
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਰਕਮ ਗਾਜ਼ੀ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਬਾਜੌਰ ਪਹੁੰਚੇ।
Ex-Lashkar commander shot dead : ਭਾਰਤ ਵਿਰੁਧ ਜ਼ਹਿਰ ਉਗਲਣ ਵਾਲੇ ਲਸ਼ਕਰ ਦੇ ਸਾਬਕਾ ਕਮਾਂਡਰ ਅਕਰਮ ਖ਼ਾਨ ਨੂੰ ਪਾਕਿਸਤਾਨ ’ਚ ਗੋਲੀ ਮਾਰ ਦਿਤੀ ਗਈ ਹੈ। ਅਣਪਛਾਤੇ ਹਮਲਾਵਰਾਂ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿਤਾ। ਪਾਕਿਸਤਾਨ ਵਿਚ ਲੋਕ ਅਕਰਮ ਖ਼ਾਨ ਨੂੰ ਅਕਰਮ ਗਾਜ਼ੀ ਦੇ ਨਾਂ ਨਾਲ ਵੀ ਜਾਣਦੇ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਰਕਮ ਗਾਜ਼ੀ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਬਾਜੌਰ ਪਹੁੰਚੇ।
ਇਹ ਦਾਅਵਾ ਸਥਾਨਕ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕੀਤਾ ਗਿਆ ਹੈ। ਗਾਜ਼ੀ ਬਾਰੇ ਕਿਹਾ ਜਾਂਦਾ ਹੈ ਕਿ ਉਹ 2018 ਤੋਂ 2020 ਤਕ ਲਸ਼ਕਰ ’ਚ ਭਰਤੀ ਸੈੱਲ ਦਾ ਮੁਖੀ ਰਿਹਾ। ਉਹ ਭਾਰਤ ਵਿਰੋਧੀ ਭਾਸ਼ਣ ਦੇ ਕੇ ਨੌਜਵਾਨਾਂ ਨੂੰ ਭੜਕਾਉਂਦਾ ਸੀ। ਕਸ਼ਮੀਰ ’ਚ ਅਤਿਵਾਦੀ ਹਮਲੇ ਕਰਨ ਲਈ ਨੌਜਵਾਨਾਂ ਨੂੰ ਤਿਆਰ ਕਰਨ ’ਚ ਉਸ ਦੀ ਭੂਮਿਕਾ ਰਹੀ ਹੈ।
(For more news apart from Ex-Lashkar commander shot dead, stay tuned to Rozana Spokesman)