅਤਿਆਧੁਨਿਕ ਯਾਤਰੀ ਕਿਰਾਏ ਤੋਂ ਪ੍ਰਤੀ ਦਿਨ 17.50 ਲੱਖ ਰੁਪਏ ਦੀ ਕਮਾਈ ਹੋਈ ਜਦਕਿ 14 ਲੱਖ ਰੁਪਏ ਖਰਚ ਕਰਨੇ ਪਏ। ਤੇਜਸ ਵਿਚ ਭੋਜਨ, 25 ਲੱਖ ਰੁਪਏ ਤੱਕਦਾ ਮੁਫ਼ਤ ਯਾਤਰੀ ਬੀਮਾ ਅਤੇ ਦੇਰ ਨਾਲ ਮੁਆਵਜਾ ਦੇਣੀ ਜਿਹੋ ਜਿਹੀ ਸਹੂਲਤਾਂ ਸ਼ਾਮਲ ਹਨ।
Tejas Express
ਦੱਸ ਦਈਏ ਕਿ ਤੇਜਸ ਐਕਸਪ੍ਰੈਸ 19 ਅਕਤੂਬਰ ਨੂੰ ਪਹਿਲੀ ਵਾਰ 3 ਘੰਟੇ ਤੋਂ ਜਿਆਦਾ ਲੇਟ ਹੋ ਗਏ ਸੀ। ਦਿੱਲੀ ਲਖਨਉ ਤੇਜਸ ਐਕਸਪ੍ਰੈਸ ਨੂੰ ਲੇਟ ਹੋਣ ਕਾਰਣ ਆਈਆਰਸੀਟੀਸੀ ਨੂੰ ਲੱਖਾਂ ਦਾ ਚੂਨਾ ਲੱਗਿਆ ਸੀ ਅਤੇ ਯਾਤਰੀਆਂ ਨੂੰ 1.62 ਲੱਖ ਰੁਪਏ ਦਾ ਮੁਆਵਾਜਾ ਦੇਣਾ ਪਿਆ ਸੀ।