Sub-inspector raped a 4 year old girl: ਗੁੱਸੇ ਵਿਚ ਆਏ ਲੋਕਾਂ ਨੇ ਮੁਲਜ਼ਮ ਦੀ ਕੀਤੀ ਕੁੱਟਮਾਰ
Sub-inspector raped a 4 year old girl in Rajasthan: ਰਾਜਸਥਾਨ ਦੇ ਦੌਸਾ ਜ਼ਿਲ੍ਹੇ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪਹਿਰੇਦਾਰ ਰਾਖਸ਼ਾਂ ਵਾਂਗ ਘੁੰਮ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੌਸਾ ਦੇ ਰਾਹੂਵਾਸ ਥਾਣੇ ਅਧੀਨ ਸਬ ਇੰਸਪੈਕਟਰ ਨੇ 4 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਕੀਤਾ ਹੈ। ਘਟਨਾ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਦੋਸ਼ੀ ਭੁਪਿੰਦਰ ਨੂੰ ਫੜ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਭੀੜ ਤੋਂ ਬਚਾਇਆ ਅਤੇ ਦੌਸਾ ਦੇ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ। ਇਸ ਘਟਨਾ ਦੇ ਵਿਰੋਧ ਵਿੱਚ ਲੋਕਾਂ ਨੇ ਰਾਹੂਵਾਸ ਥਾਣੇ ਦਾ ਚਾਰੋਂ ਪਾਸਿਓਂ ਘਿਰਾਓ ਕੀਤਾ।
ਇਹ ਵੀ ਪੜ੍ਹੋ: Stubble Burning: ਪ੍ਰਦੂਸ਼ਣ ਹਰਿਆਣਾ ਦਾ ਤੇ ਬਦਨਾਮੀ ਪੰਜਾਬੀ ਦੀ, ਹਰਿਆਣੇ ’ਚ ਪੰਜਾਬ ਨਾਲੋਂ ਸਾੜੀ ਪਰਾਲੀ ਦੇ 18 ਗੁਣਾਂ ਵਧ ਕੇਸ
ਇਸ ਮਾਮਲੇ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਸਬ ਇੰਸਪੈਕਟਰ ਭੁਪਿੰਦਰ ਸਿੰਘ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਅਜਿਹੇ 'ਚ ਅੱਜ ਸਵੇਰੇ 4 ਸਾਲ ਦੀ ਮਾਸੂਮ ਬੱਚੀ ਖੇਡਦੇ ਹੋਏ ਉਸ ਕਮਰੇ ਦੇ ਕੋਲ ਪਹੁੰਚੀ, ਜਿਸ 'ਚ ਸ਼ਰਾਬੀ ਸਬ ਇੰਸਪੈਕਟਰ ਨੇ 4 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਮਾਸੂਮ ਦਾ ਪਿਤਾ ਰਾਹੂਵਾਸ ਥਾਣੇ ਪਹੁੰਚਿਆ, ਜਿੱਥੇ ਏਐਸਆਈ ਛੋਟੇਲਾਲ ਅਤੇ ਕਾਂਸਟੇਬਲ ਟੀਕਾਰਾਮ ਨੇ ਉਸ ਦੀ ਕੁੱਟਮਾਰ ਕੀਤੀ। ਮਾਸੂਮ ਬੱਚੇ ਦੇ ਪਿਤਾ ਨੇ ਦੋਵਾਂ ’ਤੇ ਦੋਸ਼ ਲਾਇਆ ਹੈ ਕਿ ਦੋਵਾਂ ਪੁਲਿਸ ਮੁਲਾਜ਼ਮਾਂ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ ਹੈ।
ਇਹ ਵੀ ਪੜ੍ਹੋ: Cricket News : ਵਿਸ਼ਵ ਕੱਪ ਦੇ ਅੱਧ 'ਚ ਇਸ ਭਾਰਤੀ ਖਿਡਾਰੀ ਨੇ ਲਿਆ ਸੰਨਿਆਸ, ਛੋਟੀ ਉਮਰ 'ਚ ਲਿਆ ਸੰਨਿਆਸ ਦਾ ਹੈਰਾਨ ਕਰਨ ਵਾਲਾ ਫੈਸਲਾ
ਜਿਵੇਂ ਹੀ ਲੜਕੀ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਪੂਰੇ ਰਾਹੂਵਾਸ ਇਲਾਕੇ 'ਚ ਹੜਕੰਪ ਮਚ ਗਿਆ ਅਤੇ ਪੁਲਿਸ ਥਾਣੇ ਦੇ ਬਾਹਰ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਪਿੰਡ ਵਾਸੀਆਂ ਨੇ ਥਾਣੇ ਦਾ ਘਿਰਾਓ ਕਰ ਕੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ। ਲੋਕਾਂ ਨੇ ਸਬ-ਇੰਸਪੈਕਟਰ ਦੀ ਗ੍ਰਿਫ਼ਤਾਰੀ ਅਤੇ ਰਾਹੂਵਾਸ ਥਾਣੇ ਦੇ ਸਮੁੱਚੇ ਸਟਾਫ਼ ਨੂੰ ਹਟਾਉਣ ਦੀ ਮੰਗ ਵੀ ਕਰਨੀ ਸ਼ੁਰੂ ਕਰ ਦਿੱਤੀ।