ਹੁਣ ਸੂਚਨਾ ਪ੍ਰਸਾਰਣ ਮੰਤਰਾਲੇ ਦੇ ਘੇਰੇ 'ਚ ਆਉਣਗੇ ਆਨਲਾਈਨ ਨਿਊਜ਼ ਪੋਰਟਲ ਤੇ ਕਨਟੈਂਟ ਪ੍ਰੋਵਾਈਡਰ
Published : Nov 11, 2020, 11:49 am IST
Updated : Nov 11, 2020, 12:43 pm IST
SHARE ARTICLE
News Portals, Content Providers Now Under Government Regulation
News Portals, Content Providers Now Under Government Regulation

ਕੇਂਦਰ ਸਰਕਾਰ ਵੱਲੋਂ ਨੋਟੀਫੀਕੇਸ਼ਨ ਜਾਰੀ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਆਨਲਾਈਨ ਨਿਊਜ਼ ਪੋਰਟਲ, ਆਨਲਾਈਨ ਕਨਟੈਂਟ ਪ੍ਰੋਵਾਈਡਰਾਂ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਲਿਆਉਣ ਲਈ ਸੂਚਨਾ ਜਾਰੀ ਕੀਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਵਿਚ ਇਕ ਮਾਮਲੇ 'ਚ ਵਕਾਲਤ ਕੀਤੀ ਗਈ ਸੀ ਕਿ ਆਨਲਾਈਨ ਮਾਧਿਅਮਾਂ ਦਾ ਰੈਗੂਲੇਸ਼ਨ ਟੀਵੀ ਤੋਂ ਜ਼ਿਆਦਾ ਜ਼ਰੂਰੀ ਹੈ। 

Ministry of Information & BroadcastingMinistry of Information & Broadcasting

ਕੇਂਦਰ ਸਰਕਾਰ ਨੇ ਆਨਲਾਈਨ ਫ਼ਿਲਮਾਂ, ਆਡੀਓ-ਵੀਡੀਓ ਪ੍ਰੋਗਰਾਮ, ਆਨਲਾਈਨ ਨਿਊਜ਼ ਅਤੇ ਕਰੈਂਟ ਅਫੇਅਰਜ਼ ਕੰਟੇਂਟ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤਹਿਤ ਲਿਆਉਣ ਦੇ ਹੁਕਮ ਜਾਰੀ ਕੀਤੇ ਹਨ।

News Portals, Content Providers Now Under Government RegulationNews Portals, Content Providers Now Under Government Regulation

ਨਿਊਜ਼ ਪੋਰਟਲ ਅਤੇ ਮੀਡੀਆ ਵੈੱਬਸਾਈਟ ਨੂੰ ਰੈਗੂਲੇਟ ਕਰਨ ਲਈ ਸਰਕਾਰ ਨੇ 10 ਮੈਂਬਰੀ ਕਮੇਟੀ ਬਣਾਈ ਸੀ। ਇਸ ਕਮੇਟੀ ਵਿਚ ਸੂਚਨਾ ਤੇ ਪ੍ਰਸਾਰਣ, ਕਾਨੂੰਨ, ਗ੍ਰਹਿ, ਆਈਟੀ ਮੰਤਰਾਲੇ ਅਤੇ ਉਦਯੋਗਿਕ ਨੀਤੀ ਅਤੇ ਪ੍ਰਚਾਰ ਵਿਭਾਗ ਦੇ ਸਕੱਤਰਾਂ ਨਾਲ ਸ਼ਾਮਲ ਕੀਤਾ ਗਿਆ।

News Portals, Content Providers Now Under Government RegulationNews Portals, Content Providers Now Under Government Regulation

ਇਸ ਤੋਂ ਇਲਾਵਾ MyGov ਦੇ ਮੁੱਖ ਕਾਰਜਕਾਰੀ ਅਤੇ ਪ੍ਰੈਸ ਕੌਂਸਲ ਆਫ਼ ਇੰਡੀਆ, ਨਿਊਜ਼ ਬ੍ਰਾਡਕਾਸਟਰ ਐਸੋਸੀਏਸ਼ਨ ਅਤੇ ਇੰਡੀਅਨ ਬ੍ਰਾਡਕਾਸਟਰ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਮੈਂਬਰ ਬਣਾਏ ਗਏ। ਕਮੇਟੀ ਨੂੰ ਆਲਾਈਨ ਮੀਡੀਆ, ਨਿਊਜ਼ ਪੋਰਟਲ ਅਤੇ ਆਨਲਾਈਨ ਕਨਟੈਂਟ ਪਲੈਟਫਾਰਮ ਲਈ 'ਉਚਿਤ ਨੀਤੀਆਂ' ਦੀ ਸਿਫਾਰਿਸ਼ ਕਰਨ ਲਈ ਕਿਹਾ ਗਿਆ ਸੀ। 

News Portals, Content Providers Now Under Government RegulationNews Portals, Content Providers Now Under Government Regulation

ਸੁਪਰੀਮ ਕੋਰਟ ਵਿਚ ਦਿੱਤੇ ਗਏ ਕੇਂਦਰ ਦੇ ਹਲਫ਼ਨਾਮੇ ਮੁਤਾਬਕ ਦੇਸ਼ ਭਰ ਵਿਚ ਸਰਕਾਰ ਨੇ 385 ਚੈਨਲਾਂ ਨੂੰ ਨਿਯਮਿਤ ਨਿਊਜ਼ ਚੈਨਲ ਦੇ ਲਾਇਸੰਸ ਦਿੱਤੇ ਗਏ ਹਨ। ਇਹ ਚੈਨਲ ਗੈਰ ਮਨੋਰੰਜਨ ਪ੍ਰੋਗਰਾਮ ਪ੍ਰਸਾਸਿਤ ਕਰਦੇ ਹਨ। ਇਹਨਾਂ ਵਿਚ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਗੱਲਬਾਤ, ਬਹਿਸ ਪ੍ਰੋਗਰਾਮ ਅਤੇ ਕਈ ਹੋਰ ਪ੍ਰੋਗਰਾਮ ਪ੍ਰਸਾਰਿਤ ਹੁੰਦੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement