Delhi News: ਦਿੱਲੀ 'ਚ ਘਰ 'ਚ ਪਟਾਕੇ ਬਣਾਉਂਦੇ ਸਮੇਂ ਹੋਇਆ ਧਮਾਕਾ, 21 ਸਾਲਾ ਨੌਜਵਾਨ ਦੀ ਮੌਤ

By : GAGANDEEP

Published : Nov 11, 2023, 11:53 am IST
Updated : Nov 11, 2023, 11:53 am IST
SHARE ARTICLE
A youth died while making firecrackers at home in Delhi
A youth died while making firecrackers at home in Delhi

A youth died while making firecrackers at home in Delhi: ਮ੍ਰਿਤਕ ਐਮਸੀਡੀ ਵਿੱਚ ਮੁਲਾਜ਼ਮ ਸੀ

A  youth died while making firecrackers at home in Delhi: ਉੱਤਰ ਪੂਰਬੀ ਦਿੱਲੀ ਦੇ ਥਾਣਾ ਵੈਲਕਮ ਖੇਤਰ ਵਿਚ ਸਲਫਰ ਪੋਟਾਸ਼ ਦੀ ਵਰਤੋਂ ਕਰਦੇ ਹੋਏ  ਦਰਦਨਾਕ ਹਾਦਸਾ ਵਾਪਰ ਗਿਆ। ਪੋਟਾਸ਼ ਪਾ ਰਹੇ ਨੌਜਵਾਨ ਦੀ ਧਮਾਕੇ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕ ਐਮਸੀਡੀ ਵਿੱਚ ਮੁਲਾਜ਼ਮ ਸੀ। ਦਿੱਲੀ 'ਚ ਪਟਾਕਿਆਂ 'ਤੇ ਪਾਬੰਦੀ ਤੋਂ ਬਾਅਦ ਲੋਕ ਦੀਵਾਲੀ 'ਤੇ ਪਟਾਕੇ ਚਲਾਉਣ ਲਈ ਦੇਸੀ ਤਰੀਕੇ ਲੱਭ ਰਹੇ ਹਨ।

ਇਹ ਵੀ ਪੜ੍ਹੋ; ICC World Cup 2023: ਪਾਕਿਸਤਾਨ ਦਾ 'Mission Impossible'; ਕੀ ਹੋ ਪਵੇਗਾ Possible?

ਰਾਜਧਾਨੀ ਦਿੱਲੀ 'ਚ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਕਈ ਪਾਬੰਦੀਆਂ ਲਗਾਈਆਂ ਹਨ। ਦੀਵਾਲੀ ਦਾ ਤਿਉਹਾਰ ਨੇੜੇ ਆਉਣ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਰਾਜਧਾਨੀ ਦਿੱਲੀ ਅਤੇ ਆਸਪਾਸ ਦੇ ਰਾਜਾਂ 'ਚ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸ ਕਾਰਨ ਲੋਕ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਵੀ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ। ਦੱਸ ਦੇਈਏ ਕਿ ਉੱਤਰ ਪੂਰਬੀ ਦਿੱਲੀ ਦੇ ਵੈਲਕਮ ਇਲਾਕੇ ਦੀ ਮੋਚੀ ਬਸਤੀ ਵਿਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ; ICC World Cup 2023: ਪਾਕਿਸਤਾਨ ਦਾ 'Mission Impossible'; ਕੀ ਹੋ ਪਵੇਗਾ Possible?

ਦੱਸਿਆ ਜਾ ਰਿਹਾ ਹੈ ਕਿ 21 ਸਾਲਾ ਹਿਮਾਂਸ਼ੂ ਆਪਣੇ ਘਰ ਦੀ ਦੂਜੀ ਮੰਜ਼ਿਲ 'ਤੇ ਕਿਸੇ ਚੀਜ਼ ਰਾਹੀਂ ਸਲਫਰ ਅਤੇ ਪੋਟਾਸ਼ ਨਾਮਕ ਪਦਾਰਥ ਨੂੰ ਕੁਚਲ ਰਿਹਾ ਸੀ। ਫਿਰ ਅਚਾਨਕ ਸਲਫਰ ਪੋਟਾਸ਼ 'ਚ ਜ਼ਬਰਦਸਤ ਧਮਾਕਾ ਹੋਇਆ, ਜਿਸ 'ਚ ਹਿਮਾਂਸ਼ੂ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਜਲਦਬਾਜ਼ੀ 'ਚ ਹਿਮਾਂਸ਼ੂ ਨੂੰ ਉਸ ਦੇ ਛੋਟੇ ਭਰਾ ਨੇ ਗੁਆਂਢੀਆਂ ਦੀ ਮਦਦ ਨਾਲ ਝੁਲਸੀ ਹਾਲਤ 'ਚ ਹਸਪਤਾਲ ਪਹੁੰਚਾਇਆ। ਜਿੱਥੇ ਇਲਾਜ ਦੌਰਾਨ ਹਿਮਾਂਸ਼ੂ ਦੀ ਮੌਤ ਹੋ ਗਈ।

ਦੱਸ ਦੇਈਏ ਕਿ ਹਿਮਾਂਸ਼ੂ ਨੇ 6 ਮਹੀਨੇ ਪਹਿਲਾਂ ਹੀ ਆਪਣੇ ਪਿਤਾ ਦੀ ਜਗ੍ਹਾ MCD ਜੁਆਇਨ ਕੀਤਾ ਸੀ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਹਿਮਾਂਸ਼ੂ ਦੇ ਪਿਤਾ ਦੀ ਕਰੀਬ 6 ਮਹੀਨੇ ਪਹਿਲਾਂ ਮੌਤ ਹੋ ਗਈ ਸੀ, ਜਿਸ ਕਾਰਨ ਉਸ ਦੇ ਪਿਤਾ ਦੀ ਥਾਂ 'ਤੇ ਹਿਮਾਂਸ਼ੂ ਨੂੰ ਐਮ.ਸੀ.ਡੀ. ਵਿੱਚ ਨੌਕਰੀ ਲਈ ਨਿਯੁਕਤ ਕੀਤਾ ਗਿਆ ਸੀ। ਜਿਸ ਦੀ ਅੱਜ ਮੌਤ ਹੋ ਗਈ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement