
ਕੋਰੋਨਾ ਗਾਈਡਲਾਈਨਜ਼ ਦੇ ਤਹਿਤ ਇਸ ਵਾਰ ਨਹੀਂ ਕੀਤਾ ਜਾਵੇਗਾ ਪੁਸ਼ਕਰ ਮੇਲੇ ਦਾ ਆਯੋਜਨ
ਪੁਸ਼ਕਰ: ਕੋਰੋਨਾ ਵਾਇਰਸ ਦੇ ਚਲਦਿਆਂ ਇਸ ਸਾਲ ਵਿਸ਼ਵ ਪ੍ਰਸਿੱਧ ਪੁਸ਼ਕਰ ਮੇਲੇ ਦਾ ਆਯੋਜਨਨਹੀਂ ਕੀਤਾ ਜਾਵੇਗਾ। ਕੋਰੋਨਾ ਵਾਇਰਸ ਦੇ ਚਲਦਿਆਂ ਸੂਬਾ ਸਰਕਾਰ ਨੇ ਇਸ ਮੇਲੇ ਨੂੰ ਨਾ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਵਾਰ ਸੂਬਾ ਸਰਕਾਰ ਵੱਲੋਂ ਮੇਲੇ 'ਤੇ ਕੋਈ ਪ੍ਰੋਗਰਾਮ ਨਹੀਂ ਕੀਤੇ ਜਾਣਗੇ।
Pushkar Fair
ਇਸ ਸਬੰਧੀ ਅਜਮੇਰ ਦੇ ਜ਼ਿਲ੍ਹਾ ਕਲੈਕਟਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਰਾਜਸਥਾਨ ਦਾ ਇਹ ਮਸ਼ਹੂਰ ਮੇਲਾ ਇਸ ਸਾਲ 22 ਨਵੰਬਰ ਤੋਂ 30 ਨਵੰਬਰ ਤੱਕ ਲਗਾਇਆ ਜਾਣਾ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਸੂਬਾ ਸਰਕਾਰ ਵੱਲੋਂ ਇਸ 'ਤੇ ਰੋਕ ਲਗਾ ਦਿੱਤੀ ਗਈ।
Pushkar Fair
ਉੱਥੇ ਹੀ ਦੂਜੇ ਪਾਸੇ ਪੁਸ਼ਕਰ ਦੇ ਲੋਕ ਨੁਮਾਇੰਦਿਆਂ, ਕਾਰੋਬਾਰੀਆਂ ਅਤੇ ਪੁਜਾਰੀਆਂ ਨੇ ਸੂਬਾ ਸਰਕਾਰ ਦੇ ਇਸ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਮਸ਼ਹੂਰ ਪੁਸ਼ਕਰ ਮੇਲੇ ਨਾਲ ਕਰੋੜਾਂ ਲੋਕਾਂ ਦੀ ਧਾਰਮਕ ਆਸਥਾ ਜੁੜੀ ਹੋਈ ਹੈ। ਇਸ ਦੇ ਨਾਲ ਹੀ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਵੀ ਇਸ ਮੇਲੇ' ਤੇ ਅਧਾਰਤ ਹੈ।