
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਸੰਜੇ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਵਾਰਾਣਸੀ ਵਿਚ ਕਾਸ਼ੀ ਲਾਂਘੇ ਦੇ ਨਾਂ 'ਤੇ ਮੰਦਰਾਂ ਨੂੰ ਕਥਿਤ ਤੌਰ 'ਤੇ ਢਾਏ ਜਾਣ...
ਨਵੀਂ ਦਿੱਲੀ, 11 ਦਸੰਬਰ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਸੰਜੇ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਵਾਰਾਣਸੀ ਵਿਚ ਕਾਸ਼ੀ ਲਾਂਘੇ ਦੇ ਨਾਂ 'ਤੇ ਮੰਦਰਾਂ ਨੂੰ ਕਥਿਤ ਤੌਰ 'ਤੇ ਢਾਏ ਜਾਣ ਦੇ ਮੁੱਦੇ 'ਤੇ ਉਹ ਸੰਸਦ ਦੇ ਸਰਦ ਰੁੱਤ ਇਜਲਾਸ ਵਿਚ ਨਿਜੀ ਬਿੱਲ ਲਿਆਉਣਗੇ। ਸਰਬ ਪਾਰਟੀ ਬੈਠਕ ਮਗਰੋਂ ਰਾਜਸਭਾ ਮੈਂਬਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਰਾਣਸੀ ਵਿਚ ਕਾਸ਼ੀ ਲਾਂਘੇ ਦੇ ਨਾਂ 'ਤੇ ਪੁਰਾਣੇ ਮੰਦਰਾਂ ਨੂੰ ਤੋੜਿਆ ਜਾ ਰਿਹਾ ਹੈ ਅਤੇ ਉਹ ਇਸ ਵਿਸ਼ੇ 'ਤੇ ਇਸ ਇਜਲਾਸ ਵਿਚ ਨਿਜੀ ਬਿੱਲ ਲਿਆਉਣਗੇ।
ਆਪ ਨੇਤਾ ਅਨੁਸਾਰ ਉਨ੍ਹਾਂ ਨੇ ਬੈਠਕ ਵਿਚ ਤੇਲੰਗਾਨਾ ਵਿਚ ਲੱਖਾਂ ਵੋਟਰਾਂ ਦੇ ਨਾਂ ਵੋਟਰ ਸੂਚੀ ਵਿਚੋਂ ਕਥਿਤ ਤੌਰ 'ਤੇ ਹਟਾਏ ਜਾਣ ਦੇ ਵਿਸ਼ੇ ਵੀ ਚੁੱਕੇ ਜਿਸ 'ਤੇ ਕਈ ਵਿਰੋਧੀ ਧਿਰਾਂ ਨੇ ਉਨ੍ਹਾਂ ਨੂੰ ਸਮਰਥਨ ਦਿਤਾ। ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਈਵੀਐਮ ਵਿਚ ਕਥਿਤ ਗੜਬੜੀ ਦਾ ਮੁੱਦਾ ਵੀ ਚੁੱਕਿਆ ਅਤੇ ਇਸ 'ਤੇ ਵੀ ਕਈ ਵਿਰੋਧੀ ਨੇਤਾਵਾਂ ਨੇ ਉਨ੍ਹਾਂ ਦਾ ਸਾਥ ਦਿਤਾ। ਸੰਸਦ ਦਾ ਸਰਦ ਰੁੱਤ ਇਜਲਾਸ ਮੰਗਲਵਾਰ ਤੋਂ ਸ਼ੁਰੂ ਹੋ ਰਿਹਾ ਹੈ। (ਪੀਟੀਆਈ)