ICC World Cup 2023: ਪਾਕਿਸਤਾਨ ਦਾ 'Mission Impossible'; ਕੀ ਹੋ ਪਵੇਗਾ Possible?

By : GAGANDEEP

Published : Nov 11, 2023, 11:45 am IST
Updated : Nov 11, 2023, 11:50 am IST
SHARE ARTICLE
ICC World Cup 2023
ICC World Cup 2023

ICC World Cup 2023:ਪਾਕਿਸਤਾਨ ਨੂੰ ਲੋੜ ਹੈ ਚਮਤਕਾਰ ਦੀ, ਕੀ ਅੱਜ ਮੈਦਾਨ 'ਤੇ ਹਰੀ ਜਰਸੀ ਦਾ ਚੱਲੇਗਾ ਜਾਦੂ? ਅੱਜ ਪਾਕਿਸਤਾਨ ਲਈ ਕਰੋ ਜਾ ਮਾਰੋ ਵਰਗੀ ਸਥਿਤੀ!

ICC World Cup 2023, Pakistan vs England news in Punjabi: ਆਈਸੀਸੀ ਵਿਸ਼ਵ ਕੱਪ 2023 ਦਾ ਅੱਕ ਇੱਕ ਅਹਿਮ ਮੈਚ ਹੈ ਜਿਸਨੂੰ 'Mission Impossible' ਵੀ ਆਖਿਆ ਜਾ ਸਕਦਾ ਹੈ। ਅੱਜ ਮੈਚ ਹੈ ਪਾਕਿਸਤਾਨ ਬਨਾਮ ਇੰਗਲੈਂਡ ਦਾ। ਜਿੱਥੇ ਇੰਗਲੈਂਡ ਲਈ ਇਹ ਮੈਚ ਆਪਣੇ ਮਾਣ ਸਨਮਾਨ ਦੀ ਲੜਾਈ ਹੈ ਉੱਥੇ ਪਾਕਿਸਤਾਨ ਲਈ ਇਹ ਕਰੋ ਜਾ ਮਰੋ ਵਰਗੀ ਸਥਿਤੀ ਹੈ। ਜੇਕਰ ਅੱਜ ਪਾਕਿਸਤਾਨ ਇਗਲੈਂਡ ਨੂੰ ਹਰਾ ਦਿੰਦਾ ਹੈ ਤਾਂ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿੱਚ ਲੋਕਾਂ ਨੂੰ ਭਾਰਤ ਬਨਾਮ ਪਾਕਿਸਤਾਨ ਮੈਚ ਦੇਖਣ ਨੂੰ ਮਿਲ ਸਕਦਾ ਹੈ। ਇਹੀ ਪਾਕਿਸਤਾਨ ਲਈ 'Mission Impossible' ਹੈ। 

ਕਹਿੰਦੇ ਨੇ ਠਾਣ ਲਓ ਤਾਂ ਕੁਝ ਵੀ ਨਾਮੁਮਕਿਨ ਨਹੀਂ ਹੁੰਦਾ ਪਰ ਪਾਕਿਸਤਾਨ ਦੇ ਹਾਲਾਤ ਦੇਖਦਿਆਂ ਲੱਗਦਾ ਹੈ ਕਿ ਉਨ੍ਹਾਂ ਲਈ ਇਹ ਨਾਮੁਮਕਿਨ ਹੀ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਲੋੜ ਹੈ ਚਮਤਕਾਰ ਦੀ। ਦਰਅਸਲ ਸੈਮੀਫਾਈਨਲ 'ਚ ਪਹੁੰਚਣ ਲਈ ਪਾਕਿਸਤਾਨ ਨੂੰ ਲੋੜ ਹੈ ਕਿ ਜਾਂ ਤਾਂ ਉਹ ਇਹ ਮੈਚ ਘਟੋਂ ਘੱਟ 280 ਰਨਾਂ ਨਾਲ ਜਿੱਤਣ ਜਾਂ ਤਾਂ ਉਹ 5 ਓਵਰਾਂ 'ਚ ਪਾਕਿਸਤਾਨ ਨੂੰ ਆਲ ਆਊਟ ਕਰ ਦੇਣ, ਜੋ ਕਿ ਸੋਚਣ 'ਸਹ ਨਾਮੁਮਕਿਨ ਲੱਗਦਾ ਹੈ।  

ਕ੍ਰਿਕਟ ਨੂੰ ਅਨਿਸ਼ਚਿਤਤਾਵਾਂ ਦਾ ਖੇਡ ਕਿਹਾ ਜਾਂਦਾ ਹੈ ਅਤੇ ਜਦੋਂ ਤੱਕ ਮੈਚ ਦੀ ਆਖਰੀ ਗੇਂਦ ਨਹੀਂ ਸੁੱਟ ਦਿੱਤੀ ਜਾਂਦੀ ਉਦੋਂ ਤੱਕ ਕੁਝ ਵੀ ਕਹਿਣਾ ਮੁਸ਼ਕਿਲ ਮੰਨਿਆ ਜਾਂਦਾ। ਇਸਦਾ ਇੱਕ ਸੋਹਣਾ ਉਦਾਹਰਣ ਹੈ ਆਸਟ੍ਰੇਲੀਆ ਬਨਾਮ ਅਫ਼ਗ਼ਾਨਿਸਤਾਨ ਜਿਸ ਵਿਚ ਗਲੈਨ ਮੈਕਸਵੈੱਲ ਨੇ ਅਜੇਤੂ 201 ਦੌੜਾਂ ਦੀ ਚਮਤਕਾਰੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਇਸਦੇ ਨਾਲ ਹੀ ਆਸਟ੍ਰੇਲੀਆ ਸੈਮੀਫਾਈਨਲ ਵਿਚ ਵੀ ਪਹੁੰਚ ਗਈ। 

ਜੇਕਰ ਪਾਕਿਸਤਾਨ ਨੂੰ ਸੈਮੀਫਾਈਨਲ ਵਿਚ ਪਹੁੰਚਣਾ ਹੈ ਤਾਂ ਉਨ੍ਹਾਂ ਨੂੰ ਇੰਗਲੈਂਡ ਦੇ ਖਿਲਾਫ ਲੀਗ ਰਾਊਂਡ ਦੇ ਆਪਣੇ ਆਖਰੀ ਮੈਚ ਵਿਚ ਇਸ ਤੋਂ ਵੀ ਵੱਡਾ ਚਮਤਕਾਰ ਕਰ ਕੇ ਦਿਖਾਉਣਾ ਪਵੇਗਾ।  ਦੂਜੇ ਪਾਸੇ ਇੰਗਲੈਂਡ ਲਗਾਤਾਰ ਪੰਜ ਮੈਚ ਹਾਰਿਆ ਹੈ ਪਰ ਆਪਣੇ ਅਖੀਰਲੇ ਮੈਚ ਵਿਚ ਉਨ੍ਹਾਂ ਨੇ ਨੀਦਰਲੈਂਡ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਹੈ। 

ਦੱਸ ਦਈਏ ਕਿ ਜਿਸ ਚੌਥੇ ਥਾਂ ਲਈ ਪਾਕਿਸਤਾਨ ਅੱਜ ਇੰਗਲੈਂਡ ਦੇ ਖਿਲਾਫ 'Mission Impossible' 'ਤੇ ਹੈ, ਉਸ 'ਤੇ ਨਿਊਜ਼ੀਲੈਂਡ ਬੈਠਿਆ ਹੋਇਆ ਹੈ। ਸ੍ਰੀਲੰਕਾ ਦੇ ਖਿਲਾਫ ਨਿਊਜ਼ੀਲੈਂਡ ਦੀ ਵੱਡੀ ਜਿੱਤ ਕਰਕੇ ਪਾਕਿਸਤਾਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਨਿਊਜ਼ੀਲੈਂਡ ਨੇ ਨੌਂ ਮੈਚਾਂ ਵਿਚ ਕੁੱਲ 10 ਅੰਕ ਹਾਸਿਲ ਕੀਤੇ ਹਨ ਤੇ ਉਨ੍ਹਾਂ ਦਾ ਨੈੱਟ ਰਨ ਰੇਟ +0.743 ਹੈ, ਜਦਕਿ ਪਾਕਿਸਤਾਨ ਅੱਠ ਮੈਚਾਂ ਵਿਚ ਅੱਠ ਅੰਕ ਹਨ ਪੰਜਵੇ ਥਾਂ 'ਤੇ ਹੈ ਅਤੇ ਉਸਦਾ ਨੈੱਟ ਰਨ ਰੇਟ +0.036 ਹੈ। 

ਜੇਕਰ ਪਾਕਿਸਤਾਨ ਪਹਿਲਾਂ ਬੱਲੇਬਾਜ਼ੀ ਕਰਦਾ ਹੈ ਤਾਂ ਉਨ੍ਹਾਂ ਨੂੰ ਇੰਗਲੈਂਡ ਨੂੰ 287 ਦੌੜਾਂ ਦੇ ਭਾਰੀ ਫਰਕ ਨਾਲ ਹਰਾਉਣਾ ਪਵੇਗਾ ਜੋ ਕਿ ਬੇਹੱਦ ਮੁਸ਼ਕਿਲ ਹੈ ਪਰ ਗਣਨਾ ਦੇ ਮੁਤਾਬਕ ਅਸੰਭਵ ਨਹੀਂ। ਇਸ ਤੋਂ ਪਹਿਲਾਂ ਇਸ ਵਿਸ਼ਵ ਕੱਪ ਵਿਚ ਆਸਟ੍ਰੇਲੀਆ ਨੀਦਰਲੈਂਡ ਨੂੰ 309 ਦੌੜਾਂ ਤੇ ਭਾਰਤ ਸ੍ਰੀਲੰਕਾ ਨੂੰ 302 ਦੌੜਾਂ ਨਾਲ ਹਰਾ ਚੁੱਕੀ ਹੈ।

(For more news apart from ICC World Cup 2023, Pakistan vs England news in Punjabi, stay tuned Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement