
ਹੈਰਾਨ ਹੋ ਗਏ ਯਾਤਰੀ
ਨਵੀਂ ਦਿੱਲੀ: ਪੂਰੀ ਟ੍ਰੇਨ ਖਿਚਣ ਦੀ ਜ਼ਿੰਮੇਵਾਰੀ ਇੰਜਨ ਦੀ ਹੁੰਦੀ ਹੈ ਪਰ ਸੋਚੋ ਕਦੇ ਅਜਿਹਾ ਹੋ ਜਾਵੇ ਜਦੋਂ ਇੰਜਨ ਬਿਨਾਂ ਟ੍ਰੇਨ ਦੇ ਡੱਬਿਆਂ ਦੇ ਭੱਜਣ ਲੱਗੇ ਤਾਂ ਕੀ ਹੋਵੇਗਾ। ਅਜਿਹਾ ਹੀ ਇਕ ਮਾਮਲਾ ਸਾਹਮਣੇ ਹਾਜੀਪੁਰ ਦੇ ਕੋਲ ਤੋਂ ਆਇਆ ਹੈ। ਘਟਨਾ ਹਾਜੀਪੁਰ ਦੇ ਕੋਲ ਸਰਾਏ ਦੀ ਹੈ ਜਿੱਥੇ ਦਰਭੰਗਾ ਤੋਂ ਦਿੱਲੀ ਜਾ ਰਹੀ ਸੁਤੰਤਰਤਾ ਸੇਨਾਨੀ ਐਕਸਪ੍ਰੈਸ ਡੱਬੇ ਛੱਡ ਇੰਜਨ ਅੱਗੇ ਚਲਿਆ ਗਿਆ। ਦਰਅਸਲ ਇੰਜਨ ਤੋਂ ਬਾਅਦ ਪਹਿਲੇ ਕੋਚ ਅਤੇ ਦੂਜੇ ਕੋਚ ਦੀ ਕਪਲਿੰਗ ਖੁਲ੍ਹ ਗਈ।
Train ਇਸ ਤੋਂ ਬਾਅਦ ਇਹ ਘਟਨਾ ਵਾਪਰੀ। ਘਟਨਾ ਤੋਂ ਬਾਅਦ ਯਾਤਰੀਆਂ ਵਿਚ ਹਲਚਲ ਮਚ ਗਈ ਕਿਉਂ ਕਿ ਬਾਕੀ ਦੇ ਕੋਚ ਦੇ ਯਾਤਰੀ ਇੰਤਜ਼ਾਰ ਹੀ ਕਰਦੇ ਰਹਿ ਗਏ। ਸੂਚਨਾ ਮਿਲਦੇ ਹੀ ਸੋਨਪੁਰ ਦੇ ਡੀਆਰਐਮ ਮੌਕੇ ਤੇ ਪਹੁੰਚੇ। ਇਸ ਤੋਂ ਬਾਅਦ ਟ੍ਰੇਨ ਨੂੰ ਫਿਰ ਤੋਂ ਭਗਵਾਨਪੁਰ ਲਿਜਾਇਆ ਗਿਆ ਅਤੇ ਇਹ ਜਾਣਕਾਰੀ ਦਿੱਤੀ ਗਈ ਕਿ ਫਿਰ ਦੂਜੇ ਇੰਜਨ ਨਾਲ ਟ੍ਰੇਨ ਅੱਗੇ ਜਾਵੇਗੀ।
Train ਇਸ ਤੋਂ ਇਲਾਵਾ ਇਹ ਜਾਣਕਾਰੀ ਦਿੱਤੀ ਗਈ ਕਿ ਜੋ ਕੋਚ ਇੰਜਨ ਦੇ ਨਾਲ ਅੱਗੇ ਚਲਾ ਗਿਆ ਹੈ ਕਿ ਉਸ ਦੇ ਯਾਤਰੀਆਂ ਨੂੰ ਐਡਜਸਟ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਕਰੀਬ 3 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਰਹਿ ਗਈ ਟ੍ਰੇਨ ਨੂੰ ਇੰਜਨ ਨਾਲ ਜੋੜਿਆ ਗਿਆ ਅਤੇ ਅੱਗੇ ਦੀ ਯਾਤਰਾ ਲਈ ਰਵਾਨਾ ਕੀਤਾ ਗਿਆ। ਟ੍ਰੇਨ ਦੇ ਡੱਬੇ ਜਦੋਂ ਰੁਕੇ ਤਾਂ ਕਈ ਯਾਤਰੀ ਟ੍ਰੇਨ ਤੋਂ ਹੇਠਾਂ ਉੱਤਰ ਗਏ।
Trainਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਸਾਰੇ ਯਾਤਰੀ ਬਿਲਕੁਲ ਸੁਰੱਖਿਅਤ ਪਹੁੰਚ ਗਏ ਹਨ। ਦਸ ਦਈਏ ਕਿ ਰੇਲਵੇ ਦੇ ਮਹੱਤਵਪੂਰਨ ਇੰਟਰਸਿਟੀ ਰੇਲ ਪ੍ਰੌਜੈਕਟ ਟ੍ਰੇਨ-18 ਨੂੰ ਟ੍ਰਾਇਲ ਦੌਰਾਨ ਵੱਡਾ ਝਟਕਾ ਲਗਾ ਸੀ। ਰੀਜਨਰੇਸ਼ਨ ਟੈਸਟ ਦੌਰਾਨ ਹਾਈ ਵੋਲਟੇਜ ਆ ਜਾਣ ਕਾਰਨ ਟ੍ਰੇਨ ਸੈਟ ਦੇ ਇਲੈਕਟ੍ਰੀਕਲ ਅਤੇ ਹੋਰ ਪੁਰਜ਼ੇ ਖਰਾਬ ਹੋ ਗਏ। ਚੇਨਈ ਸਥਿਤ ਇੰਟੈਗਰਲ ਕੋਚ ਫੈਕਟਰੀ ਦੇ ਜਿਸ ਇਲੈਕਟ੍ਰੀਕਲ ਟੈਰਕ ਤੇ ਇਹ ਟ੍ਰਾਇਲ ਚਲ ਰਿਹਾ ਸੀ ਉਥੇ ਫੈਲੇ ਹਾਈ ਵੋਲਟੇਜ਼ ਕਾਰਨ ਨਾਲ ਖੜੇ ਦੋ ਇੰਜਨ ਅਤੇ ਇਕ ਈਐਮਯੂ ਤੱਕ ਵੀ ਖਰਾਬ ਹੋ ਗਏ।
Trainਇਸ ਘਟਨਾ ਵਿਚ ਐਸਐਮਟੀ ਸਰਕਟ ਨੂੰ ਵੀ ਨੁਕਸਾਨ ਹੋਇਆ ਸੀ। ਉਥੇ ਹੀ ਇਸ ਹਾਦਸੇ ਨੂੰ ਲੁਕਾਉਣ ਲਈ ਇਲੈਕਟ੍ਰੀਕਲ ਇੰਜਨ ਲਗਾ ਕੇ ਟ੍ਰੇਨ-18 ਨੂੰ ਸਫਰਦਜੰਗ ਸਟੇਸ਼ਨ ਤੇ ਪਹੁੰਚਾਇਆ ਗਿਆ। ਇਸ ਟ੍ਰੇਨ ਦੇ ਅੰਦਰ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿਤੀ ਗਈ ਕਿਉਂਕਿ ਖਰਾਬ ਹੋਏ ਹਿੱਸੇ ਨੂੰ ਅਜੇ ਬਦਲਣਾ ਬਾਕੀ ਹੈ। ਰੇਲ ਵਿਭਾਗ ਦੀ ਕੋਸ਼ਿਸ਼ ਹੈ ਕਿ ਰੇਲਗੱਡੀ ਨੂੰ ਹਰ ਹਾਲ ਵਿਚ ਇਸੇ ਸਾਲ ਪਟੜੀ ਤੇ ਦੌੜਾਇਆ ਜਾਵੇ ਜਿਸ ਤਰ੍ਹਾਂ ਪਰਿਯੋਜਨਾ ਦੇ ਕੋਡ ਟ੍ਰੇਨ-18 ਦਾ ਉਦੇਸ਼ ਵੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।