Ayodhya Deepotsav: ਅਯੁੱਧਿਆ ’ਚ ਇਕ ਥਾਂ ’ਤੇ ਸਭ ਤੋਂ ਵੱਧ ਦੀਵੇ ਜਗਾਉਣ ਦਾ ਬਣਿਆ ਵਿਸ਼ਵ ਰੀਕਾਰਡ
Published : Nov 11, 2023, 9:35 pm IST
Updated : Nov 11, 2023, 9:37 pm IST
SHARE ARTICLE
 A world record for lighting the most lamps at one place in Ayodhya
A world record for lighting the most lamps at one place in Ayodhya

22 ਲੱਖ ਤੋਂ ਵੱਧ ਦੀਵੇ ਜਗਾਏ

ਅਯੁੱਧਿਆ ’ਚ ਇਕ ਥਾਂ ’ਤੇ ਸਭ ਤੋਂ ਵੱਧ ਦੀਵੇ ਜਗਾਉਣ ਦਾ ਬਣਿਆ ਵਿਸ਼ਵ ਰੀਕਾਰਡ
22 ਲੱਖ ਤੋਂ ਵੱਧ ਦੀਵੇ ਜਗਾਏ

ਅਯੁੱਧਿਆ : ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਮੌਜੂਦਗੀ ’ਚ ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਅਯੁੱਧਿਆ ਦੇ ਰਾਮ ਕੀ ਪੌੜੀ ਵਿਖੇ ਸ਼ਨਿਚਰਵਾਰ ਸ਼ਾਮ ਨੂੰ 22 ਲੱਖ ਤੋਂ ਵੱਧ ਦੀਵੇ ਜਗਾਏ ਗਏ, ਜੋ ਕਿ ‘ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼’ ਅਨੁਸਾਰ ਵਿਸ਼ਵ ਰੀਕਾਰਡ ਹੈ।

ਇਹ ਦਾਅਵਾ ਇਕ ਅਧਿਕਾਰਤ ਬਿਆਨ ’ਚ ਕੀਤਾ ਗਿਆ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਦੀ ਅਯੁੱਧਿਆ ’ਚ 2023 ਦੇ ਦੀਪ ਉਤਸਵ ’ਚ 22.23 ਲੱਖ ਦੀਵੇ ਜਗਾ ਕੇ ਇਕ ਨਵਾਂ ਰੀਕਾਰਡ ਬਣਾਇਆ ਹੈ। ਇਸ ਵਾਰ ਇਹ ਗਿਣਤੀ ਪਿਛਲੇ ਸਾਲ 2022 ’ਚ ਜਗਾਏ ਗਏ 15.76 ਲੱਖ ਦੀਵਿਆਂ ਨਾਲੋਂ ਲਗਭਗ ਛੇ ਲੱਖ 47 ਹਜ਼ਾਰ ਵੱਧ ਸੀ।

ਬਿਆਨ ਮੁਤਾਬਕ ਡਰੋਨ ਰਾਹੀਂ ਕੀਤੇ ਗਏ ਦੀਵਿਆਂ ਦੀ ਗਿਣਤੀ ਤੋਂ ਬਾਅਦ ਦੀਪੋਤਸਵ ਨੇ ‘ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ’ ’ਚ ਨਵਾਂ ਰੀਕਾਰਡ ਦਰਜ ਕਰ ਲਿਆ ਹੈ। ਜਿਵੇਂ ਹੀ ਦੀਵੇ ਜਗਾਉਣ ਦਾ ਨਿਰਧਾਰਿਤ ਸਮਾਂ ਸ਼ੁਰੂ ਹੋਇਆ ਤਾਂ ‘ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ’ ਦੇ ਨਾਅਰੇ ਨਾਲ ਇਕ-ਇਕ ਕਰ ਕੇ 22.23 ਲੱਖ ਦੀਵੇ ਜਗਾਏ ਗਏ।

ਬਿਆਨ ’ਚ ਕਿਹਾ ਗਿਆ ਹੈ ਕਿ 'ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ' ਦੇ ਨੁਮਾਇੰਦਿਆਂ ਵਲੋਂ ਰੀਕਾਰਡ ਬਣਾਉਣ ਦੇ ਐਲਾਨ ਦੇ ਨਾਲ ਹੀ ਪੂਰਾ ਅਯੁੱਧਿਆ ‘ਜੈ ਸ਼੍ਰੀ ਰਾਮ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਬਿਆਨ ਮੁਤਾਬਕ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਅਯੁੱਧਿਆ ਪ੍ਰਤੀ ਵਚਨਬੱਧਤਾ ਨੇ ਇਸ ਪ੍ਰਾਚੀਨ ਸ਼ਹਿਰ ਨੂੰ ਇਕ ਵਾਰ ਫਿਰ ਗਲੋਬਲ ਰੀਕਾਰਡ ਸੂਚੀ ’ਚ ਦਰਜ ਕਰਵਾ ਦਿਤਾ ਹੈ।

 

(For more news apart from world record for lighting the most lamps at one place in Ayodhya, stay tuned to Rozana Spokesman)

Tags: ayodhya

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM

charanjit Channi Exclusive Interview - ਜਲੰਧਰ ਵਾਲੇ ਕਹਿੰਦੇ ਨਿਕਲ ਜਾਣਗੀਆਂ ਚੀਕਾਂ | SpokesmanTV

14 May 2024 1:11 PM
Advertisement