ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਟਿਕਟਾਂ ਦੇ ਲਾਲਚ ’ਚ ਪੰਥਕ ਭਾਵਨਾਵਾਂ ਦਾ ਕੀਤਾ ਕਤਲ : ਦੁਪਾਲਪੁਰ
Published : Nov 10, 2023, 12:43 am IST
Updated : Nov 10, 2023, 10:44 am IST
SHARE ARTICLE
Tarlochan Singh Dupalpur
Tarlochan Singh Dupalpur

ਅਖੀਰ ਵਿਚ ਉਨ੍ਹਾਂ ਪੰਥਕ ਅਕਾਲੀ ਲਹਿਰ ਅਤੇ ਹੋਰ ਕੁੱਝ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਲਈ ਸਹੀ ਵੋਟਾਂ ਬਣਵਾਉਣ ਲਈ ਨਿੱਠ ਕੇ ਕੰਮ ਕਰਨ।

ਕੋਟਕਪੂਰਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ‘ਬਾਦਲੀ ਛਤਰ ਛਾਇਆ’ ਹੇਠ ਹੋਈ ਸਾਲਾਨਾ ਚੋਣ ’ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਪ੍ਰਵਾਸੀ ਲੇਖਕ ਤਰਲੋਚਨ ਸਿੰਘ ਦੁਪਾਲਪੁਰ ਨੇ ਕਿਹਾ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪੰਥਕ ਕੇਂਦਰ ਨੂੰ ਬਾਦਲਸ਼ਾਹੀ ਤੋਂ ਨਿਜਾਤ ਦਿਵਾਉਣ ਦਾ ਆਖ਼ਰੀ ਮੌਕਾ ਵੀ ਗਵਾ ਲਿਆ ਹੈ।

ਅਪਣੇ ਲਿਖਤੀ ਬਿਆਨ ’ਚ ਉਨ੍ਹਾਂ ਅਫ਼ਸੋਸ ਜਾਹਰ ਕੀਤਾ ਕਿ ਸਿੱਖ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਦੀ ਬਜਾਇ 100 ਤੋਂ ਜਿਆਦਾ ਮੈਂਬਰ ਟਿਕਟਾਂ ਦੇ ਲਾਲਚ ’ਚ ਫਸ ਕੇ ਉਸੇ ਪ੍ਰਧਾਨ ਦੇ ਗ਼ਲਬੇ ਹੇਠ ਆ ਗਏ, ਜੋ ਅਪਣੇ ਰਾਜ ਭਾਗ ਮੌਕੇ ਸ਼ਾਂਤਮਈ ਸੰਗਤ ’ਤੇ ਗੋਲੀਆਂ ਚਲਵਾਉਣ ਵਰਗੇ ਬੱਜਰ ਗੁਨਾਹ ਬਦਲੇ ਅਦਾਲਤਾਂ ’ਚ ਪੇਸ਼ੀਆਂ ਭੁਗਤਦਾ ਫਿਰਦਾ ਹੈ ਅਤੇ ਜਿਸ ਨੇ ਅਕਾਲੀ ਦਲ ਦੀ ‘ਬਿਅਦਬੀ ਦਲ’ ਵਾਲੀ ਮੰਦਭਾਗੀ ਅੱਲ ਪੁਆਈ। ਇਸ ਵਾਰ ਸੰਗਤ ਨੂੰ ਮੱਧਮ ਜਿਹੀ ਆਸ ਸੀ ਕਿ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਦੁਰਗਤੀ ਕਰਾਉਣ ਵਾਲੇ ਸੁਖਬੀਰ ਬਾਦਲ ਨੂੰ ਐਤਕੀਂ ਅਪਣੇ ਬਾਪ ਦੇ ਕਦਮ-ਚਿੰਨ੍ਹਾਂ ’ਤੇ ਤੁਰਦਿਆਂ ਮੈਂਬਰਾਂ ਦੀ ਕਥਿਤ ‘ਰਾਇ ਲੈਣ ਦਾ ਨਾਟਕ’ ਨਹੀਂ ਕਰਨ ਦਿਤਾ ਜਾਵੇਗਾ ਪਰ ਮੈਂਬਰਾਂ ਵਲੋਂ ਖੁਦਗਰਜ਼ੀ ਦਿਖਾ ਦੇਣ ਤੋਂ ਬਾਅਦ ਪੰਥਕ ਕੇਂਦਰ ਨੂੰ ਅਜ਼ਾਦ ਕਰਾਉਣ ਲਈ ਹੁਣ ਸੰਗਤ ਹੀ ‘ਇੱਕੀ ਵਿਸਵੇ’ ਵਾਲੇ ਕਰਤਵ ਨਿਭਾਵੇਗੀ, ਜਦੋਂ ਸ਼੍ਰੋਮਣੀ ਕਮੇਟੀ ਦੀ ਅਗਾਮੀ ਚੋਣ ਹੋਈ।
‘ਖਿਜਾਂ ਜਬ ਆਏ ਗੀ ਉਸ ਵਕਤ ਦੇਖਨਾ
ਵੋਹ ਕਿਆ ਕਰੇ ਗਾ ਜੋ ਪੱਤੋਂ ਕੇ ਘਰ ਮੇਂ ਰਹਤਾ ਹੈ!’

ਭਾਈ ਦੁਪਾਲਪੁਰ ਨੇ ਸਿੱਖ ਬੁੱਧੀਜੀਵੀਆਂ ’ਤੇ ਵੀ ਗਿਲਾ ਪ੍ਰਗਟਾਇਆ ਕਿ ਉਹ ਲਾਹੌਰ ਦੇ ਸ਼ਾਹੀ ਕਿਲੇ ਵਾਲੇ ਗਿਆਨੀ ਗੁਰਮੁੱਖ ਸਿੰਘ ਵਾਲਾ ਰੋਲ ਨਿਭਾਉਣ ਤੋਂ ਅਸਮਰੱਥ ਰਹੇ ਹਨ, ਜਿਸ ਨੇ ਸੰਧਾਵਾਲੀਏ ਸਰਦਾਰਾਂ ਨੂੰ ਧਿਆਨ ਸਿੰਘ ਡੋਗਰੇ ਬਾਰੇ ਇਸਾਰਤਨ ਕਿਹਾ ਸੀ ਕਿ ਜਦ ‘ਕੜਾਹਾ ਨਵਾਂ ਲੈਣਾ ਹੈ ਤਾਂ ਕੜਛਾ ਪੁਰਾਣਾ’ ਕਿਉਂ ਰੱਖਣਾ ਹੋਇਆ? ਬਿਆਨ ਦੇ ਅਖੀਰ ਵਿਚ ਉਨ੍ਹਾਂ ਪੰਥਕ ਅਕਾਲੀ ਲਹਿਰ ਅਤੇ ਹੋਰ ਕੁੱਝ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਲਈ ਸਹੀ ਵੋਟਾਂ ਬਣਵਾਉਣ ਲਈ ਨਿੱਠ ਕੇ ਕੰਮ ਕਰਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement