
ਇਹ ਤਸਵੀਰਾਂ ਆਈਆਰਸੀਟੀਸੀ ਨੇ ਅਪਣੇ ਟਵਿਟਰ ਹੈਂਡਲ ਤੇ ਸ਼ੇਅਰ ਕੀਤੀਆਂ ਹਨ।
ਨਵੀਂ ਦਿੱਲੀ: ਭਾਰਤੀ ਰੇਲਵੇ ਦੀ ਪਹਿਲੀ ਬੌਧ ਸਰਕਿਟ ਟ੍ਰੇਨ ਦੀ ਸ਼ੁਰੂਆਤ 19 ਅਕਤੂਬਰ ਤੋਂ ਹੋ ਗਈ ਹੈ। ਟ੍ਰੇਨ 26 ਅਕਤੂਬਰ ਤਕ ਭਾਰਤ ਅਤੇ ਨੇਪਾਲ ਵਿਚ ਫੈਲੇ ਗੌਤਮ ਬੁੱਧ ਨਾਲ ਜੁੜੇ ਸਥਾਨਾਂ ਤੇ ਜਾਵੇਗੀ।
Train
ਹੁਣ ਟ੍ਰੇਨ ਦੇ ਅੰਦਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਆਈਆਰਸੀਟੀਸੀ ਨੇ ਅਪਣੇ ਟਵਿਟਰ ਹੈਂਡਲ ਤੇ ਸ਼ੇਅਰ ਕੀਤੀਆਂ ਹਨ।
Train
ਇਹਨਾਂ ਨੂੰ ਦੇਖਣ ਤੋਂ ਬਾਅਧ ਤੁਹਾਡਾ ਵੀ ਮਨ ਕਰੇਗਾ ਕਿ ਇਸ ਟ੍ਰੇਨ ਦੀ ਯਾਤਰਾ ਕਰਨੀ ਚਾਹੀਦੀ ਹੈ।
Train
ਦਸ ਦਈਏ ਕਿ ਟ੍ਰੇਨ ਭਗਵਾਨ ਬੁੱਧ ਨਾਲ ਜੁੜੇ ਸਥਾਨਾਂ ਜਿਵੇਂ ਬੁੱਧ ਦੇ ਜਨਮ ਸਥਾਨ, ਲੁਬਿੰਨੀ, ਬੋਧਗਿਆ ਸਾਰਨਾਥ ਅਤੇ ਕੁਸ਼ੀਨਗਰ ਦੀ ਯਾਤਰਾ ਕਰਵਾ ਰਹੀ ਹੈ।
Train
ਯਾਤਰਾ ਦਾ ਖਰਚ ਇੰਡੀਅਨ ਕਰੰਸੀ ਅਨੁਸਾਰ ਏਸੀ ਫਸਰਟ ਕਲਾਸ ਵਿਚ ਦੋ ਵਿਅਕਤੀਆਂ ਲਈ 1,23,900 ਰੁਪਏ ਅਤੇ ਏਸੀ ਸੈਕਿੰਡ ਕਲਾਸ ਲਈ 1,01,430 ਰੁਪਏ ਆਵੇਗਾ।
Train
ਇਸ ਵਿਚ ਨੇਪਾਲ ਯਾਤਰਾ ਲਈ ਏਸੀ ਡੀਲਕਸ ਕੋਚ ਨਾਲ ਸੜਕ ਆਵਾਜਾਈ, ਸਥਾਨਾਂ ਅਤੇ ਸਮਾਰਕਾਂ ਦਾ ਦਰਸ਼ਨ, ਰਹਿਣ ਦੀ ਸੁਵਿਧਾ, ਭੋਜਨ, ਟੂਰ ਮੈਨੇਜਰ, ਗਾਈਡ ਐਂਟਰੀ ਫੀਸ ਅਤੇ ਯਾਤਰਾ ਬੀਮਾ ਦੀ ਸੇਵਾ ਸ਼ਾਮਲ ਹੈ।
Train
ਯਾਤਰੀਆਂ ਨੂੰ ਨੇਪਾਲ ਦੀ ਯਾਤਰਾ ਲਈ ਵੀਜ਼ਾ ਫੀਸ ਅਤੇ ਲਾਂਡਰੀ ਦੇ ਨਾਲ ਹੋਰ ਸੇਵਾਵਾਂ ਦੀ ਫੀਸ ਅਦਾ ਕਰਨਾ ਪਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।